ਨਵੀਂ ਦਿੱਲੀ— ਅਨਿਲ ਅੰਬਾਨੀ ਦੀ ਰਿਲਾਇੰਸ ਕਮਿਊਨੀਕੇਸ਼ਨ (ਆਰਕਾਮ) ਨੂੰ ਕਰੀਬ 1.78 ਅਰਬ ਡਾਲਰ ਦਾ ਕਰਜ਼ਾ ਦੇਣ ਵਾਲੇ ਚਾਈਨਾ ਡਿਵੈੱਲਪਮੈਂਟ ਬੈਂਕ (ਸੀ. ਡੀ. ਬੀ.) ਨੇ ਕੰਪਨੀ ਵੱਲੋਂ ਕਰਜ਼ਾ ਭੁਗਤਾਨ 'ਚ ਖੁੰਝ ਕਰਨ ਤੋਂ ਬਾਅਦ ਆਰਕਾਮ ਖਿਲਾਫ ਨੈਸ਼ਨਲ ਕਾਰਪੋਰੇਟ ਲਾਅ ਟ੍ਰਿਬਿਊਨਲ (ਐੱਨ. ਸੀ. ਐੱਲ. ਟੀ.) ਦੀ ਮੁੰਬਈ ਬੈਂਚ 'ਚ ਮਾਮਲਾ ਦਰਜ ਕਰਵਾਇਆ ਹੈ। ਬੈਂਕਿੰਗ ਨਾਲ ਜੁੜੇ ਸੂਤਰਾਂ ਨੇ ਕਿਹਾ ਕਿ ਭਾਰਤੀ ਟੈਕਸਪੇਅਰ ਸੀ. ਡੀ. ਬੀ. ਦੀ ਪਟੀਸ਼ਨ 'ਤੇ ਇਤਰਾਜ਼ ਜਤਾ ਸਕਦੇ ਹਨ ਕਿਉਂਕਿ ਉਹ ਪਹਿਲਾਂ ਹੀ ਆਰਕਾਮ ਦੇ ਨਾਲ ਕਰਜ਼ਾ ਨਿਪਟਾਨ ਯੋਜਨਾ 'ਤੇ ਕੰਮ ਕਰ ਰਹੇ ਹਨ। ਚੀਨ ਦੇ ਬੈਂਕ ਨੇ ਇਹ ਕਦਮ ਭਾਰਤੀ ਟੈਕਸਪੇਅਰਸ ਵੱਲੋਂ ਆਰਕਾਮ ਦੇ 45,700 ਰੁਪਏ ਦੇ ਕਰਜ਼ੇ ਨੂੰ ਇਕਵਿਟੀ 'ਚ ਬਦਲਣ ਦਾ ਫੈਸਲਾ ਲੈਣ ਤੋਂ ਸਿਰਫ ਕੁਝ ਹਫਤੇ ਪਹਿਲਾਂ ਚੁੱਕਿਆ ਹੈ। ਇਸ ਨਾਲ ਮਾਮਲੇ 'ਚ ਕਾਨੂੰਨੀ ਪੇਚ ਫਸ ਸਕਦਾ ਹੈ।
ਕਰਜ਼ ਸੋਧ ਅਤੇ ਦੀਵਾਲੀਆ ਐਕਟ ਮੁਤਾਬਕ ਜਦੋਂ ਕਿਸੇ ਕੰਪਨੀ ਨੂੰ ਐੱਨ. ਸੀ. ਐੱਲ. ਟੀ. 'ਚ ਲਿਜਾਇਆ ਜਾਂਦਾ ਹੈ ਅਤੇ ਅਦਾਲਤ ਨੂੰ ਪਟੀਸ਼ਨ 'ਚ ਦਮ ਨਜ਼ਰ ਆਉਂਦਾ ਹੈ ਤਾਂ ਉਹ ਨਿਪਟਾਨ ਪੇਸ਼ੇਵਰਾਂ ਦੀ ਨਿਯੁਕਤੀ ਕਰਦੀ ਹੈ ਅਤੇ ਕੰਪਨੀ ਦੇ ਨਿਰਦੇਸ਼ਕ ਮੰਡਲ ਨੂੰ ਮੁਅੱਤਲ ਕਰ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਨਿਪਟਾਨ ਪੇਸ਼ੇਵਰ ਕੰਪਨੀ ਦੀਆਂ ਜਾਇਦਾਦਾਂ ਦੀ ਨਿਲਾਮੀ ਦੀ ਪ੍ਰਕਿਰਿਆ ਦਾ ਫੈਸਲਾ ਕਰਦੇ ਹਨ।
RBI ਤੋਂ ਵਿਆਜ ਦਰਾਂ 'ਚ ਕਟੌਤੀ ਚਾਹੁੰਦੀ ਹੈ ਮੋਦੀ ਸਰਕਾਰ
NEXT STORY