ਪ੍ਰਯਾਗਰਾਜ— ਜ਼ਿਲ੍ਹੇ 'ਚ ਅਮਰੂਦ ਦੀ ਖੇਤੀ ਕਰਨ ਵਾਲੇ ਕਿਸਾਨਾਂ ਦੀ 90 ਫ਼ੀਸਦੀ ਤੋਂ ਜ਼ਿਆਦਾ ਫ਼ਸਲ ਪੀਲੀ ਮੱਖੀ ਕਾਰਨ ਬਰਬਾਦੀ ਦੇ ਕੰਢੇ ਹੈ, ਜਿਸ ਕਾਰਨ ਇਸ ਮੌਸਮ 'ਚ ਸੁਰਖਾ ਤੇ ਸਫੈਦਾ ਅਮਰੂਦ ਮੰਡੀਆਂ 'ਚੋਂ ਗਾਇਬ ਹੈ। ਉਪ ਨਿਰਦੇਸ਼ਕ (ਖੇਤੀਬਾੜੀ) ਵਿਨੋਦ ਕੁਮਾਰ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਤੋਂ ਅਮਰੂਦ 'ਤੇ ਕੀਟਾਂ ਦਾ ਪ੍ਰਕੋਪ ਹੈ ਪਰ ਇਸ ਵਾਰ ਤਾਂ 90 ਫ਼ੀਸਦੀ ਤੱਕ ਫ਼ਸਲ ਪੀਲੀ ਮੱਖੀ ਨੇ ਬਰਬਾਦ ਕਰ ਦਿੱਤੀ ਹੈ।
ਉਨ੍ਹਾਂ ਦੱਸਿਆ ਕਿ ਕੁਝ ਸਾਲ ਪਹਿਲਾਂ ਤੱਕ ਇਲਾਹਾਬਾਦ ਅਤੇ ਕੌਸ਼ੰਬੀ ਜ਼ਿਲ੍ਹੇ 'ਚ 3,000 ਹੈਟਕੇਅਰ ਖੇਤਰ 'ਚ ਅਮਰੂਦ ਦੀ ਖੇਤੀ ਹੁੰਦੀ ਸੀ, ਜੋ ਹੁਣ ਘੱਟ ਕੇ 700 ਹੈਕਟੇਅਰ ਰਹਿ ਗਈ ਹੈ। ਇਸ 'ਚ ਇਲਾਹਾਬਦੀ ਅਮਰੂਦ ਦੇ ਰੂਪ 'ਚ ਪ੍ਰਸਿੱਧ ਸੁਰਖਾ ਦੀ ਖੇਤੀ 85-100 ਹੈਕਟੇਅਰ 'ਚ ਹੁੰਦੀ ਹੈ।
ਸੁਰਖਾ ਅਮਰੂਦ ਦੇਖਣ 'ਚ ਸੁਰਖ ਲਾਲ ਹੁੰਦਾ ਹੈ ਅਤੇ ਇਸ ਦਾ ਸੁਆਦ ਵੀ ਬੇਜੋੜ ਹੈ। ਸੁਰਖਾ ਅਮਰੂਦ ਦੀ ਖੇਤੀ ਦਾ ਗੜ੍ਹ ਕਹੇ ਜਾਣ ਵਾਲੇ ਬਾਕਰਾਬਾਦ ਪਿੰਡ ਦੇ ਕਿਸਾਨ ਮੁਨੂ ਭਾਈ ਪਟੇਲ ਨੇ ਦੱਸਿਆ ਕਿ ਜਿਸ ਬਾਗ 'ਚ ਇਕ ਮੌਸਮ 'ਚ 50,000 ਰੁਪਏ ਦੀ ਆਮਦਨੀ ਹੁੰਦੀ ਸੀ, ਉਸ ਬਾਗ ਤੋਂ 10,000 ਰੁਪਏ ਆਉਣ ਦੀ ਵੀ ਉਮੀਦ ਨਹੀਂ ਹੈ। ਉਨ੍ਹਾਂ ਕਿਹਾ ਕਿ ਪੀਲੀ ਮੱਖੀ ਨੇ ਅਮਰੂਦ ਦੇ ਫਲ 'ਚ ਅੰਡੇ ਦੇ ਦਿੱਤੇ ਹਨ, ਜਿਸ ਨਾਲ ਪੂਰੀ ਫ਼ਸਲ 'ਚ ਕੀੜੇ ਲੱਗ ਗਏ ਹਨ ਅਤੇ ਰੁਖ਼ਾਂ 'ਤੇ 5 ਫ਼ੀਸਦੀ ਫ਼ਸਲ ਵੀ ਖਾਣ ਲਾਇਕ ਨਹੀਂ ਰਹਿ ਗਈ। ਨਵੰਬਰ ਤੋਂ ਲੈ ਕੇ ਜਨਵਰੀ ਤੱਕ ਆਮ ਤੌਰ 'ਤੇ ਇਕ ਬਾਗ 'ਚੋਂ 10,000-,15000 ਪੇਟੀ ਅਮਰੂਦ ਨਿਕਲਦਾ ਸੀ ਪਰ ਅੱਜ ਸਥਿਤੀ ਇਹ ਹੈ ਕਿ 100-150 ਪੇਟੀ ਵੀ ਨਹੀਂ ਨਿਕਲ ਰਹੀ ਹੈ। ਪਟੇਲ ਨੇ ਕਿਹਾ ਕਿ ਇਸ ਸਬੰਧੀ ਜ਼ਿਲ੍ਹਾ ਅਧਿਕਾਰੀ, ਬਾਗਬਾਨੀ ਅਧਿਕਾਰੀ, ਖੇਤੀ ਰੱਖਿਆ ਅਧਿਕਾਰੀ ਨਾਲ ਗੱਲ ਕੀਤੀ ਪਰ ਇਸ ਸਮੱਸਿਆ 'ਤੇ ਉਨ੍ਹਾਂ ਨੇ ਕੋਈ ਧਿਆਨ ਨਹੀਂ ਦਿੱਤਾ।
RBI ਦੀ ਮੁਦਰਾ ਨੀਤੀ ਕਮੇਟੀ ਦੀ ਬੈਠਕ ਸ਼ੁਰੂ, ਸ਼ੁੱਕਰਵਾਰ ਨੂੰ ਜਾਰੀ ਹੋਣਗੇ ਨਤੀਜੇ
NEXT STORY