ਨਵੀਂ ਦਿੱਲੀ - ਸਾਲ 2021 ਭਾਰਤੀ ਮੁਦਰਾ ਰੁਪਏ ਲਈ ਬਹੁਤ ਮਾੜਾ ਸਾਲ ਸਾਬਤ ਹੋ ਰਿਹਾ ਹੈ। ਬਲੂਮਬਰਗ ਦੀ ਰਿਪੋਰਟ ਮੁਤਾਬਕ ਭਾਰਤੀ ਕਰੰਸੀ ਰੁਪਿਆ ਏਸ਼ੀਆ 'ਚ ਸਭ ਤੋਂ ਖਰਾਬ ਪ੍ਰਦਰਸ਼ਨ ਕਰਨ ਵਾਲੀ ਕਰੰਸੀ ਰਹੀ ਹੈ। ਭਾਰਤੀ ਰੁਪਏ ਦੀ ਗਿਰਾਵਟ ਦਾ ਦੌਰ ਲੰਬੇ ਸਮੇਂ ਤੋਂ ਚੱਲ ਰਿਹਾ ਹੈ। ਰਿਪੋਰਟ ਮੁਤਾਬਕ ਇਸ ਦੇ ਪਿੱਛੇ ਮੁੱਖ ਕਾਰਨ ਵਿਦੇਸ਼ੀ ਨਿਵੇਸ਼ਕਾਂ ਵੱਲੋਂ ਜਾਰੀ ਵਿਕਰੀ ਹੈ।
ਪਿਛਲੇ ਕੁਝ ਕਾਰੋਬਾਰੀ ਹਫ਼ਤਿਆਂ ਵਿੱਚ, ਵਿਦੇਸ਼ੀ ਨਿਵੇਸ਼ਕਾਂ ਦੇ ਰੁਖ਼ ਨੇ ਭਾਰਤੀ ਰੁਪਏ ਦੀ ਸਥਿਤੀ ਨੂੰ ਕਮਜ਼ੋਰ ਕੀਤਾ ਹੈ। ਵਿਦੇਸ਼ੀ ਨਿਵੇਸ਼ਕਾਂ ਨੇ ਇਸ ਤਿਮਾਹੀ ਵਿੱਚ ਰੁਪਏ ਦੀ ਕੀਮਤ ਵਿੱਚ ਵਾਧਾ ਹੋਣ ਕਾਰਨ ਬਾਜ਼ਾਰ ਵਿੱਚੋਂ ਲਗਭਗ 4 ਬਿਲੀਅਨ ਡਾਲਰ ਕੱਢ ਲਏ ਹਨ। ਇਸ ਕਾਰਨ ਰੁਪਏ ਦੀ ਕੀਮਤ ਇਸ ਤਿਮਾਹੀ ਵਿਚ 2.2 ਫ਼ੀਸਦੀ ਤੱਕ ਡਿੱਗ ਗਈ ਹੈ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਲੋਕ ਸਭਾ 'ਚ ਬਿੱਲ ਪਾਸ, ਵੋਟਰ ਕਾਰਡ ਨਾਲ ਜੋੜਿਆ ਜਾਵੇਗਾ ਆਧਾਰ ਕਾਰਡ
ਰੁਪਏ 'ਚ ਕਮਜ਼ੋਰੀ ਦਾ ਕੀ ਕਾਰਨ ਹੈ?
ਰਿਪੋਰਟ ਮੁਤਾਬਕ ਗਲੋਬਲ ਫੰਡ ਨੇ ਭਾਰਤੀ ਸ਼ੇਅਰ ਬਾਜ਼ਾਰ ਤੋਂ 420 ਕਰੋੜ ਅਮਰੀਕੀ ਡਾਲਰ (ਕਰੀਬ 31,920 ਕਰੋੜ ਰੁਪਏ) ਕਢਵਾ ਲਏ ਹਨ। ਏਸ਼ੀਆ ਵਿੱਚ ਕਿਸੇ ਵੀ ਸਟਾਕ ਐਕਸਚੇਂਜ ਤੋਂ ਇੰਨੀ ਪੂੰਜੀ ਨਹੀਂ ਕੱਢੀ ਗਈ ਹੈ। ਕੋਰੋਨਾ ਵਾਇਰਸ Omicron ਦੇ ਨਵੇਂ ਸੰਕਰਮਣ ਕਾਰਨ ਭਾਰਤੀ ਸ਼ੇਅਰ ਬਾਜ਼ਾਰ 'ਤੇ ਲਗਾਤਾਰ ਦਬਾਅ ਬਣਿਆ ਹੋਇਆ ਹੈ। ਅਜਿਹੇ 'ਚ ਨਿਵੇਸ਼ਕਾਂ ਦੀਆਂ ਚਿੰਤਾਵਾਂ ਵਧ ਗਈਆਂ ਹਨ।
ਜਾਣੋ ਕਿੰਨਾ ਡਿੱਗੇਗਾ ਰੁਪਿਆ
ਰਿਪੋਰਟ 'ਚ ਕੁਆਂਟਆਰਟ ਮਾਰਕਿਟ ਸਲਿਊਸ਼ਨਜ਼(QuantArt Market Solutions) ਦੇ ਮਾਹਿਰਾਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਇਸ ਵਿੱਤੀ ਸਾਲ ਦੀ ਆਖਰੀ ਤਿਮਾਹੀ ਦੇ ਅੰਤ ਤੱਕ ਯਾਨੀ ਮਾਰਚ 2022 ਤੱਕ ਰੁਪਏ ਦੀ ਕੀਮਤ 78 ਡਾਲਰ ਪ੍ਰਤੀ ਰੁਪਏ 'ਤੇ ਆ ਸਕਦੀ ਹੈ। ਇਸ ਤੋਂ ਪਹਿਲਾਂ ਅਪ੍ਰੈਲ 2020 'ਚ ਇਸ ਦਾ ਨੀਵਾਂ ਪੱਧਰ 76.9088 'ਤੇ ਸੀ। ਬਲੂਮਬਰਗ ਨੇ ਆਪਣੇ ਟਰੇਡਰਜ਼ ਐਂਡ ਐਨਾਲਿਸਟਸ ਦੇ ਇਕ ਸਰਵੇ 'ਚ ਭਵਿੱਖਬਾਣੀ ਕੀਤੀ ਸੀ ਕਿ ਰੁਪਏ ਦੀ ਕੀਮਤ 76.50 ਡਾਲਰ ਹੋ ਸਕਦੀ ਹੈ। ਇਸ ਸਾਲ ਰੁਪਿਆ 4 ਫੀਸਦੀ ਡਿੱਗਣ ਦਾ ਖਦਸ਼ਾ ਹੈ। ਇਹ ਗਿਰਾਵਟ ਦਾ ਲਗਾਤਾਰ ਚੌਥਾ ਸਾਲ ਹੋਵੇਗਾ।
ਇਹ ਵੀ ਪੜ੍ਹੋ : Apple ਨੇ ਆਪਣੇ 'ਤੇ ਲੱਗੇ ਦੋਸ਼ਾਂ ਸਬੰਧੀ ਦਿੱਤੀ ਸਫ਼ਾਈ, ਭਾਰਤ ਸਰਕਾਰ ਨੂੰ ਕੀਤੀ ਇਹ ਅਪੀਲ
ਵਧੇਗੀ ਮਹਿੰਗਾਈ
ਰੁਪਏ ਦੀ ਕਮਜ਼ੋਰੀ ਦਾ ਸਿੱਧਾ ਅਸਰ ਦੇਸ਼ ਦੀ ਜਨਤਾ ਦੀ ਜੇਬ 'ਤੇ ਪਵੇਗਾ। ਜ਼ਰੂਰੀ ਵਸਤਾਂ ਦੀਆਂ ਵਧਦੀਆਂ ਕੀਮਤਾਂ ਦੇ ਵਿਚਕਾਰ ਰੁਪਏ ਦੀ ਕਮਜ਼ੋਰੀ ਤੁਹਾਡੀ ਜੇਬ 'ਤੇ ਹੋਰ ਦਬਾਅ ਪਾਵੇਗੀ। ਭਾਰਤ ਆਪਣੀ ਲੋੜ ਦਾ 80 ਫੀਸਦੀ ਕੱਚੇ ਤੇਲ ਵਿਦੇਸ਼ਾਂ ਤੋਂ ਖਰੀਦਦਾ ਹੈ। ਅਮਰੀਕੀ ਡਾਲਰ ਮਹਿੰਗਾ ਹੋਣ ਨਾਲ ਰੁਪਿਆ ਹੋਰ ਮਹਿੰਗਾ ਹੋਵੇਗਾ। ਇਸ ਨਾਲ ਮਾਲ ਭਾੜਾ ਮਹਿੰਗਾ ਹੋ ਜਾਵੇਗਾ। ਇਸ ਦਾ ਸਿੱਧਾ ਅਸਰ ਹਰ ਚੀਜ਼ ਦੀ ਮਹਿੰਗਾਈ 'ਤੇ ਪਵੇਗਾ।
ਮੋਬਾਈਲ ਲੈਪਟਾਪ ਤੋਂ ਲੈ ਕੇ ਕਾਰ ਤੱਕ ਸਭ ਕੁਝ ਮਹਿੰਗਾ
ਰੁਪਏ ਦੀ ਕਮਜ਼ੋਰੀ ਕਾਰਨ ਤੁਹਾਡੀ ਜ਼ਰੂਰਤ ਦੇ ਮੋਬਾਈਲ ਫੋਨ, ਸਹਾਇਕ ਉਪਕਰਣ, ਲੈਪਟਾਪ, ਟੀ.ਵੀ. ਵੀ ਮਹਿੰਗੇ ਹੋ ਜਾਣਗੇ। ਜ਼ਿਆਦਾਤਰ ਮੋਬਾਈਲ ਅਸੈਂਬਲੀ ਭਾਰਤ ਵਿੱਚ ਕੀਤੀ ਜਾਂਦੀ ਹੈ, ਜਿਸ ਦੇ ਹਿੱਸੇ ਵਿਦੇਸ਼ਾਂ ਤੋਂ ਆਉਂਦੇ ਹਨ। ਆਟੋ ਸੈਕਟਰ ਦਾ ਵੀ ਇਹੀ ਹਾਲ ਹੈ। ਸੈਕਟਰ ਪਹਿਲਾਂ ਹੀ ਚਿੱਪ ਦੀ ਕਮੀ ਨਾਲ ਜੂਝ ਰਿਹਾ ਹੈ। ਇਸ ਦੇ ਨਾਲ ਹੀ ਹੁਣ ਮੈਟਲ ਅਤੇ ਪਾਰਟਸ ਵੀ ਮਹਿੰਗੇ ਹੋਣਗੇ।
ਇਹ ਵੀ ਪੜ੍ਹੋ : LIC ਦੇ IPO 'ਚ ਦੇਰੀ ਦੀਆਂ ਖਬਰਾਂ ਵਿਚਾਲੇ ਕੇਂਦਰ ਸਰਕਾਰ ਦਾ ਬਿਆਨ ਆਇਆ ਸਾਹਮਣੇ
ਵਿਦੇਸ਼ ਪੜ੍ਹਨਾ ਹੋਵੇਗਾ ਮਹਿੰਗਾ
ਰੁਪਏ ਦੀ ਕਮਜ਼ੋਰੀ ਕਾਰਨ ਵਿਦੇਸ਼ਾਂ 'ਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ 'ਤੇ ਇਸ ਦਾ ਖਾਸਾ ਅਸਰ ਪਵੇਗਾ। ਇਸ ਕਾਰਨ ਉਨ੍ਹਾਂ ਦੇ ਖਰਚੇ ਵਧਣਗੇ। ਜੋ ਪੈਸੇ ਉਹ ਆਪਣੇ ਨਾਲ ਲੈ ਜਾਂਦੇ ਹਨ, ਉਨ੍ਹਾਂ ਬਦਲੇ ਵਿਦਿਆਰਥਈਆਂ ਨੂੰ ਘੱਟ ਡਾਲਰ ਮਿਲਣਗੇ। ਅਤੇ ਉਨ੍ਹਾਂ ਨੂੰ ਚੀਜ਼ਾਂ ਦੀ ਉੱਚ ਕੀਮਤ ਅਦਾ ਕਰਨੀ ਪਵੇਗੀ। ਇਸ ਤੋਂ ਇਲਾਵਾ ਵਿਦੇਸ਼ ਜਾਣ ਵਾਲੇ ਭਾਰਤੀਆਂ ਨੂੰ ਵੀ ਜ਼ਿਆਦਾ ਖਰਚ ਕਰਨਾ ਪਵੇਗਾ।
ਆਈਟੀ ਕੰਪਨੀਆਂ ਨੇ ਫਾਇਦਾ ਦਿਖਾਇਆ
ਬਰਾਮਦ ਖੇਤਰ ਨੂੰ ਰੁਪਏ ਦੀ ਕਮਜ਼ੋਰੀ ਤੋਂ ਰਾਹਤ ਮਿਲੀ ਹੈ। ਖਾਸ ਕਰਕੇ ਆਈਟੀ ਕੰਪਨੀਆਂ ਲਈ ਚੰਗੀ ਖ਼ਬਰ ਹੈ। ਇਸ ਨਾਲ ਉਨ੍ਹਾਂ ਦੀ ਕਮਾਈ ਵਧੇਗੀ। ਇਸੇ ਤਰ੍ਹਾਂ ਬਰਾਮਦਕਾਰਾਂ ਨੂੰ ਫਾਇਦਾ ਹੋਵੇਗਾ ਜਦਕਿ ਦਰਾਮਦਕਾਰਾਂ ਨੂੰ ਨੁਕਸਾਨ ਹੋਵੇਗਾ।
ਇਹ ਵੀ ਪੜ੍ਹੋ : UPI ਲੈਣ-ਦੇਣ ਕਰਦੇ ਸਮੇਂ ਰਹੋ ਸੁਚੇਤ, ਥੋੜ੍ਹੀ ਜਿਹੀ ਲਾਪਰਵਾਹੀ ਤੁਹਾਡੇ ਬੈਂਕ ਖਾਤੇ ਨੂੰ ਕਰ ਸਕਦੀ ਹੈ ਖਾਲ੍ਹੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
Zee-Sony ਦੇ ਰਲੇਵੇਂ ਨੂੰ ਮਿਲੀ ਹਰੀ ਝੰਡੀ, ਸੋਨੀ ਦੀ ਹੋਵੇਗੀ ਵੱਡੀ ਹਿੱਸੇਦਾਰੀ
NEXT STORY