ਨਵੀਂ ਦਿੱਲੀ—ਸਰਕਾਰ ਨੇ ਭਾਰਤਨੈੱਟ ਪ੍ਰਾਜੈਕਟ ਦੇ ਤਹਿਤ ਸਾਰੇ ਗ੍ਰਾਮ ਪੰਚਾਇਤਾਂ ਦੇ ਲੋਕਾਂ ਨੂੰ ਇੰਟਰਨੈੱਟ ਸੰਪਰਕ ਪ੍ਰਦਾਨ ਕਰਨ ਲਈ 4,066 ਕਰੋੜ ਰੁਪਏ ਮਨਜ਼ੂਰ ਕੀਤੇ। ਦੂਰਸੰਚਾਰ ਮੰਤਰੀ ਮਨੋਜ ਸਿਨਹਾ ਨੇ ਸ਼ੁੱਕਰਵਾਰ ਨੂੰ ਸੰਸਦ ਨੂੰ ਜਾਣਕਾਰੀ ਦਿੱਤੀ।
ਸਿਨਹਾ ਨੇ ਦੱੱਸਿਆ ਕਿ ਵਾਈ-ਫਾਈ ਅਤੇ ਹੋਰ ਕਿਸੇ ਉਪਯੁਕਤ ਬ੍ਰਾਂਡਬੈਂਡ ਤਕਨਾਲੋਜੀ ਰਾਹੀਂ ਆਖਰੀ ਛੋਰ ਤੱਕ ਸਾਰੇ ਗ੍ਰਾਮ ਪੰਚਾਇਤਾਂ 'ਚ ਇੰਟਰਨੈੱਟ ਸੰਪਰਕ ਪ੍ਰਦਾਨ ਕਰਨ ਲਈ 4,066 ਕਰੋੜ ਰੁਪਏ ਨੂੰ ਮਨਜ਼ੂਰ ਕੀਤਾ ਗਿਆ ਹੈ।
ਸਰਕਾਰ ਨੇ ਗ੍ਰਾਮ ਪੰਚਾਇਤਾਂ ਤੱਕ ਤੇਜ਼ ਗਤੀ ਵਾਲੇ ਬ੍ਰਾਂਡ ਬੈਂਡ ਸੰਪਰਕ ਪ੍ਰਦਾਨ ਕਰਨ ਲਈ ਭਾਰਤ ਨੈੱਟ ਪ੍ਰਾਜੈਕਟ ਨੂੰ ਸ਼ੁਰੂ ਕੀਤਾ ਹੈ।
ਸਰਕਾਰ ਨੇ ਮੰਨਿਆ ਸੁਸਤ ਹੋਈ ਦੇਸ਼ ਦੀ ਆਰਥਿਕ ਰਫਤਾਰ
NEXT STORY