ਨਵੀਂ ਦਿੱਲੀ—ਆਨਲਾਈਨ ਸ਼ਾਪਿੰਗ ਦੇ ਮਾਮਲੇ 'ਚ ਬੈਂਗਲੁਰੂ ਨੇ ਰਾਜਧਾਨੀ ਦਿੱਲੀ ਅਤੇ ਆਰਥਿਕ ਰਾਜਧਾਨੀ ਮੁੰਬਈ ਨੂੰ ਪਿਛੇ ਛੱਡ ਦਿੱਤਾ ਹੈ। ਉਦਯੋਗ ਸੰਗਠਨ ਏਸੋਚੈਮ ਅਤੇ ਰਿਸਜਰੇਂਟ ਇੰਡੀਆ ਦੁਆਰਾ ਸੰਯੁਕਤ ਰੂਪ ਨਾਲ ਕੀਤੇ ਗਏ ਇਕ ਅਧਿਆਨ 'ਚ ਕਿਹਾ ਗਿਆ ਹੈ ਕਿ ਪਿਛਲੇ ਸਾਲ ਬੈਂਗਲੁਰੂ ਨੇ ਆਨਲਾਈਨ ਸ਼ਾਪਿੰਗ ਦੇ ਮਾਮਲੇ 'ਚ ਹੋਰ ਸਾਰੇ ਸ਼ਹਿਰਾਂ ਨੂੰ ਪਿਛੇ ਛੱਡ ਦਿੱਤਾ ਸੀ। ਮੁੰਬਈ ਦੂਜੇ ਅਤੇ ਦਿੱਲੀ ਤੀਸਰੇ ਸਥਾਨ 'ਤੇ ਰਿਹਾ ਹੈ।
ਬੈਂਗਲੁਰੂ ਦੇ 75 ਫੀਸਦੀ ਲੋਕ ਕੱਪੜੇ, ਗਿਫਟ, ਘਰੇਲੂ ਉਪਕਰਣਾਂ, ਖਿਡੌਣੇ, ਗਹਿਣੇ ਅਤੇ ਖੇਡ ਦੇ ਸਾਮਾਨ ਆਦਿ ਦੀ ਖਰੀਦ ਆਨਲਾਈਨ ਕਰਦੇ ਹਨ। ਉੱਥੇ ਮੁੰਬਈ ਅਤੇ ਦਿੱਲੀ 'ਚ ਪਿਛਲੇ ਸਾਲ ਆਨਲਾਈਨ ਖਰੀਦਦਾਰੀ ਕਰਨ ਵਾਲਿਆਂ ਦੀ ਗਿਣਤੀ ਸਿਰਫ 68 ਅਤੇ 65 ਫੀਸਦੀ ਰਹੀ ਜਿਨ੍ਹਾਂ ਦੀ ਇਸ ਸਾਲ ਵਧ ਕੇ 72 ਅਤੇ 68 ਫੀਸਦੀ 'ਤੇ ਪਹੁੰਚਣ ਦੀ ਉਮੀਦ ਹੈ। ਅਧਿਐਨ ਰਿਪੋਰਟ 'ਚ ਕਿਹਾ ਗਿਆ ਹੈ ਕਿ ਡਿਜੀਟਲ ਦਾ ਇਸਤੇਮਾਲ, ਲਾਜੀਸਟਕਿਸ ਦੇ ਬਿਹਤਰੀਨ ਬੁਨਿਆਦੀ ਢਾਂਚੇ, ਬ੍ਰਾਂਡਬੈਂਡ ਅਤੇ ਇੰਟਰਨੈੱਟ ਸੁਵਿਧਾ ਵਾਲੇ ਡਿਵਾਈਸਾਂ ਦੀ ਉਪਲੱਬਧਤਾ ਵਧਾਉਣ ਨਾਲ ਆਨਲਾਈਨ ਸ਼ਾਪਿੰਗ 'ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ।

ਪਿਛਲੇ ਸਾਲ 10 ਕਰੋੜ ਲੋਕਾਂ ਨੇ ਆਨਲਾਈਨ ਸ਼ਾਪਿੰਰ ਕੀਤੀ ਸੀ। ਸਾਲ 2020 ਤੱਕ ਇਨ੍ਹਾਂ ਦੀ ਗਿਣਤੀ 12 ਕਰੋੜ 'ਤੇ ਪਹੁੰਚ ਜਾਵੇਗੀ। ਉੱਥੇ ਦੇਸ਼ ਦੀ ਕੁਲ ਰਿਟੇਲ ਵਿਕਰੀ ਇਸ ਸਾਲ 1,22.58 ਅਰਬ ਡਾਲਰ 'ਤੇ ਵਧਣ ਦੀ ਉਮੀਦ ਹੈ ਜੋ ਸਾਲ 2014 'ਚ 717.73 ਅਰਬ ਡਾਲਰ ਸੀ। ਇਸ ਤਰ੍ਹਾਂ ਇਹ 15 ਫੀਸਦੀ ਸਾਲਾਨਾ ਦਰ ਨਾਲ ਵਧ ਰਿਹਾ ਹੈ। ਏਸੋਚੈਮ ਨੇ ਕਿਹਾ ਕਿ ਮੋਬਾਇਲ ਕਾਮਰਸ ਵੀ ਤੇਜ਼ੀ ਨਾਲ ਵਧ ਰਿਹਾ ਹੈ। ਇਸ ਸਾਲ ਇਹ ਹੋਰ ਜ਼ਿਆਦਾ ਮਹੱਤਵਪੂਰਨ ਹੋ ਜਾਵੇਗਾ ਕਿਉਂਕਿ ਕੰਪਨੀਆਂ ਐੱਮ-ਕਾਮਰਸ ਵੱਲ ਵਧ ਰਹੀਆਂ ਹਨ।
ਵਰਖਾ ਤੋਂ ਬਾਅਦ ਸਬਜ਼ੀਆਂ ਦੇ ਭਾਅ 'ਚ ਆਇਆ ਉਬਾਲ, 12 ਹਜ਼ਾਰ ਕੁਇੰਟਲ ਸਬਜ਼ੀ ਹੋਈ ਬਰਬਾਦ
NEXT STORY