ਨਵੀਂ ਦਿੱਲੀ— ਹਵਾਈ ਮੁਸਾਫਰਾਂ ਲਈ ਖੁਸ਼ਖਬਰੀ ਹੈ। ਭਾਰਤ ਦੀ ਰਾਸ਼ਟਰੀ ਜਹਾਜ਼ ਕੰਪਨੀ ਏਅਰ ਇੰਡੀਆ 29 ਅਕਤੂਬਰ ਤੋਂ ਦਿੱਲੀ-ਦੋਹਾ ਵਿਚਕਾਰ ਨਾਨ-ਸਟਾਪ ਉਡਾਣਾਂ ਸ਼ੁਰੂ ਕਰਨ ਜਾ ਰਹੀ ਹੈ। ਹਫਤੇ 'ਚ ਚਾਰ ਦਿਨ- ਮੰਗਲਵਾਰ, ਵੀਰਵਾਰ, ਸ਼ੁੱਕਰਵਾਰ ਤੇ ਸ਼ਨੀਵਾਰ ਨੂੰ ਇਹ ਫਲਾਈਟ ਉਪਲੱਬਧ ਹੋਵੇਗੀ। ਇਸ ਫਲਾਈਟ ਲਈ ਟਿਕਟਾਂ ਦੀ ਬੁਕਿੰਗ ਸ਼ੁਰੂ ਹੋ ਗਈ ਹੈ। ਯਾਤਰੀ ਏਅਰ ਇੰਡੀਆ ਦੀ ਵੈੱਬਸਾਈਟ ਜਾਂ ਐਪ ਜ਼ਰੀਏ ਟਿਕਟ ਬੁੱਕ ਕਰਵਾ ਸਕਦੇ ਹਨ।
ਦੋਹਾ ਕਤਰ ਦੀ ਰਾਜਧਾਨੀ ਤੇ ਉਸ ਦਾ ਸਭ ਤੋਂ ਵੱਧ ਆਬਾਦੀ ਵਾਲਾ ਸ਼ਹਿਰ ਹੈ। ਭਾਰਤ ਤੋਂ ਹਰ ਸਾਲ ਵੱਡੀ ਗਿਣਤੀ 'ਚ ਲੋਕ ਇਸ ਦੇਸ਼ ਨੂੰ ਜਾਂਦੇ ਹਨ। ਦਸੰਬਰ 2018 ਤਕ ਦੇ ਡਾਟਾ ਮੁਤਾਬਕ, ਕਤਰ 'ਚ 6 ਲੱਖ ਤੋਂ ਵੱਧ ਭਾਰਤੀ ਐੱਨ. ਆਰ. ਆਈ. ਉੱਥੇ ਰਹਿ ਰਹੇ ਸਨ।
ਫਲਾਈਟਸ ਟਾਈਮ-
ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਉਡਾਣ ਏ. ਆਈ.-971 ਸ਼ਾਮ 7.50 ਵਜੇ ਦਿੱਲੀ ਤੋਂ ਰਵਾਨਾ ਹੋਵੇਗੀ ਅਤੇ ਰਾਤ 9.35 ਵਜੇ ਦੋਹਾ ਪਹੁੰਚੇਗੀ। ਸ਼ੁੱਕਰਵਾਰ ਨੂੰ ਇਹ ਰਾਤ 8.50 ਵਜੇ ਦਿੱਲੀ ਤੋਂ ਰਵਾਨਾ ਹੋਵੇਗੀ ਅਤੇ ਰਾਤ 10.35 ਵਜੇ ਦੋਹਾ ਪਹੁੰਚੇਗੀ। ਉੱਥੇ ਹੀ, ਦੋਹਾ-ਦਿੱਲੀ ਲਈ ਏ. ਆਈ.-972 ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਦੁਪਹਿਰ 10.35 ਵਜੇ ਦੋਹਾ ਤੋਂ ਰਵਾਨਾ ਹੋਵੇਗੀ ਅਤੇ ਸਵੇਰੇ 5 ਵਜੇ (ਅਗਲੇ ਦਿਨ) ਦਿੱਲੀ ਪਹੁੰਚੇਗੀ। ਸ਼ੁੱਕਰਵਾਰ ਨੂੰ ਇਹ ਦੋਹਾ ਤੋਂ ਦੁਪਹਿਰ 11.35 ਵਜੇ ਰਵਾਨਾ ਹੋਵੇਗੀ ਅਤੇ ਸਵੇਰੇ 5.50 ਵਜੇ (ਅਗਲੇ ਦਿਨ) ਦਿੱਲੀ ਪਹੁੰਚੇਗੀ। ਇਹ ਸਾਰੇ ਟਾਈਮ ਲੋਕਲ ਹਨ।
ਦਿੱਲੀ, ਮੁੰਬਈ 'ਚ ਮਕਾਨ ਦੀਆਂ ਕੀਮਤਾਂ ਮੌਜੂਦਾ ਪੱਧਰ 'ਤੇ ਬਣੀਆਂ ਰਹਿਣਗੀਆਂ
NEXT STORY