ਨਵੀਂ ਦਿੱਲੀ— ਨੀਤੀ ਆਯੋਗ ਦੇ ਉਪ ਚੇਅਰਮੈਨ ਅਰਵਿੰਦ ਪਨਗੜੀਆ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। 31 ਅਗਸਤ ਤਕ ਉਹ ਆਪਣੀ ਸੇਵਾ ਦੇਣਗੇ। ਪਨਗੜੀਆ ਨੇ ਕਿਹਾ ਹੈ ਕਿ ਉਹ ਵਾਪਸ ਯੂ. ਐੱਸ. ਅਕਾਦਮਿਕ 'ਚ ਵਾਪਸ ਜਾਣਗੇ। ਮੋਦੀ ਸਰਕਾਰ ਨੇ ਯੋਜਨਾ ਕਮਿਸ਼ਨ ਦੀ ਜਗ੍ਹਾ ਨੀਤੀ ਆਯੋਗ ਦਾ ਗਠਨ 1 ਜਨਵਰੀ 2015 'ਚ ਕੀਤਾ ਸੀ। ਪ੍ਰਧਾਨ ਮੰਤਰੀ ਨੀਤੀ ਆਯੋਗ ਦੇ ਚੇਅਰਮੈਨ ਹੁੰਦੇ ਹਨ। ਇਹ ਸੰਸਥਾਨ ਸਰਕਾਰ ਦੇ ਥਿੰਕ ਟੈਂਕ ਦੇ ਤੌਰ 'ਤੇ ਕੰਮ ਕਰਦਾ ਹੈ।
ਅਰਵਿੰਦ ਪਨਗੜੀਆ ਨੀਤੀ ਆਯੋਗ ਦੇ ਉਪ ਚੇਅਰਮੈਨ ਬਣਨ ਤੋਂ ਪਹਿਲਾਂ ਅਮਰੀਕਾ ਦੀ ਕੋਲੰਬੀਆ ਯੂਨੀਵਰਸਿਟੀ 'ਚ ਪੜਾਉਂਦੇ ਸਨ। ਉਨ੍ਹਾਂ ਨੂੰ ਖੁਦ ਪ੍ਰਧਾਨ ਮੰਤਰੀ ਮੋਦੀ ਨੇ ਉਪ ਚੇਅਰਮੈਨ ਦੇ ਅਹੁਦੇ ਲਈ ਚੁਣਿਆ ਸੀ।
ਸੋਨਾ ਹੋਇਆ ਸਸਤਾ, ਜਾਣੋ ਅੱਜ ਦੇ ਰੇਟ
NEXT STORY