ਨਵੀਂ ਦਿੱਲੀ— ਏਸ਼ੀਆਈ ਬਾਜ਼ਾਰਾਂ ਵਿੱਚ ਚੰਗੇ ਵਾਧੇ ਨਾਲ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ।ਜਾਪਾਨ ਦਾ ਬਾਜ਼ਾਰ ਨਿੱਕੇਈ 50 ਅੰਕ ਯਾਨੀ 0.25 ਫੀਸਦੀ ਦੇ ਵਾਧੇ ਨਾਲ 21,786 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।ਹੈਂਗ ਸੇਂਗ 256 ਅੰਕ ਯਾਨੀ ਕਰੀਬ 1 ਫੀਸਦੀ ਵਧ ਕੇ 31,222 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।ਹਾਲਾਂਕਿ ਐੱਸ. ਜੀ. ਐਕਸ. ਨਿਫਟੀ ਮਾਮੂਲੀ ਵਾਧੇ ਨਾਲ 10,394 ਦੇ ਪੱਧਰ 'ਤੇ ਨਜ਼ਰ ਆ ਰਿਹਾ ਹੈ।
ਕੋਰੀਆਈ ਬਾਜ਼ਾਰ ਦਾ ਇੰਡੈਕਸ ਕੋਸਪੀ 1 ਫੀਸਦੀ ਤੋਂ ਜ਼ਿਆਦਾ ਮਜ਼ਬੂਤ ਹੋਇਆ ਹੈ।ਸਟਰੇਟਸ ਟਾਈਮਸ ਵਿੱਚ ਵੀ ਕਰੀਬ 1 ਫੀਸਦੀ ਦੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਤਾਇਵਾਨ ਇੰਡੈਕਸ 87 ਅੰਕ ਯਾਨੀ 0.8 ਫੀਸਦੀ ਵਧ ਕੇ 10,750 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।
ਅਮਰੀਕੀ ਬਾਜ਼ਾਰਾਂ 'ਚ ਮਿਲਿਆ-ਜੁਲਿਆ ਕਾਰੋਬਾਰ
NEXT STORY