ਮੁੰਬਈ—ਜੇਕਰ ਡੁੱਬਦੇ ਹੋਏ ਲੋਨ ਦੀ ਗੱਲ ਕਰੀਏ ਤਾਂ ਦੇਸ਼ 'ਚ ਸਿਰਫ ਸਰਕਾਰੀ ਬੈਂਕਾਂ ਦੇ ਹੀ ਹਾਲਾਤ ਖਰਾਬ ਨਹੀਂ ਹਨ ਬਲਕਿ ਨਿੱਜੀ ਬੈਂਕਾਂ ਦਾ ਵੀ ਬੈਡ ਲੋਨ ਵਧ ਗਿਆ ਹੈ। ਮਾਰਚ 2018 ਨੂੰ ਖਤਮ ਹੋਏ ਵਿੱਤੀ ਸਾਲ 'ਚ ਬੈਂਕਾਂ ਨੇ ਬੈਡ ਲੋਨ 'ਤੇ ਬਕਾਇਆਦਾਰਾਂ ਤੋਂ 40,000 ਕਰੋੜ ਰੁਪਏ ਵਸੂਲੇ, ਜਦਕਿ ਵਿੱਤੀ ਸਾਲ 2017 'ਚ 38,500 ਕਰੋੜ ਰੁਪਏ ਵਸੂਲੇ ਗਏ ਸਨ।

ਰਿਜ਼ਰਵ ਬੈਂਕ ਨੇ ਦਿੱਤੀ ਜਾਣਕਾਰੀ
ਭਾਰਤੀ ਰਿਜ਼ਰਵ ਬੈਂਕ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਨ੍ਹਾਂ ਚੈਨਲਾਂ ਦੇ ਰਾਹੀਂ ਲੋਨਦਾਤਾਵਾਂ ਨੇ ਆਪਣੇ ਖਰਾਬ ਲੋਨ ਨੂੰ ਵਾਪਸ ਕੀਤਾ, ਉਨ੍ਹਾਂ 'ਚ ਇਨਸਾਲਵੈਂਸੀ ਐਂਡ ਬੈਂਕਰਪਸੀ ਕੋਡ (IBC), SARFAESI, ਲੋਨ ਵਸੂਲੀ ਅਤੇ ਲੋਕ ਅਦਾਲਤ ਸ਼ਾਮਲ ਹੈ। ਨਾਲ ਹੀ ਜਿਥੇ ਬੈਂਕਾਂ ਨੇ ਆਈ.ਬੀ.ਸੀ. ਰਾਹੀਂ 4,900 ਕਰੋੜ ਰੁਪਏ ਦੇ ਬੈਡ ਲੋਨ ਦੀ ਵਸੂਲੀ ਕੀਤੀ, ਉਥੇ ਵਿੱਤੀ ਸਾਲ 2018 'ਚ SARFAESI ਦੇ ਰਾਹੀਂ ਵਸੂਲ ਕੀਤੀ ਗਈ ਰਾਸ਼ੀ 26,500 ਕਰੋੜ ਰੁਪਏ ਸੀ।

2018 'ਚ ਵਧਿਆ ਐੱਨ.ਪੀ.ਏ.
ਇਸ ਦੇ ਨਾਲ ਹੀ ਸਾਲ 2013-14 'ਚ ਜਿਥੇ ਨਿੱਜੀ ਬੈਂਕਾਂ ਦਾ ਐੱਨ.ਪੀ.ਏ. 19,800 ਕਰੋੜ ਰੁਪਏ ਸੀ, ਉੱਥੇ ਮਾਰਚ 2018 'ਚ ਇਹ ਵਧ ਕੇ 1,09,076 ਕਰੋੜ ਰੁਪਏ 'ਤੇ ਪਹੁੰਚ ਚੁੱਕਿਆ ਹੈ। ਨਾਲ ਹੀ ਵਿੱਤੀ ਸਾਲ 2018 'ਚ ਲੋਕ ਅਦਾਲਤਾਂ ਅਤੇ ਡੀਆਰਟੀ ਦੇ ਰਾਹੀਂ ਵਸੂਲੀ ਮਾਮਲਿਆਂ ਦੀ ਗਿਣਤੀ 'ਚ ਵੀ ਗਿਰਾਵਟ ਆਈ ਹੈ। ਇਸ ਦੇ ਨਾਲ ਹੀ ਰਿਪੋਰਟ 'ਚ ਇਹ ਵੀ ਦੱਸਿਆ ਗਿਆ ਹੈ ਕਿ ਆਈਬੀਸੀ ਰਾਹੀਂ ਔਸਤ ਰਿਕਵਰੀ ਹੋਰ ਚੈਨਲਾਂ ਤੋਂ ਜ਼ਿਆਦਾ ਹੈ ਅਤੇ ਹੌਲੀ-ਹੌਲੀ ਇਸ 'ਚ ਸੁਧਾਰ ਵੀ ਹੋ ਰਿਹਾ ਹੈ।

ਜਲਦ ਹੋਵੇਗਾ ਸੁਧਾਰ
ਵਿੱਤੀ ਸਾਲ 2017-18 ਦੌਰਾਨ ਸੰਪਤੀ ਨੂੰ ਬੁੱਕ ਵੈਲਿਊ ਦੇ ਅਨੁਪਾਤ 'ਚ ਏਆਰਸੀ ਦੀ ਮਿਸ਼ਰਣ ਦੇ ਖਰਚੇ ਵਧ ਗਏ ਹਨ।
MakeMyTrip ਅਤੇ Goiibibo ਦੀ ਵਧੀ ਪ੍ਰੇਸ਼ਾਨੀ, ਨਹੀਂ ਕਰ ਸਕੋਗੇ ਕਿਸੇ ਵੀ ਹੋਟਲ ਦੀ ਬੁਕਿੰਗ
NEXT STORY