ਮੁੰਬਈ— ਇਟਲੀ ਦੀ ਜਹਾਜ਼ ਸੇਵਾ ਕੰਪਨੀ ਏਅਰ ਇਟਲੀ ਨੇ ਭਾਰਤੀ ਬਾਜ਼ਾਰ 'ਚ ਪ੍ਰਵੇਸ਼ ਕਰਦੇ ਹੋਏ ਦਸੰਬਰ ਤੋਂ ਦਿੱਲੀ ਤੇ ਮੁੰਬਈ ਤੋਂ ਮਿਲਾਨ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ । ਏਅਰ ਇਟਲੀ ਨੇ ਦੱਸਿਆ ਕਿ ਉਹ 7 ਦਸੰਬਰ ਤੋਂ ਦਿੱਲੀ ਅਤੇ ਮਿਲਾਨ ਵਿਚਕਾਰ ਸੇਵਾ ਸ਼ੁਰੂ ਕਰੇਗੀ, ਜੋ ਮੰਗਲਵਾਰ, ਸ਼ੁੱਕਰਵਾਰ ਤੇ ਐਤਵਾਰ ਨੂੰ ਉਪਲੱਬਧ ਹੋਵੇਗੀ । ਮੁੰਬਈ ਤੋਂ ਮਿਲਾਨ ਦੀ ਉਡਾਣ ਸ਼ੁੱਕਰਵਾਰ, ਸ਼ਨੀਵਾਰ ਅਤੇ ਐਤਵਾਰ ਨੂੰ ਹੋਵੇਗੀ । ਦਿੱਲੀ ਤੋਂ ਮਿਲਾਨ ਵਿਚਕਾਰ ਦੋਵਾਂ ਪਾਸੇ ਦਾ ਕਿਰਾਇਆ ਸਾਰੇ ਟੈਕਸਾਂ ਅਤੇ ਡਿਊਟੀਆਂ ਸਮੇਤ 29,472 ਰੁਪਏ ਰੱਖਿਆ ਗਿਆ ਹੈ ।
ਨਿਊਯਾਰਕ, ਮਿਆਮੀ ਅਤੇ ਬੈਂਕਾਕ ਤੋਂ ਸੇਵਾ ਸ਼ੁਰੂ ਕਰਨ ਤੋਂ ਬਾਅਦ ਏਅਰ ਇਟਲੀ ਦੇ ਕੌਮਾਂਤਰੀ ਟਾਪੂਆਂ 'ਚ ਭਾਰਤ ਚੌਥਾ ਦੇਸ਼ ਹੋਵੇਗਾ । ਏਅਰਲਾਈਨ ਦੇ ਮੁੱਖ ਸੰਚਾਲਨ ਅਧਿਕਾਰੀ ਰੋਜੇਨ ਦਿਮਿਤਰੋਵ ਨੇ ਕਿਹਾ,''ਅਸੀਂ ਏਸ਼ੀਆ ਦੇ 2 ਪ੍ਰਮੁੱਖ ਵਪਾਰਕ ਅਤੇ ਸੈਰ ਟਾਪੂਆਂ ਦਿੱਲੀ ਅਤੇ ਮੁੰਬਈ ਤੋਂ ਇਟਲੀ ਲਈ ਸੇਵਾ ਸ਼ੁਰੂ ਕਰਨ ਨੂੰ ਲੈ ਕੇ ਆਸਵੰਦ ਹਾਂ । ਇਟਲੀ ਕੁਦਰਤੀ ਸੁੰਦਰਤਾ ਦੀ ਧਰਤੀ ਹੈ, ਜਿੱਥੇ ਵਧੀਆ ਰੁਚੀ ਵਾਲੇ ਲੋਕ ਰਹਿੰਦੇ ਹਨ, ਜਿਨ੍ਹਾਂ ਦਾ ਖਾਣ-ਪੀਣ ਅਤੇ ਪ੍ਰੰਪਰਾਵਾਂ ਕਾਫੀ ਪੁਰਾਣੀਆਂ ਹਨ। ਹਰ ਭਾਰਤੀ ਇਸ ਨਾਲ ਲਗਾਅ ਮਹਿਸੂਸ ਕਰ ਸਕਦਾ ਹੈ।''
ਦੋਵਾਂ ਮਾਰਗਾਂ 'ਤੇ ਏਅਰ ਇਟਲੀ ਏ330-200 ਜਹਾਜ਼ਾਂ ਦਾ ਸੰਚਾਲਨ ਕਰੇਗੀ। ਇਸ 'ਚ ਐਕਸਕਲੂਸਿਵ ਬਿਜ਼ਨੈੱਸ ਕਲਾਸ 'ਚ 24 ਅਤੇ ਇਕਨਾਮੀ ਕਲਾਸ 'ਚ 228 ਸੀਟਾਂ ਹੋਣਗੀਆਂ।
ਹੁਣ ਇੰਝ ਮਿਲੇਗਾ ਮੋਬਾਇਲ ਨੰਬਰ, ਡੀ. ਓ. ਟੀ. ਜਾਰੀ ਕਰ ਸਕਦੈ ਹੁਕਮ
NEXT STORY