ਮੁੰਬਈ— ਨਿੱਜੀ ਖੇਤਰ ਦੇ ਯੈੱਸ ਬੈਂਕ ਨੇ ਸਾਲ 2023 ਤੱਕ ਆਪਣੀਆਂ 80 ਫ਼ੀਸਦੀ ਅਤੇ 2025 ਤੱਕ ਸਾਰੀਆਂ ਬਾਂਚਾਂ ਨੂੰ ਲਾਭ 'ਚ ਲਿਆਉਣ ਦਾ ਟੀਚਾ ਰੱਖਿਆ ਹੈ। ਇਸ ਸਮੇਂ ਬੈਂਕ ਦੀਆਂ ਸਿਰਫ 30 ਫ਼ੀਸਦੀ ਬ੍ਰਾਂਚਾਂ ਹੀ ਲਾਭ ਕਮਾ ਰਹੀਆਂ ਹਨ। ਬੈਂਕ ਦੇ ਨਵੇਂ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਰਵਨੀਤ ਗਿੱਲ ਨੇ ਕਿਹਾ ਕਿ ਟੀਚੇ ਨੂੰ ਹਾਸਲ ਕਰਨ ਲਈ ਹਰ ਬ੍ਰਾਂਚ ਦੀ ਵੱਖਰੇ ਤੌਰ 'ਤੇ ਸਮੀਖਿਆ ਕੀਤੀ ਜਾ ਰਹੀ ਹੈ ਅਤੇ ਪ੍ਰਦਰਸ਼ਨ ਦੇ ਮੁੱਖ ਸੰਕੇਤਕਾਂ 'ਤੇ ਧਿਆਨ ਦਿੱਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਾਰੋਬਾਰਾਂ ਦੀ ਵੀ ਪਛਾਣ ਕੀਤੀ ਜਾ ਰਹੀ ਹੈ, ਜਿਨ੍ਹਾਂ ਨੂੰ ਟੀਚੇ 'ਚ ਲਿਆ ਜਾਣਾ ਚਾਹੀਦਾ ਹੈ।
ਜਾਨਸਨ ਐਂਡ ਜਾਨਸਨ ਨੇ ਬੇਬੀ ਸ਼ੈਂਪੂ 'ਚ ਨੁਕਸਾਨਦਾਇਕ ਰਸਾਇਣ ਹੋਣ ਤੋਂ ਕੀਤਾ ਇਨਕਾਰ
NEXT STORY