ਨਵੀਂ ਦਿੱਲੀ—ਬੈਂਕ ਯੂਨੀਅਨਾਂ ਦੇ ਸੰਯੁਕਤ ਮੰਚ ਯੂ. ਐੱਫ. ਬੀ. ਯੂ. ਨੇ ਕਰਮਚਾਰੀਆਂ ਦੀ ਤਨਖਾਹ 'ਚ ਸਿਰਫ ਦੋ ਫੀਸਦੀ ਵਾਧੇ ਦੇ ਖਿਲਾਫ ਜੁਲਾਈ ਅਤੇ ਅਗਸਤ 'ਚ ਅੰਦੋਲਨ ਤੇਜ਼ ਕਰਨ ਦੀ ਚਿਤਾਵਨੀ ਦਿੱਤੀ ਹੈ। ਬੈਂਕ ਕਰਮਚਾਰੀਆਂ ਨੇ ਇਸ ਮਾਮਲੇ ਨੂੰ ਲੈ ਕੇ 30 ਅਤੇ 31 ਮਈ ਨੂੰ ਹੜਤਾਲ ਕੀਤੀ ਸੀ।
ਯੂ.ਐੱਫ.ਬੀ.ਯੂ. ਦੇ ਮਹਾਸਕੱਤਰ ਸੀ.ਐੱਚ ਵੈਂਕਟਚਲਮ ਨੇ ਕਿਹਾ ਕਿ ਬੈਂਕ ਕਰਮਚਾਰੀ ਸੰਗਠਨਾਂ ਦਾ ਮੰਚ ਯੂਨਾਈਟਿਡ ਫੈਡਰੇਸ਼ਨ ਆਫ ਬੈਂਕ ਯੂਨੀਅਨਸ (ਯੂ.ਐੱਫ.ਬੀ.ਯੂ) ਦੀ ਮੀਟਿੰਗ ਹੋਈ ਅਤੇ ਦੋ ਦਿਨ ਦੀ ਹੜਤਾਲ ਨੂੰ ਲੈ ਕੇ ਕਰਮਚਾਰੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ 'ਹੋਰ ਹੜਤਾਲ ਦੇ ਨਾਲ ਸੰਘਰਸ਼ ਤੇਜ਼ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਮਾਮਲੇ ਦੀ ਦੋਸਤੀਪੂਰਨ ਤਰੀਕੇ ਨਾਲ ਹੱਲ ਦੇ ਲਈ ਸਰਕਾਰ ਅਤੇ ਬੈਂਕਾਂ 'ਚ ਉੱਚ ਅਧਿਕਾਰੀਆਂ ਨੂੰ ਮਿਲਣ ਦਾ ਫੈਸਲਾ ਕੀਤਾ ਗਿਆ ਹੈ।
ਵੈਂਕਟਚਲਮ ਨੇ ਕਿਹਾ ਕਿ ਹਾਲਾਂਕਿ ਜੇਕਰ ਇਨ੍ਹਾਂ ਮੀਟਿੰਗਾਂ 'ਚ ਕੋਈ ਹੱਲ ਨਹੀਂ ਨਿਕਲਦਾ ਹੈ ਤਾਂ ਯੂਨਾਈਟਿਡ ਫੋਰਮ ਅਤੇ ਬੈਂਕ ਯੂਨੀਅਨਸ ਅੱਗੇ ਵਧੇਗਾ ਅਤੇ ਅੰਦੋਲਨ ਦੀ ਘੋਸ਼ਣਾ ਕਰੇਗਾ। ਇਸ ਦੌਰਾਨ ਨੈਸ਼ਨਲ ਕਾਨਫੈਡਰੇਸ਼ਨਲ ਆਫ ਬੈਂਕ ਅੰਪਲਾਇਜ਼ ਦੇ ਉਪ ਪ੍ਰਧਾਨ ਵੀ.ਵੀ.ਐੱਸ.ਆਰ ਸ਼ਰਮਾ ਦੇ ਹਵਾਲੇ ਨਾਲ ਤਿਰੂਪਤੀ ਤੋਂ ਮਿਲੀ ਖਬਰ ਮੁਤਾਬਕ ਬੈਂਕ ਕਰਮਚਾਰੀ ਜੁਲਾਈ ਅਤੇ ਅਗਸਤ 'ਚ ਚਰਣਬੱਧ ਤਰੀਕੇ ਨਾਲ ਆਪਣਾ ਅੰਦੋਲਨ ਤੇਜ਼ ਕਰਨਗੇ।
BSNL ਦਾ ਧਮਾਕਾ, ਗਾਹਕਾਂ ਨੂੰ ਰੋਜ਼ਾਨਾ ਮਿਲੇਗਾ 4GB ਡਾਟਾ
NEXT STORY