ਇਦੌਰ — ਦੇਸ਼ ਵਿਚ ਦਾਲਾਂ ਦੀ ਢੁਕਵੀਂ ਉਪਲੱਬਧਤਾ ਦਾ ਦਾਅਵਾ ਕਰਦੇ ਹੋਏ ਉਦਯੋਗ ਜਗਤ ਦੇ ਇਕ ਪ੍ਰਮੁੱਖ ਸੰਗਠਨ ਨੇ ਸ਼ੁੱਕਰਵਾਰ ਨੂੰ ਮੰਗ ਕੀਤੀ ਕਿ ਕੇਂਦਰ ਸਰਕਾਰ ਨੂੰ ਅਗਲੇ ਵਿੱਤੀ ਸਾਲ 'ਚ ਦਾਲਾਂ ਦੇ ਆਯਾਤ 'ਤੇ ਰੋਕ ਲਗਾ ਦੇਣੀ ਚਾਹੀਦੀ ਹੈ। ਆਲ ਇੰਡੀਆ ਦਾਲ ਮਿੱਲ ਐਸੋਸੀਏਸ਼ਨ ਦੇ ਪ੍ਰਧਾਨ ਸੁਰੇਸ਼ ਅਗਰਵਾਲ ਨੇ ਇਥੇ ਪੱਤਰਕਾਰਾ ਨਾਲ ਗੱਲਬਾਤ ਕਰਦੇ ਹੋਏ ਕਿਹਾ,' ਮੋਟੇ ਅੰਦਾਜ਼ੇ ਮੁਤਾਬਕ ਸਾਨੂੰ ਘਰੇਲੂ ਉਪਭੋਗ ਲਈ ਹਰ ਸਾਲ 250 ਲੱਖ ਟਨ ਦਾਲਾਂ ਦੀ ਜ਼ਰੂਰਤ ਹੁੰਦੀ ਹੈ। ਦੇਸ਼ ਵਿਚ ਹੁਣ ਤੱਕ ਦਾਲ ਦਾ ਉਤਪਾਦਨ, ਆਯਾਤ, ਨਿੱਜੀ ਅਤੇ ਸਰਕਾਰੀ ਖੇਤਰ ਦੇ ਪੁਰਾਣੇ ਸਟਾਕ ਦੇ ਦਮ 'ਤੇ ਅਸੀਂ ਇਸ ਜ਼ਰੂਰਤ ਦੀ ਪੂਰਤੀ ਕਰਨ 'ਚ ਖੁਦ ਸਮਰੱਥ ਹਾਂ। ਲਿਹਾਜ਼ਾ ਅਗਲੇ ਵਿੱਤੀ ਸਾਲ 'ਚ ਦਾਲ ਆਯਾਤ 'ਤੇ ਰੋਕ ਲਗਾ ਦੇਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ, 'ਜੇਕਰ ਦਾਲ ਦੇ ਆਯਾਤ 'ਤੇ ਰੋਕ ਲਗਾਈ ਜਾਂਦੀ ਹੈ ਤਾਂ ਘਰੇਲੂ ਦਾਲ ਉਦਯੋਗ ਦੇ ਨਾਲ ਦੇਸ਼ ਦੇ ਕਿਸਾਨਾਂ ਨੂੰ ਵੀ ਲਾਭ ਹੋਵੇਗਾ। ਮੌਜੂਦਾ ਸਮੇਂ 'ਚ ਦਾਲਾਂ ਦੀ ਬਿਜਾਈ ਕਰਨ ਵਾਲੇ ਕਿਸਾਨ ਸਮਰਥਨ ਮੁੱਲ ਤੋਂ ਵੀ ਹੇਠਾਂ ਆਪਣੀ ਫਸਲ ਵੇਚ ਰਹੇ ਹਨ। ਇਸਦੇ ਨਾਲ ਹੀ ਅਗਰਵਾਲ ਨੇ ਮੰਗ ਕੀਤੀ ਹੈ ਕਿ ਬ੍ਰਾਡਿਡ ਦਾਲਾਂ 'ਤੇ ਪੰਜ ਫੀਸਦੀ ਦੀ ਦਰ ਨਾਲ ਵਸੁਲਿਆ ਜਾਣ ਵਾਲਾ ਜੀ.ਐਸ.ਟੀ. ਵੀ ਹਟਾਇਆ ਜਾਣਾ ਚਾਹੀਦਾ ਹੈ।
ਬਜ਼ਾਰ 'ਚ ਹਾਹਾਕਾਰ, ਸੈਂਸੈਕਸ 'ਚ 424 ਅਤੇ ਨਿਫਟੀ 'ਚ 125 ਅੰਕਾਂ ਦੀ ਵੱਡੀ ਗਿਰਾਵਟ
NEXT STORY