ਨਵੀਂ ਦਿੱਲੀ (ਭਾਸ਼ਾ) – ਏਅਰ ਇੰਡੀਆ ਦਾ ਪਹਿਲਾ ਚੌੜੇ ਆਕਾਰ ਦਾ ਏ350-900 ਜਹਾਜ਼ ਯੂਰਪ ਦੀ ਪ੍ਰਮੁੱਖ ਏਵੀਏਸ਼ਨ ਕੰਪਨੀ ਏਅਰਬੱਸ ਦੀ ਫਰਾਂਸ ਸਥਿਤ ਟੂਲੂਜ਼ ਇਕਾਈ ਤੋਂ ਸ਼ਨੀਵਾਰ ਨੂੰ ਇੱਥੇ ਪੁੱਜਾ। ਬਿਆਨ ਮੁਤਾਬਕ ਵੀ. ਟੀ.-ਜੇ. ਆਰ. ਏ. ਵਜੋਂ ਰਜਿਸਟਰਡ ਜਹਾਜ਼ ਰਾਸ਼ਟਰੀ ਰਾਜਧਾਨੀ ਸਥਿਤ ਇੰਦਰਾ ਗਾਂਧੀ ਅੰਤਰਰਾਸ਼ਟਰ ਹਵਾਈ ਅੱਡੇ ’ਤੇ ਦੁਪਹਿਰ 1.46 ਵਜੇ ਉਤਰਿਆ। ਇਸ ਦੇ ਨਾਲ ਹੀ ਟਾਟਾ ਸਮੂਹ ਦੀ ਮਲਕੀਅਤ ਵਾਲੀ ਏਅਰਲਾਈਨ ਆਪਣੇ ਬੇੜੇ ਵਿਚ ਇਸ ਤਰ੍ਹਾਂ ਦਾ ਜਹਾਜ਼ ਰੱਖਣ ਵਾਲੀ ਭਾਰਤ ਵਿਚ ਪਹਿਲੀ ਏਵੀਏਸ਼ਨ ਕੰਪਨੀ ਬਣ ਗਈ ਹੈ। ਇਸ ਵਿਚ ਕਿਹਾ ਗਿਆ ਹੈ ਕਿ ਡਲਿਵਰੀ ਉਡਾਣ ਵਿਸ਼ੇਸ਼ ਕਾਲ ਸਾਈਨ ਏ. ਆਈ-350 ਦੀ ਵਰਤੋਂ ਕਰ ਕੇ ਸੰਚਾਲਿਤ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ : GST ਦੀ ਵਸੂਲੀ ’ਚ ਪੰਜਾਬ ਦੇ ਮੁਕਾਬਲੇ ਹਰਿਆਣਾ ਅੱਗੇ, ਸੂਬੇ ’ਚ ਲੋਹਾ-ਸਕ੍ਰੈਪ ਟੈਕਸ ਮਾਫੀਆ ਦੀ ‘ਗਰਜ’
ਏਅਰਲਾਈਨ ਨੇ ਕਿਹਾ ਕਿ ਇਹ ਜਹਾਜ਼ ਏਅਰ ਇੰਡੀਆ ਦੇ 20 ਏਅਰਬੱਸ ਏ350-900 ਦੇ ਆਰਡਰ ’ਚੋਂ ਪਹਿਲਾ ਹੈ। ਇਸ ਦੀ ਮਾਰਚ 2024 ਤੱਕ 5 ਹੋਰ ਜਹਾਜ਼ਾਂ ਦੀ ਸਪਲਾਈ ਨਿਰਧਾਰਿਤ ਹੈ। ਏਅਰਬੱਸ ਨਾਲ ਆਪਣੇ ਹੁਣ ਸੋਧੇ ਹੋਏ 250 ਜਹਾਜ਼ ਆਰਡਰ ਵਿਚ ਏਅਰ ਇੰਡੀਆ 40 ਏ350 ਜਹਾਜ਼ ਲਵੇਗੀ, ਜਿਨ੍ਹਾਂ ਵਿਚ 20-20 ਜਹਾਜ਼ ਏ350-900 ਅਤੇ ਏ350-1000 ਹੋਣਗੇ। ਨਾਲ ਹੀ 140 ਜਹਾਜ਼ ਮੁਕਾਬਲਤਨ ਨੈਰੋ ਬਾਡੀ ਵਾਲੇ ਏ321ਨੀਓ ਅਤੇ 70 ਜਹਾਜ਼ ਏ320 ਨੀਓ ਜਹਾਜ਼ ਹੋਣਗੇ। ਏਅਰ ਇੰਡੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਅਤੇ ਮੈਨੇਜਿੰਗ ਡਾਇਰੈਕਟਰ (ਐੱਮ. ਡੀ.) ਕੈਂਪਬੇਲ ਵਿਲਸਨ ਨੇ ਕਿਹਾ ਕਿ ਪਹਿਲੇ ਏਅਰਬੱਸ ਏ350-900 ਦਾ ਆਗਮਨ ਕਈ ਅਰਥਾਂ ਵਿਚ ਵਿਸ਼ਵ ਮੰਚ ’ਤੇ ਭਾਰਤੀ ਏਵੀਏਸ਼ਨ ਖੇਤਰ ਦੇ ਰਿਵਾਈਵਲ ਦਾ ਐਲਾਨ ਹੈ।
ਇਹ ਵੀ ਪੜ੍ਹੋ : Year Ender 2023 : 2,000 ਦੇ ਨੋਟ ਤੋਂ ਲੈ ਕੇ UPI ਤੱਕ ਇਸ ਸਾਲ ਬੈਂਕਿੰਗ ਪ੍ਰਣਾਲੀ 'ਚ ਹੋਏ ਕਈ ਬਦਲਾਅ
ਏਅਰਲਾਈਨ ਪਹਿਲਾਂ ਹੀ ਐਲਾਨ ਕਰ ਚੁੱਕੀ ਹੈ ਕਿ ਸ਼ੁਰੂਆਤ ਵਿਚ ਇਸ ਜਹਾਜ਼ ਨੂੰ ਛੋਟੀ ਦੂਰੀ ਦੇ ਮਾਰਗਾਂ ’ਤੇ ਸੰਚਾਲਿਤ ਕੀਤਾ ਜਾਏਗਾ ਅਤੇ ਬਾਅਦ ਵਿਚ ਇਸ ਨੂੰ ਲੰਬੀ ਦੂਰੀ ਦੀਆਂ ਉਡਾਣਾਂ ਲਈ ਤਾਇਨਾਤ ਕੀਤਾ ਜਾਏਗਾ। ਕੰਪਨੀ ਨੇ ਕਿਹਾ ਕਿ ਨਵਾਂ ਜਹਾਜ਼ ਅਗਲੇ ਸਾਲ ਜਨਵਰੀ ਵਿਚ ਕਮਰਸ਼ੀਅਲ ਸੇਵਾ ਦੇਣ ਲੱਗੇਗਾ। ਸ਼ੁਰੂਆਤ ਵਿਚ ਚਾਲਕ ਦਲ ਦੇ ਪ੍ਰੀਖਣਾਂ ਲਈ ਘਰੇਲੂ ਪੱਧਰ ’ਤੇ ਸੰਚਾਲਿਤ ਕੀਤਾ ਜਾਏਗਾ, ਇਸ ਤੋਂ ਬਾਅਦ ਮਹਾਦੀਪੀ ਮੰਜ਼ਿਲਾਂ ਲਈ ਲੰਬੀ ਦੂਰੀ ਦੀ ਉਡਾਣ ਭਰੀ ਜਾਏਗੀ।
ਇਹ ਵੀ ਪੜ੍ਹੋ : ਸਾਊਦੀ ਅਰਬ ਤੋਂ ਭਾਰਤ ਆ ਰਹੇ ਜਹਾਜ਼ 'ਚ ਲੱਗੀ ਅੱਗ, ਡਰੋਨ ਹਮਲੇ ਦਾ ਸ਼ੱਕ, ਅਲਰਟ 'ਤੇ Indian Navy
ਇਹ ਵੀ ਪੜ੍ਹੋ : ਹਾਈਵੇਅ 'ਤੇ ਸਪੀਡ ਸੀਮਾ ਦੇ ਅੰਦਰ ਗੱਡੀ ਨਾ ਚਲਾਉਣ 'ਤੇ ਸਜ਼ਾ ਦਾ ਪ੍ਰਬੰਧ: ਨਿਤਿਨ ਗਡਕਰੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਘਰੇਲੂ ਕੋਲੇ ਨਾਲ ਬਿਜਲੀ ਉਤਪਾਦਨ 8.38 ਫੀਸਦੀ ਵਧਿਆ, ਕੋਲਾ ਦੀ ਦਰਾਮਦ ਘਟੀ
NEXT STORY