ਨਵੀਂ ਦਿੱਲੀ–ਟਾਟਾ ਗਰੁੱਪ ਕੋਲ ਪਹੁੰਚੀ ਏਅਰ ਇੰਡੀਆ ਦੂਜੀ ਵੀ. ਆਰ. ਐੱਸ. ਸਕੀਮ ਲਿਆਉਣ ਦੀ ਯੋਜਨਾ ਬਣਾ ਰਹੀ ਹੈ। ਏਅਰਲਾਈਨ ਕਰਮਚਾਰੀਆਂ ’ਤੇ ਹੋਣ ਵਾਲੇ ਖਰਚੇ ਨੂੰ ਘੱਟ ਕਰਨਾ ਚਾਹੁੰਦੀ ਹੈ। ਨਾਲ ਹੀ ਉਹ ਇਕ ਯੁਵਾ ਵਰਕਫੋਰਸ ਲਈ ਰਸਤਾ ਤਿਆਰ ਕਰ ਰਹੀ ਹੈ। ਇਸੇ ਕਾਰਨ ਏਅਰਲਾਈਨ ਦੂਜੀ ਵੀ. ਆਰ. ਐੱਸ. ਸਕੀਮ ਲਿਆਉਣ ਦੀ ਯੋਜਨਾ ਬਣਾ ਰਹੀ ਹੈ। ਮਾਮਲੇ ਨਾਲ ਜੁੜੇ 3 ਲੋਕਾਂ ਨੇ ਇਹ ਜਾਣਕਾਰੀ ਦਿੱਤੀ ਹੈ। ਟਾਟਾ ਗਰੁੱਪ ਨੇ ਇਸ ਸਾਲ ਜਨਵਰੀ ’ਚ ਏਅਰ ਇੰਡੀਆ ਦਾ ਟੇਕਓਵਰ ਕਰ ਲਿਆ ਸੀ। ਇਨ੍ਹਾਂ ’ਚੋਂ 1500 ਕਰਮਚਾਰੀਆਂ ਨੇ ਇਸ ਪਲਾਨ ਨੂੰ ਸਵੀਕਾਰ ਕੀਤਾ ਸੀ। ਏਅਰਲਾਈਨ ਦੇ ਨਿੱਜੀਕਰਨ ਦੇ ਸਮੇਂ ਇਸ ’ਚ 12,085 ਕਰਮਚਾਰੀ ਸਨ। ਇਨ੍ਹਾਂ ’ਚੋਂ 8,84 ਸਥਾਈ ਕਰਮਚਾਰੀ ਸਨ।
ਦੋ ਤੋਂ ਤਿੰਨ ਮਹੀਨਿਆਂ ’ਚ ਆ ਸਕਦੀ ਹੈ ਸਕੀਮ
ਵੀ. ਆਰ. ਐੱਸ. ਸਕੀਮ ’ਚ ਕਰਮਚਾਰੀ ਆਪਣੀ ਇੱਛਾ ਨਾਲ ਅਰਲੀ ਰਿਟਾਇਰਮੈਂਟ ਲੈ ਸਕਦੇ ਹਨ। ਇਕ ਰਿਪੋਰਟ ਮੁਤਾਬਕ ਏਅਰ ਇੰਡੀਆ ’ਚ ਵੀ. ਆਰ. ਐੱਸ. ਦਾ ਟੌਪਿਕ ਇਕ ਵਾਰ ਮੁੜ ਛਿੜ ਗਿਆ ਹੈ। ਰਿਪੋਰਟ ’ਚ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਗਿਆ ਹੈ ਕਿ ਅਗਲੇ 2 ਤੋਂ 3 ਮਹੀਨਿਆਂ ’ਚ ਵੀ. ਆਰ. ਐੱਸ. ਆ ਸਕਦਾ ਹੈ। ਏਅਰ ਇੰਡੀਆ ਆਪਣੀ ਵੱਡੀ ਬਦਲਾਅ ਯੋਜਨਾ ਲਈ ਤੇਜ਼ੀ ਨਾਲ ਯੁਵਾ ਮੁਕਾਬਲੇਬਾਜ਼ਾਂ ਦੀ ਭਰਤੀ ਕਰ ਰਿਹਾ ਹੈ। ਸੂਤਰਾਂ ਮੁਤਾਬਕ ਯੁਵਾ ਲੋਕਾਂ ਨੂੰ ਕੰਪਨੀ ’ਚ ਹੋਰ ਮੌਕੇ ਮਿਲ ਸਕਣ, ਇਸ ਲਈ ਵੀ. ਆਰ. ਐੱਸ. ਲਿਆਂਦਾ ਜਾ ਸਕਦਾ ਹੈ।
ਏਅਰ ਇੰਡੀਆ ਤੇਜ਼ੀ ਨਾਲ ਕਰ ਰਹੀ ਹੈ ਭਰਤੀ
ਏਅਰ ਇੰਡੀਆ ਇਨ੍ਹੀਂ ਦਿਨੀਂ ਵੱਖ-ਵੱਖ ਵਿਭਾਗਾਂ ’ਚ ਦਾਖਲੇ ਅਤੇ ਉੱਚ ਪੱਧਰੀ ਅਹੁਦਿਆਂ ਲਈ ਭਰਤੀ ਵਿੱਚ ਰੁੱਝੀ ਹੋਈ ਹੈ। ਉਹ ਆਉਣ ਵਾਲੇ ਸਾਲਾਂ ’ਚ ਆਪਣੇ ਏਅਰਕ੍ਰਾਫਟ ਦੀ ਗਿਣਤੀ ਨੂੰ ਕਈ ਗੁਣਾ ਵਧਾਉਣ ਅਤੇ ਆਪਣੇ ਨੈੱਟਵਰਕ ਨੂੰ ਵਧਾਉਣ ਦੀ ਯੋਜਨਾ ਬਣਾ ਰਿਹਾ ਹੈ। ਅਜਿਹੇ ’ਚ ਏਅਰਲਾਈਨ ਨੂੰ ਲਾਂਗ ਟਰਮ ਗ੍ਰੋਥ ਲਈ ਯੋਗ ਅਤੇ ਸਕਿਲਡ ਵਰਕਫੋਰਸ ਦੀ ਲੋੜ ਹੈ।
ਵਿਦੇਸ਼ੀ ਮੁਦਰਾ ਭੰਡਾਰ ਵਧ ਕੇ 561.08 ਅਰਬ ਡਾਲਰ ’ਤੇ ਪਹੁੰਚਿਆ
NEXT STORY