ਜਲੰਧਰ— ਭਾਰਤ 'ਚ ਇਤਾਲਵੀ ਮੋਟਰਸਾਈਕਲ ਨਿਰਮਾਤਾ ਕੰਪਨੀ Beneli ਇਕ ਕਰੂਜਰ ਬਾਇਕ ਦਾ ਪ੍ਰੀਖੱਣ ਕਰ ਰਹੀ ਹੈ। ਜਾਣਕਾਰੀ ਮੁਤਾਬਕ ਪੁਣੇ 'ਚ ਇਸ ਮੋਟੋਬੀ-250 ਬਾਇਕ ਨੂੰ ਦੇਖਿਆ ਗਿਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਮਾਡਲ ਪ੍ਰੋਡਕਸ਼ਨ ਐਡੀਸ਼ਨ ਪ੍ਰਤੀਤ ਹੁੰਦਾ ਹੈ। ਦੱਸਣਯੋਗ ਹੈ ਕਿ Beneli ਇੰਡੋਨੇਸ਼ੀਆ 'ਚ ਮੋਟੋਬੀ-250 ਦੀ ਕੀਮਤ ਲਗਭਗ 1.7 ਲੱਖ ਰੁਪਏ ਰੱਖੀ ਗਈ ਹੈ।

ਇੰਜਣ
Beneli ਮੋਟੋਬੀ-250 ਦਾ ਇੰਜਣ 17.4 BHP ਅਤੇ 16.5 NM ਟਾਰਕ ਦਾ ਉਤਪਾਦਨ ਕਰਨ 'ਚ ਸਮਰੱਥ ਹੈ। ਇਸ ਦੇ ਇੰਜਣ ਨੂੰ 5 ਸਪੀਡ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ। ਮੋਟੋਬੀ 250 ਕਰੂਜਰ ਮੋਟੋਰਸਾਇਕਲ ਬਾਸੀਨੇਟ ਪ੍ਰਕਾਰ ਦੇ ਫਰੇਮ 'ਤੇ ਆਧਾਰਿਤ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਭਾਰਤ 'ਚ ਮੋਟੋਬੀ 250 ਨੂੰ ਜਲਦ ਹੀ ਲਾਂਚ ਕੀਤਾ ਜਾ ਸਕਦਾ ਹੈ।
ਕਾਗਜੀਜੈਂਟ ਦੇ 400 ਅਧਿਕਾਰੀਆਂ ਨੇ ਚੁਣਿਆ ਵਲੰਟਰੀ ਸੇਪਰੇਸ਼ਨ ਪੈਕੇਜ ਦਾ ਵਿਕਲਪ
NEXT STORY