ਨਵੀਂ ਦਿੱਲੀ— ਏ. ਟੀ. ਐੱਮ. 'ਚ ਤਕਨੀਕੀ ਖਰਾਬੀ ਜਾਂ ਫਿਰ ਪੈਸੇ ਨਾ ਹੋਣ ਦੀ ਵਜ੍ਹਾ ਨਾਲ ਕਈ ਵਾਰ ਟ੍ਰਾਂਜੈਕਸ਼ਨ ਫੇਲ ਹੋ ਜਾਂਦਾ ਹੈ ਪਰ ਦਿੱਕਤ ਉਦੋਂ ਹੁੰਦੀ ਹੈ ਜਦੋਂ ਬੈਂਕ ਖਾਤੇ 'ਚੋਂ ਪੈਸੇ ਕੱਟੇ ਜਾਂਦੇ ਹਨ ਅਤੇ ਤੁਹਾਡੇ ਪੈਸੇ ਜਲਦ ਨਹੀਂ ਮਿਲਦੇ ਹਨ। ਹੁਣ ਚਿੰਤਾ ਕਰਨ ਦੀ ਗੱਲ ਨਹੀਂ ਹੈ ਕਿਉਂਕਿ ਬੈਂਕ ਇਕ ਨਿਸ਼ਚਿਤ ਸਮੇਂ ਦੇ ਅੰਦਰ-ਅੰਦਰ ਤੁਹਾਡੇ ਪੈਸੇ ਖਾਤੇ 'ਚ ਟਰਾਂਸਫਰ ਕਰਨਗੇ, ਖ਼ੁਦ ਰਿਜ਼ਰਵ ਬੈਂਕ ਨੇ ਇਹ ਜਾਣਕਾਰੀ ਦਿੱਤੀ ਹੈ।
5 ਦਿਨ ਦੀ ਮੁਹਲਤ
ਏ. ਟੀ. ਐੱਮ. 'ਚੋਂ ਪੈਸੇ ਨਹੀਂ ਨਿਕਲੇ ਤੇ ਖਾਤੇ 'ਚੋਂ ਕੱਟੇ ਗਏ ਅਤੇ ਬੈਂਕ ਨੇ ਵੀ ਖ਼ੁਦ ਰਕਮ ਵਾਪਸ ਨਾ ਕੀਤੀ ਤਾਂ ਹੁਣ ਤੁਹਾਨੂੰ ਇਸ ਦਾ ਮੁਆਵਜ਼ਾ ਮਿਲੇਗਾ। ਬੈਂਕ ਨੂੰ ਸ਼ਿਕਾਇਤ ਮਿਲਣ ਦੇ ਪੰਜ ਕੰਮਕਾਜੀ ਦਿਨਾਂ ਅੰਦਰ ਗਾਹਕ ਦੇ ਖਾਤੇ 'ਚ ਪੈਸੇ ਵਾਪਸ ਕਰਨਗੇ ਹੋਣਗੇ। ਜੇਕਰ ਬੈਂਕ ਅਜਿਹਾ ਨਹੀਂ ਕਰਦਾ ਹੈ ਤਾਂ ਉਸ ਨੂੰ ਪੰਜ ਕੰਮਕਾਜੀ ਦਿਨਾਂ ਤੋਂ ਬਾਅਦ ਹਰ ਦਿਨ 100 ਰੁਪਏ ਦੇ ਹਿਸਾਬ ਨਾਲ ਜੁਰਮਾਨਾ ਗਾਹਕ ਨੂੰ ਦੇਣਾ ਹੋਵੇਗਾ।
30 ਦਿਨਾਂ ਅੰਦਰ ਕਰਨੀ ਹੋਵੇਗੀ ਸ਼ਿਕਾਇਤ-
ਨਿਯਮਾਂ ਮੁਤਾਬਕ, ਖਾਤਾਧਾਰਕ ਨੂੰ ਮੁਆਵਜ਼ਾ ਵਸੂਲਣ ਦਾ ਅਧਿਕਾਰ ਤਾਂ ਹੀ ਹੋਵੇਗਾ ਜਦੋਂ ਉਹ ਏ. ਟੀ. ਐੱਮ. 'ਚੋਂ ਪੈਸੇ ਨਹੀਂ ਨਿਕਲਣ ਦੇ ਦਿਨ ਤੋਂ 30 ਦਿਨਾਂ ਅੰਦਰ ਬੈਂਕ 'ਚ ਸ਼ਿਕਾਇਤ ਦਰਜ ਕਰਾਏਗਾ। ਜੇਕਰ ਖਾਤਾਧਾਰਕ ਇਸ ਨਿਰਧਾਰਤ ਸਮੇਂ 'ਚ ਸ਼ਿਕਾਇਤ ਦਰਜ ਕਰਾਉਣ 'ਚ ਅਸਫਲ ਰਹਿੰਦਾ ਹੈ ਤਾਂ ਉਸ ਨੂੰ ਮੁਆਵਜ਼ਾ ਨਹੀਂ ਮਿਲੇਗਾ। ਰਿਜ਼ਰਵ ਬੈਂਕ ਨੇ ਕਿਹਾ ਹੈ ਕਿ ਜੇਕਰ ਬੈਂਕ, ਖਾਤਾਧਾਰਕ ਵੱਲੋਂ ਸਹੀ ਸਮੇਂ 'ਚ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਵੀ ਪੈਸੇ ਨਹੀਂ ਦਿੰਦਾ ਹੈ ਤਾਂ ਉਹ ਆਰ. ਬੀ. ਆਈ. ਦੇ ਬੈਂਕਿੰਗ ਲੋਕਪਾਲ 'ਚ ਸ਼ਿਕਾਇਤ ਕਰ ਸਕਦਾ ਹੈ। ਗੌਰਤਲਬ ਹੈ ਕਿ ਆਰ. ਬੀ. ਆਈ. ਖਾਤਾਧਾਰਕਾਂ ਨੂੰ ਜਾਗਰੂਕ ਕਰਨ ਲਈ ਮੁਹਿੰਮ ਚਲਾ ਰਿਹਾ ਹੈ, ਜਿਸ ਲਈ ਉਹ ਅਮਿਤਾਭ ਬੱਚਨ ਦੀ ਸਹਾਇਤਾ ਲੈ ਰਿਹਾ ਹੈ।
5,300 ਰੁ: ਸਸਤਾ ਪੈ ਰਿਹੈ ਸੋਨਾ, ਚਾਂਦੀ 'ਚ 17 ਹਜ਼ਾਰ ਰੁਪਏ ਦੀ ਗਿਰਾਵਟ, ਦੇਖੋ ਮੁੱਲ
NEXT STORY