ਇੰਟਰਨੈਸ਼ਨਲ ਡੈਸਕ : ਜਾਪਾਨ ਸਰਕਾਰ ਨੇ ਸ਼ੁੱਕਰਵਾਰ ਨੂੰ ਇਕ ਵਿਸ਼ਾਲ ਆਰਥਿਕ ਪੈਕੇਜ ਨੂੰ ਮਨਜ਼ੂਰੀ ਦਿੱਤੀ ਜਿਸ ਵਿਚ ਵੱਧਦੀ ਮਹਿੰਗਾਈ ਨੂੰ ਠੱਲ੍ਹ ਪਾਉਣ ਲਈ ਸਰਕਾਰੀ ਖਰਚਿਆਂ ਵਿਚ ਤਕਰੀਬਨ 200 ਬਿਲੀਅਨ ਅਮਰੀਕੀ ਡਾਲਰ ਦੀ ਵਿਵਸਥਾ ਸ਼ਾਮਲ ਹੈ।
ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਦੀ ਸਰਕਾਰ ਵੱਲੋਂ ਇਸ ਰਾਹਤ ਪੈਕੇਜ ਨਾਲ ਵਧਦੀ ਮਹਿੰਗਾਈ ਅਤੇ ਖਾਣ-ਪੀਣ ਦੀਆਂ ਕੀਮਤਾਂ 'ਚ ਕਮੀ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਵਿਸ਼ਵਵਿਆਪੀ ਮਹਿੰਗਾਈ ਵਧਣ ਦੇ ਵਿਚਕਾਰ ਡਾਲਰ ਦੇ ਮੁਕਾਬਲੇ ਯੇਨ ਦੇ ਮੁੱਲ ਵਿੱਚ ਗਿਰਾਵਟ ਕਾਰਨ ਜਾਪਾਨ ਵਿਚ ਮਹਿੰਗਾਈ ਤੇਜ਼ੀ ਨਾਲ ਵਧੀ ਹੈ।
ਇਹ ਖ਼ਬਰ ਵੀ ਪੜ੍ਹੋ - MP ਵਿਕਰਮਜੀਤ ਸਿੰਘ ਨੇ UAE ਦੇ ਵਿਦੇਸ਼ ਵਪਾਰ ਰਾਜ ਮੰਤਰੀ ਨਾਲ ਕੀਤੀ ਮੁਲਾਕਾਤ, ਅਹਿਮ ਮੁੱਦਿਆਂ 'ਤੇ ਹੋਈ ਚਰਚਾ
ਇਸ ਰਾਹਤ ਪੈਕੇਜ ਵਿਚ ਪਰਿਵਾਰਾਂ ਲਈ ਸਬਸਿਡੀ ਦੀ ਵੀ ਵਿਵਸਥਾ ਰੱਖੀ ਗਈ ਹੈ। ਇਸ ਰਾਹਤ ਪੈਕੇਜ ਦਾ ਐਲਾਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਲੋਕਾਂ ਦੇ ਜੀਵਨ, ਨੌਕਰੀਆਂ ਅਤੇ ਕਾਰੋਬਾਰਾਂ ਦੀ ਰੱਖਿਆ ਕਰਾਂਗੇ ਅਤੇ ਭਵਿੱਖ ਲਈ ਅਰਥਵਿਵਸਥਾ ਨੂੰ ਮਜ਼ਬੂਤ ਕਰਾਂਗੇ। ਇਸ ਦੇ ਲਈ ਅਰਥਵਿਵਸਥਾ ਦੀ ਵਿਕਾਸ ਦਰ ਨੂੰ 4.6 ਫੀਸਦੀ ਤਕ ਲੈ ਜਾਣ ਦਾ ਟੀਚਾ ਮਿਥਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਇਸ ਪੈਕੇਜ ਦਾ ਕੁੱਲ੍ਹ ਆਕਾਰ 71.6 ਟ੍ਰਿਲੀਅਨ ਯੇਨ (ਲਗਭਗ 490 ਬਿਲੀਅਨ ਡਾਲਰ) ਹੋਣ ਦਾ ਅਨੁਮਾਨ ਹੈ, ਜਿਸ ਵਿਚ ਵਿੱਤੀ ਉਪਾਵਾਂ ਤੋਂ ਇਲਾਵਾ ਨਿੱਜੀ ਖੇਤਰ ਨੂੰ ਦਿੱਤਾ ਗਿਆ ਵਿੱਤ ਵੀ ਸ਼ਾਮਲ ਹੋਵੇਗਾ। ਇਸ 'ਚੋਂ ਤਕਰੀਬਨ 200 ਬਿਲੀਅਨ ਡਾਲਰ ਦਾ ਖਰਚਾ ਪੈਕੇਜ ਉਸ ਪੂਰਕ ਬਜਟ ਦਾ ਹਿੱਸਾ ਹੋਵੇਗਾ ਜਿਸ ਨੂੰ ਸੰਸਦ ਦੁਆਰਾ ਮਨਜ਼ੂਰੀ ਮਿਲਣੀ ਬਾਕੀ ਹੈ।
Xiaomi ਨੇ ਭਾਰਤ ’ਚ ਬੰਦ ਕੀਤਾ ਆਪਣਾ ਇਹ ਕਾਰੋਬਾਰ, ਲੱਖਾਂ ਲੋਕ ਹੋਣਗੇ ਪ੍ਰਭਾਵਿਤ!
NEXT STORY