ਨਵੀਂ ਦਿੱਲੀ—ਆਮਰਪਾਲੀ ਗਰੁੱਪ ਦੇ ਛੇ ਪ੍ਰਾਜੈਕਟਾਂ ਦੇ 6050 ਤੋਂ ਜ਼ਿਆਦਾ ਘਰ ਖਰੀਦਾਰਾਂ ਦੀ ਲਿਸਟ ਸੁਪਰੀਮ ਕੋਰਟ 'ਚ ਪੇਸ਼ ਕੀਤੀ ਗਈ ਹੈ | ਗਰੁੱਪ ਦੇ ਘਰ ਖਰੀਦਾਰਾਂ ਦੇ ਵਕੀਲ ਐੱਮ.ਐੱਲ. ਲਾਹੋਟੀ ਨੇ ਦੱਸਿਆ ਕਿ ਨੋਇਡਾ ਅਤੇ ਗ੍ਰੇਟਰ ਨੋਇਡਾ ਦੇ ਵੱਖ-ਵੱਖ ਪ੍ਰਾਜੈਕਟਾਂ ਦੇ 6056 ਘਰ ਖਰੀਦਾਰਾਂ ਦੀ ਲਿਸਟ ਕੋਰਟ ਨੂੰ ਸੌਾਪੀ ਗਈ ਹੈ | ਨੋਇਡਾ ਅਤੇ ਗ੍ਰੇਟਰ ਨੋਇਡਾ ਅਥਾਰਟੀ ਨੂੰ ਇਨ੍ਹਾਂ ਘਰ ਖਰੀਦਾਰਾਂ ਦੇ ਨਾਂ 'ਤੇ ਉਨ੍ਹਾਂ ਦੇ ਫਲੈਟ ਦੀ ਰਜਿਸਟਰੀ ਕਰਨੀ ਹੈ | ਇਸ ਦਾ ਆਦੇਸ਼ ਜੱਜ ਅਰੁਣ ਮਿਸ਼ਰਾ ਅਤੇ ਜੱਜ ਉਦੈ ਉਮੇਸ਼ ਲਲਿਤ ਦੀ ਬੈਂਚ ਨੇ ਪਿਛਲੀ 26 ਅਗਸਤ ਨੂੰ ਦਿੱਤਾ ਸੀ |
ਸੁਪਰੀਮ ਕੋਰਟ ਨੇ ਇਸ ਤੋਂ ਪਹਿਲਾਂ ਦੇ ਫੈਸਲੇ 'ਚ ਆਮਰਪਾਲੀ ਦੇ ਪ੍ਰਾਜੈਕਟ ਨੂੰ ਪੂਰਾ ਕਰਨ ਲਈ ਸੁਪਰੀਮ ਕੋਰਟ ਰਜਿਸਟਰੀ ਨਾਲ ਐੱਨ.ਬੀ.ਸੀ.ਸੀ. (ਨੈਸ਼ਨਲ ਬਿਲਡਿੰਗ ਕੰਟਰਕਸ਼ਨ ਕਾਰਪੋਰੇਸ਼ਨ) ਨੂੰ 7.16 ਕਰੋੜ ਜਾਰੀ ਕਰਨ ਦਾ ਨਿਰਦੇਸ਼ ਦਿੱਤਾ ਸੀ ਜਿਸ ਨਾਲ ਅਧੂਰੇ ਪ੍ਰਾਜੈਕਟ ਨੂੰ ਪੂਰਾ ਕੀਤਾ ਜਾ ਸਕੇ | ਅਜਿਹੇ ਆਮਰਪਾਲੀ ਘਰ ਖਰੀਦਾਰਾਂ ਦਾ ਆਪਣੇ ਘਰ ਦਾ ਸੁਪਨਾ ਜਲਦ ਪੂਰਾ ਹੋ ਸਕਦਾ ਹੈ | ਸੁਪਰੀਮ ਕੋਰਟ ਦੀ ਜਸਟਿਸ ਅਰੁਣ ਮਿਸ਼ਰਮਾ ਅਤੇ ਯੂ.ਯੂ.ਲਲਿਤ ਦੀ ਬੈਂਚ ਨੇ ਫੋਰੇਂਸਿਕ ਆਡਿਟਰਾਂ ਨੂੰ ਆਪਣੀ ਰਿਪੋਰਟ ਦਿੱਲੀ ਪੁਲਸ, ਈ.ਡੀ.ਅਤੇ ਇੰਸਟੀਚਿਊਟ ਆਫ ਚਾਰਟਡ ਅਕਾਊਾਟੇਂਟ ਇਨ ਇੰਡੀਆ ਨੂੰ ਸੌਾਪਣ ਦਾ ਨਿਰਦੇਸ਼ ਦਿੱਤਾ ਹੈ | ਨਾਲ ਹੀ ਕੋਰਟ ਨੇ ਨੋਇਡਾ ਅਤੇ ਗ੍ਰੇਟਰ ਨੋਇਡਾ ਅਥਾਰਟੀ ਨੂੰ ਇਕ ਸਪੇਸ਼ਲ ਸੇਲ ਬਣਾਉਣ ਦਾ ਆਦੇਸ਼ ਦਿੱਤਾ ਹੈ | ਇਹ ਸਪੈਸ਼ਲ ਸੇਲ ਆਮਰਪਾਲੀ ਦੇ ਅਧੂਰੇ ਪ੍ਰਾਜੈਕਟਾਂ ਨੂੰ ਜਲਦ ਪੂਰਾ ਦੀ ਦੇਖਭਾਲ ਕਰੇਗੀ | ਇਹ ਸੇਲ ਹੀ ਨੋਇਡਾ, ਗ੍ਰੇਟਰ ਨੋਇਡਾ ਅਥਾਰਟੀ ਘਰ ਖਰੀਦਾਰਾਂ ਨੂੰ ਨਿਰਮਾਣ ਕਾਰਜ ਪੂਰਾ ਕਰਨ ਦਾ ਪ੍ਰਮਾਣ ਪੱਤਰ ਦੇਵੇਗਾ |
SBI ਦਾ ਹੋਮ ਲੋਨ 1 Sept ਤੋਂ ਹੋਣ ਜਾ ਰਿਹਾ ਸਸਤਾ, ਜਾਣੋ ਕੀ ਹੋਵੇਗਾ ਖਾਸ
NEXT STORY