ਨਵੀਂ ਦਿੱਲੀ (ਇੰਟ.)-ਪਿਆਜ਼ ਤੋਂ ਬਾਅਦ ਹੁਣ ਅਰਹਰ ਦਾਲ ਦੀ ਵਧਦੀ ਕੀਮਤ ਲੋਕਾਂ ਦੀ ਮੁਸ਼ਕਲ ਵਧਾ ਸਕਦੀ ਹੈ। ਸਰਕਾਰ ਨੇ ਅਰਹਰ ਦੀ ਦਰਾਮਦ ਦਾ 4 ਲੱਖ ਟਨ ਕੋਟਾ ਤੈਅ ਕੀਤਾ ਹੈ ਪਰ ਅਜੇ ਤੱਕ ਵਪਾਰੀਆਂ ਨੇ ਸਿਰਫ 2.15 ਲੱਖ ਟਨ ਹੀ ਦਰਾਮਦ ਕੀਤਾ ਹੈ। ਅਜਿਹੇ ’ਚ ਸਰਕਾਰ ਡੈੱਡਲਾਈਨ 31 ਦਸੰਬਰ ਤੱਕ ਵਧਾਉਣ ਦੀ ਤਿਆਰੀ ਕਰ ਰਹੀ ਹੈ।
ਦੱਸਣਯੋਗ ਹੈ ਕਿ ਅਰਹਰ ਦਾਲ ਦੀਆਂ ਕੀਮਤਾਂ ’ਚ ਤੇਜ਼ੀ ਆਉਣ ਦੀ ਉਮੀਦ ਹੈ। ਸਰਕਾਰ ਦਾ ਦਰਾਮਦ ਦਾ ਕੋਟਾ ਵੀ ਪੂਰਾ ਨਹੀਂ ਹੋਇਆ ਹੈ। ਧਿਆਨਯੋਗ ਹੈ ਕਿ ਪਹਿਲਾਂ ਅਰਹਰ ਦਰਾਮਦ ਦੀ ਡੈੱਡਲਾਈਨ 15 ਨਵੰਬਰ ਤੱਕ ਸੀ। ਫਿਲਹਾਲ ਦਿੱਲੀ ’ਚ ਅਰਹਰ ਦਾਲ ਦੇ ਮੁੱਲ 98 ਰੁਪਏ ਪ੍ਰਤੀ ਕਿੱਲੋ ਪਹੁੰਚ ਗਏ ਹਨ।
ਆਟੋ ਸੈਕਟਰ ’ਚ ਮੰਦੀ ਦਾ ਅਸਰ, ਟਾਟਾ ਮੋਟਰਸ ਨੇ 1,600 ਕਰਮਚਾਰੀਆਂ ਨੂੰ ਕੀਤਾ ਰਟਾਇਰ!
NEXT STORY