ਨਵੀਂ ਦਿੱਲੀ (ਇੰਟ.)–ਫੂਡ ਡਲਿਵਰੀ ਤੋਂ ਬਾਅਦ ਰੈਸਟੋਰੈਂਟ ਅਤੇ ਫੂਡਟੈੱਕ ਪਲੇਟਫਾਰਮਜ਼ ਸਵਿਗੀ ਅਤੇ ਜ਼ੋਮੈਟੋ ਦਰਮਿਆਨ ਲਾਗਆਊਟ ਦੀ ਲੜਾਈ ਡਾਈਨ-ਇਨ ’ਤੇ ਆ ਗਈ ਹੈ। ਸੈਂਕੜੇ ਏ-ਲਿਸਟ ਰੈਸਟੋਰੈਂਟਸ ਨੇ ਬੀਤੇ ਦਿਨੀਂ ਖੁਦ ਨੂੰ ਸਵਿਗੀ ਡਾਈਨਆਊਟ ਤੋਂ ਬਾਹਰ ਕਰ ਲਿਆ। ਰੈਸਟੋਰੈਂਟਸ ਉਦਯੋਗ ਦੇ ਸੂਤਰਾਂ ਮੁਤਾਬਕ ਲਗਭਗ 900 ਡਾਈਨਿੰਗ ਆਊਟਲੈੱਟ ਨੇ ਸਵਿਗੀ ਤੋਂ ਖੁਦ ਨੂੰ ਡੀਲਿਸਟ ਕਰਨ ਦਾ ਨੋਟਿਸ ਭੇਜ ਦਿੱਤਾ ਹੈ। ਸਵਿਗੀ ਡਾਈਨਆਊਟ ਤੋਂ ਹਟਾਏ ਗਏ ਰੈਸਟੋਰੈਂਟ ’ਚ ਪ੍ਰਾਹੁਣਚਾਰੀ ਦੇ ਖੇਤਰ ’ਚ ਕੰਮ ਕਰ ਰਹੇ ਕੁਝ ਹੋਰ ਸੰਸਥਾਨ ਜਿਵੇਂ ਇੰਡੀਗੋ ਹਾਸਪਿਟੈਲਿਟੀ, ਇੰਪ੍ਰੈਸਾਰੀਓ ਐਂਟਰਟੇਨਮੈਂਟ ਐਂਡ ਹਾਸਪਿਟੈਲਿਟੀ ਅਤੇ ਸਿਮਰਿੰਗ ਫੂਡਸ ਐਂਡ ਰੈਸਟੋਰੈਂਟਸ ਹਨ। ਇਨ੍ਹਾਂ ’ਚ ਸਮੋਕ ਹਾਊਸ ਡੇਲੀ ਅਤੇ ਮਾਮਾਗੋਟੋ, ਵਾਊ ਮੋਮੋਜ਼ ਅਤੇ ਚਾਯੋਸ ਵਰਗੇ ਬ੍ਰਾਂਡ ਸ਼ਾਮਲ ਹਨ।
ਇਹ ਖ਼ਬਰ ਵੀ ਪੜ੍ਹੋ : ਪਿਓ ਦਾ ਸਿਵਾ ਠੰਡਾ ਹੋਣ ਤੋਂ ਪਹਿਲਾਂ ਪੁੱਤ ਦੀ ਦਰਦਨਾਕ ਮੌਤ, ਭਿਆਨਕ ਸੜਕ ਹਾਦਸੇ ’ਚ ਗਈਆਂ 3 ਜਾਨਾਂ
ਜਾਣੋ ਕੀ ਹੈ ਕਾਰਨ
ਸਵਿਗੀ ਡਾਈਨਆਊਟ ਤੋਂ ਡੀਲਿਸਟਿੰਗ ਹੋਏ ਰੈਸਟੋਰੈਂਟ ਨੇ ਬਾਹਰ ਹੋਣ ਦਾ ਕਾਰਨ ਇਹ ਦੱਸਿਆ ਹੈ ਕਿ ਇਸ ਪਲੇਟਫਾਰਮ ਰਾਹੀਂ ਕਸਟਮਰਜ਼ ਨੂੰ ਮਿਲਣ ਵਾਲੇ ਡਿਸਕਾਊਂਟ ਰੈਸਟੋਰੈਂਟ ਬਿਜ਼ਨੈੱਸ ਨੂੰ ਕਾਫੀ ਨੁਕਸਾਨ ਪਹੁੰਚਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਡਾਈਨਆਊਟ ਐਪ ’ਤੇ ਸਵਿਗੀ ਕਸਟਮਰਜ਼ ਨੂੰ ਭਾਰੀ ਛੋਟ ਆਫਰ ਕਰ ਰਿਹਾ ਹੈ। ਇਸ ਨਾਲ ਰੈਸਟੋਰੈਂਟਸ ਦਾ ਡਾਈਨ-ਇਨ ਬਿਜ਼ਨੈੱਸ ਪੂਰੀ ਤਰ੍ਹਾਂ ਵਿਗੜ ਜਾਏਗਾ। ਰੈਸਟੋਰੈਂਟ ਦੀ ਸ਼ਿਕਾਇਤ ਹੈ ਕਿ ਜਦੋਂ ਕੋਈ ਗਾਹਕ ਡਾਈਨਆਊਟ ਜਾਂ ਜ਼ੋਮੈਟੋ ਪੇਅ ਵਰਗੇ ਐਪ ਬੁਕਿੰਗ ਲਈ ਰੈਸਟੋਰੈਂਟ ਤੋਂ ਭਾਰੀ ਕਮਿਸ਼ਨ ਲੈ ਰਹੀ ਸੀ ਅਤੇ ਗਾਹਕ ਨੂੰ ਖਾਣ ਅਤੇ ਬੈਵਰੇਜੇਜ਼ ’ਤੇ ਮੋਟਾ ਡਿਸਕਾਊਂਟ ਆਫਰ ਕਰ ਰਹੀ ਸੀ ਜੋ ਰੈਸਟੋਰੈਂਟ ਦੇ ਬਿਜ਼ਨੈੱਸ ਲਈ ਘਾਟੇ ਦਾ ਸੌਦਾ ਸੀ।
ਇਹ ਖ਼ਬਰ ਵੀ ਪੜ੍ਹੋ : ਸੁਨੀਲ ਸ਼ੈੱਟੀ ਪਤਨੀ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ (ਦੇਖੋ ਤਸਵੀਰਾਂ)
ਸਵਿਗੀ ਨੇ ਦਿੱਤਾ ਇਹ ਜਵਾਬ
ਹਾਲਾਂਕਿ ਸਵਿਗੀ ਬੁਲਾਰੇ ਨੇ ਕਿਹਾ ਕਿ ਸਵਿਗੀ ਡਾਈਨਆਊਟ ’ਤੇ ਮੌਜੂਦ ਰੈਸਟੋਰੈਂਟ ਪਾਰਟਨਰਜ਼ ਨੂੰ ਪੂਰੀ ਛੋਟ ਹੁੰਦੀ ਹੈ ਕਿ ਉਹ ਆਪਣੇ ਡਿਸਕਾਊਂਟ ਖੁਦ ਤੈਅ ਕਰਨ। ਡੀਲਿਸਟ ਕਰਨ ਵਾਲੇ ਰੈਸਟੋਰੈਂਟਸ ਦੀ ਗਿਣਤੀ ਬੇਹੱਦ ਘੱਟ ਹੈ। ਹਾਲਾਂਕਿ ਅਸੀਂ ਐੱਨ. ਆਰ. ਏ. ਆਈ. ਦੇ ਪ੍ਰਤੀਨਿਧੀਆਂ ਨਾਲ ਗੱਲਬਾਤ ਕਰ ਰਹੇ ਹਾਂ ਕਿ ਇਸ ਸਥਿਤੀ ਨਾਲ ਕਿਵੇਂ ਨਜਿੱਠਿਆ ਜਾ ਸਕਦਾ ਹੈ।
ਮਹਿੰਗਾਈ ਨੂੰ ਠੱਲ੍ਹ ਪਾਉਣ ਲਈ ਜਾਪਾਨ ਸਰਕਾਰ ਦਾ ਉਪਰਾਲਾ, 200 ਅਰਬ ਡਾਲਰ ਦਾ ਪੈਕੇਜ ਮਨਜ਼ੂਰ
NEXT STORY