ਹੈਦਰਾਬਾਦ(ਭਾਸ਼ਾ)-ਨੀਤੀ ਆਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਅਮਿਤਾਬ ਕਾਂਤ ਨੇ ਕਿਹਾ ਕਿ ਇਲੈਕਟ੍ਰਿਕ ਕਾਰਾਂ ਵਿਚ ਵਰਤੋਂ ਹੋਣ ਵਾਲੀ ਬੈਟਰੀ ਦੀ ਲਾਗਤ ਵਿਚ ਕਮੀ ਲਿਆਉਣ ਲਈ ਟੈਕਨਾਲੋਜੀ ਤਲਾਸ਼ਣ ਦੀ ਲੋੜ ਹੈ। ਇੱਥੇ 8ਵੇਂ ਕੌਮਾਂਤਰੀ ਹੁਨਰਤਾ ਸੰਮੇਲਨ ਵਿਚ ਉਨ੍ਹਾਂ ਕਿਹਾ ਕਿ ਕਾਫੀ ਚਰਚਾ ਤੋਂ ਬਾਅਦ ਵੀ ਦੇਸ਼ ਵਿਚ ਕੁੱਲ ਇਲੈਕਟ੍ਰਿਕ ਵਾਹਨਾਂ ਦੀ ਗਿਣਤੀ ਕੇਵਲ 1 ਫੀਸਦੀ ਹੈ। ਉਨ੍ਹਾਂ ਕਿਹਾ ਕਿ ਅੱਜ ਇਲੈਕਟ੍ਰਿਕ ਕਾਰਾਂ ਦੀ ਲਾਗਤ ਸਾਧਾਰਨ ਕਾਰਾਂ ਤੋਂ ਵੱਧ ਹੈ।
ਸ਼੍ਰੀ ਕਾਂਤ ਨੇ ਕਿਹਾ ਕਿ ਬੈਟਰੀ ਦੀ ਲਾਗਤ ਵਿਚ ਕਮੀ ਆਉਣ ਨਾਲ ਇਲੈਕਟ੍ਰਿਕ ਕਾਰਾਂ ਦੀ ਲਾਗਤ ਰਵਾਇਤੀ ਈਂਧਨ ਨਾਲ ਚੱਲਣ ਵਾਲੀਆਂ ਆਮ ਕਾਰਾਂ ਦੇ ਬਰਾਬਰ ਹੋ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਕਾਰ ਬੈਟਰੀ ਚਾਰਜਿੰਗ ਸੇਵਾ ਵਿਚ ਏਕਾਧਿਕਾਰ ਨਹੀਂ ਹੋਣਾ ਚਾਹੀਦਾ। ਇਸ ਦੇ ਲਈ ਹਰ ਤਰ੍ਹਾਂ ਦੀ ਬੈਟਰੀ ਚਾਰਜਰ ਲਈ ਸੇਵਾ ਕੇਂਦਰ ਸਥਾਪਤ ਕੀਤਾ ਜਾ ਸਕਦਾ ਹੈ। ਨੀਤੀ ਆਯੋਗ ਦੇ ਸੀ. ਈ. ਓ. ਨੇ ਕਿਹਾ ਕਿ ਦੇਸ਼ 'ਚ ਕਾਰ ਨਿਰਮਾਤਾਵਾਂ ਲਈ ਕਾਫੀ ਮੌਕੇ ਹਨ ਕਿਉਂਕਿ ਦੇਸ਼ 'ਚ ਵਿਕਸਿਤ ਦੇਸ਼ਾਂ ਦੇ ਮੁਕਾਬਲੇ ਪ੍ਰਤੀ ਵਿਅਕਤੀ ਕਾਰਾਂ ਕਾਫੀ ਘੱਟ ਹਨ।
LA ਆਟੋ ਸ਼ੋਅ 'ਚ ਨਵੀਂ 2018 ਜੀਪ ਰੈਂਗਲਰ ਤੋਂ ਕੰਪਨੀ ਨੇ ਚੁੱਕਿਆ ਪਰਦਾ
NEXT STORY