ਨਵੀਂ ਦਿੱਲੀ - ਮਹਿੰਗੇ ਸਮਾਰਟ ਫੋਨ ਬਣਾਉਣ ਵਾਲੀ ਕੰਪਨੀ ਐਪਲ ਜਲਦੀ ਹੀ ਟ੍ਰਿਲਿਅਨ ਡਾਲਰ ਦੀ ਕੰਪਨੀ ਬਣਨ ਜਾ ਰਹੀ ਹੈ। ਦੁਨੀਆ ਭਰ 'ਚ ਹੁਣ ਤੱਕ ਦੇ ਇਤਿਹਾਸ 'ਚ ਕੋਈ ਵੀ ਕੰਪਨੀ ਇਸ ਕਰਿਸ਼ਮਾਈ ਅੰਕੜੇ ਤੱਕ ਨਹੀਂ ਪਹੁੰਚ ਸਕੀਂ ਹੈ।
ਕਿਸ ਤਰ੍ਹਾਂ ਬਣੇਗੀ 1 ਟ੍ਰਿਲਿਅਨ ਡਾਲਰ ਦੀ ਕੰਪਨੀ
ਜੂਨ ਤਿਮਾਹੀ ਦੌਰਾਨ ਐਪਲ ਦੀ ਕਮਾਈ 'ਚ ਹੋਏ 11.52 ਡਾਲਰ ਦੇ ਜ਼ੋਰਦਾਰ ਵਾਧੇ ਕਾਰਨ ਸ਼ੇਅਰ ਬਾਜ਼ਾਰਾਂ 'ਚ ਇਸ ਦੇ ਸ਼ੇਅਰਾਂ ਵਿਚ ਜ਼ੋਰਦਾਰ ਵਾਧਾ ਦੇਖਿਆ ਜਾ ਰਿਹਾ ਹੈ, ਜਿਸ ਕਾਰਨ ਕੰਪਨੀ ਦਾ ਬਾਜ਼ਾਰ ਮੁੱਲ 990 ਅਰਬ ਡਾਲਰ ਨੂੰ ਪਾਰ ਕਰ ਚੁੱਕਾ ਹੈ। ਫਿਲਹਾਲ ਅਮਰੀਕੀ ਸ਼ੇਅਰ ਬਾਜ਼ਾਰ 'ਚ ਐਪਲ ਦੇ ਸ਼ੇਅਰ 201 ਡਾਲਰ ਦੇ ਪੱਧਰ 'ਤੇ ਬੰਦ ਹੋਏ ਹਨ ਅਤੇ ਮਾਹਰਾਂ ਦਾ ਕਹਿਣਾ ਹੈ ਕਿ ਕੰਪਨੀ ਦੇ ਸ਼ੇਅਰ 207 ਡਾਲਰ ਤੱਕ ਪਹੁੰਚ ਬਣਾ ਕੇ ਇਹ ਟ੍ਰਿਲਿਅਨ ਡਾਲਰ ਬਾਜ਼ਾਰ ਮੁੱਲ ਨੂੰ ਪਾਰ ਕਰ ਸਕਣ 'ਚ ਕਾਮਯਾਬ ਹੋ ਜਾਣਗੇ।

ਟਰਾਈ ਨਾਲ ਜਲਦੀ ਹੀ ਖਤਮ ਹੋਵੇਗਾ ਵਿਵਾਦ
ਬੀਤੇ ਕੁਝ ਦਿਨਾਂ ਤੋਂ ਭਾਰਤ 'ਚ ਆਈਫੋਨ ਨਿਰਮਾਤਾ ਕੰਪਨੀ ਐਪਲ ਇੰਕ ਤੇ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (ਟਰਾਈ) ਵਿਚਾਲੇ ਡੀ. ਐੱਨ. ਡੀ. ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ, ਜਿਸ ਕਾਰਨ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਸੀ ਕਿ ਭਾਰਤ 'ਚ ਆਈਫੋਨ ਦੀ ਵਰਤੋਂ 'ਤੇ ਰੋਕ ਲੱਗ ਸਕਦੀ ਹੈ ਪਰ ਐਪਲ ਵੱਲੋਂ ਟਰਾਈ ਨਾਲ ਚੱਲ ਰਹੇ ਇਸ ਵਿਵਾਦ ਦੇ ਛੇਤੀ ਹੱਲ ਹੋਣ ਦੇ ਸੰਕੇਤ ਆ ਰਹੇ ਹਨ।
ਸਰਕਾਰੀ ਸੂਤਰਾਂ ਮੁਤਾਬਕ ਸਮੱਸਿਆ ਦਾ ਇਕ ਬਦਲ ਲੱਭਣ ਦੀ ਕੋਸ਼ਿਸ਼ ਹੋ ਰਹੀ ਹੈ, ਜਿਸ ਨਾਲ ਐਪਲ ਅਤੇ ਟੈਲੀਕਾਮ ਰੈਗੂਲੇਟਰੀ ਦਰਮਿਆਨ ਦੂਰੀ ਜਲਦੀ ਹੀ ਖਤਮ ਹੋ ਜਾਵੇਗੀ। ਇਹ ਪਤਾ ਲੱਗਾ ਹੈ ਕਿ ਕੰਪਨੀ ਵੱਲੋਂ ਇਕ ਅਜਿਹਾ ਐਪ ਵਿਕਸਿਤ ਕੀਤਾ ਜਾ ਰਿਹਾ ਹੈ ਕਿ ਜਿਸ ਨਾਲ ਭਾਰਤੀ ਰੈਗੂਲੇਟਰਾਂ ਵੱਲੋਂ ਦੀਵਾਲੀ ਤੋਂ ਪਹਿਲਾਂ-ਪਹਿਲਾਂ ਆਪਣੇ ਗਾਹਕਾਂ ਨੂੰ 'ਤੰਗ ਨਾ ਕਰੋ' (ਡੂ ਨਾਟ ਡਿਸਟਰਬ) ਡੀ. ਐੱਨ. ਡੀ. ਦੀ ਸਹੂਲਤ ਉਪਲੱਬਧ ਹੋ ਜਾਵੇਗੀ।
ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (ਟਰਾਈ) ਨੇ ਹਾਲ ਹੀ ਵਿਚ ਮੋਬਾਇਲ ਵਰਤੋਂ ਕਰਨ ਵਾਲਿਆਂ ਦੀ ਸਹਾਇਤਾ ਵਾਸਤੇ ਪੈਸਕੀ ਕਾਲਸ (ਤੰਗ ਕਰਨ ਵਾਲੀਆਂ ਕਾਲਸ) ਤੋਂ ਛੁਟਕਾਰਾ ਪਾਉਣ ਦਾ ਯਤਨ ਕੀਤਾ ਹੈ। ਪਤਾ ਲੱਗਾ ਹੈ ਕਿ ਐਪਲ ਨੇ ਇਸ ਗੱਲ ਦਾ ਦਾਅਵਾ ਕੀਤਾ ਹੈ ਕਿ ਸਿਰਫ ਟੈਲੀਕਾਮ ਸੇਵਾਦਾਤਿਆਂ ਦਾ ਸੰਚਾਲਨ ਟਰਾਈ ਵੱਲੋਂ ਕੀਤਾ ਜਾਂਦਾ ਹੈ ਤੇ ਇਸ ਲਈ ਕੋਈ ਕਾਰਨ ਨਹੀਂ ਕਿ ਰੈਗੂਲੇਟਰੀ ਡੀ. ਐੱਨ. ਡੀ. ਵਾਲਿਆਂ ਸੈਕਟਰਾਂ ਲਈ ਕਿਸੇ ਨਿਯਮ ਦਾ ਨਿਰਦੇਸ਼ ਦੇਵੇ। ਮੋਬਾਇਲ ਵਰਤਣ ਵਾਲਿਆਂ ਦੇ ਅਧਿਕਾਰ ਟਰਾਈ ਨਿਯਮਾਂ ਦੁਆਰਾ ਸੰਚਾਲਿਤ ਹੁੰਦੇ ਹਨ, ਜਿਸ ਦਾ ਭਾਵ ਹੈ ਕਿ ਡੀ. ਐੱਨ. ਡੀ. ਸਹੂਲਤਾਂ ਉਨ੍ਹਾਂ ਦੇ ਅਧਿਕਾਰਾਂ ਵਿਚ ਇਕ ਵਿਸਤਾਰ ਹੈ।
25 ਫੀਸਦੀ ਸੈਲਰੀ ਵਾਧੇ ਦੀ ਮੰਗ 'ਤੇ ਅੜੇ ਬੈਂਕ ਕਰਮਚਾਰੀ
NEXT STORY