ਬਿਜ਼ਨਸ ਡੈਸਕ : ਮੰਗਲਵਾਰ ਨੂੰ ਯੈੱਸ ਬੈਂਕ ਦੇ ਸ਼ੇਅਰਾਂ ਵਿੱਚ ਤੇਜ਼ੀ ਦੇਖਣ ਨੂੰ ਮਿਲੀ ਕਿਉਂਕਿ ਇਹ NSE 'ਤੇ 9.6% ਵਧ ਕੇ 19.44 ਰੁਪਏ 'ਤੇ ਪਹੁੰਚ ਗਿਆ। ਹਾਲਾਂਕਿ, ਦੁਪਹਿਰ ਦੇ ਵਪਾਰ ਵਿੱਚ ਕੁਝ ਗਿਰਾਵਟ ਆਈ ਅਤੇ ਸਟਾਕ 18.11 ਰੁਪਏ 'ਤੇ ਵਪਾਰ ਕਰਨਾ ਸ਼ੁਰੂ ਹੋਇਆ। ਪਿਛਲੀ ਬੰਦ ਕੀਮਤ 17.73 ਰੁਪਏ 'ਤੇ ਸੀ।
ਇਹ ਵੀ ਪੜ੍ਹੋ : ਰਿਕਾਰਡ ਪੱਧਰ ਤੋਂ ਧੜੰਮ ਡਿੱਗਾ ਸੋਨਾ! 7,000 ਰੁਪਏ ਹੋ ਗਿਆ ਸਸਤਾ
ਤੇਜ਼ੀ ਦੇ ਕਾਰਨ
ਇਸ ਵਾਧੇ ਦਾ ਕਾਰਨ ਜਾਪਾਨ ਦੀ ਸੁਮਿਤੋਮੋ ਮਿਤਸੁਈ ਬੈਂਕਿੰਗ ਕਾਰਪੋਰੇਸ਼ਨ (SMBC) ਨਾਲ ਚੱਲ ਰਹੀ ਗੱਲਬਾਤ ਹੈ। SMBC ਯੈੱਸ ਬੈਂਕ ਵਿੱਚ 51% ਹਿੱਸੇਦਾਰੀ ਖਰੀਦਣ ਦੀ ਯੋਜਨਾ ਬਣਾ ਰਿਹਾ ਹੈ, ਜੋ ਕਿ ਭਾਰਤੀ ਬੈਂਕਿੰਗ ਇਤਿਹਾਸ ਦਾ ਸਭ ਤੋਂ ਵੱਡਾ ਸੌਦਾ ਹੋ ਸਕਦਾ ਹੈ। ਇਹ ਸੌਦਾ ਲਗਭਗ 1.7 ਬਿਲੀਅਨ ਡਾਲਰ (14,000 ਕਰੋੜ ਰੁਪਏ) ਦਾ ਹੋ ਸਕਦਾ ਹੈ।
ਇਹ ਵੀ ਪੜ੍ਹੋ : ਬੈਂਕ ਖਾਤੇ 'ਚ ਨਹੀਂ ਰੱਖੇ 500 ਰੁਪਏ ਤਾਂ ਹੋਵੇਗਾ 4 ਲੱਖ ਦਾ ਨੁਕਸਾਨ, 31 ਮਈ ਹੈ ਆਖਰੀ ਤਾਰੀਖ
ਸਾਲ 2020 ਦੇ ਸ਼ੁਰੂ ਵਿੱਚ, ਲਕਸ਼ਮੀ ਵਿਲਾਸ ਬੈਂਕ, ਜੋ ਕਿ ਮਾੜੀ ਵਿੱਤੀ ਸਥਿਤੀ ਦਾ ਸਾਹਮਣਾ ਕਰ ਰਿਹਾ ਸੀ, ਨੂੰ ਸਿੰਗਾਪੁਰ ਦੇ ਡੀਬੀਐਸ ਬੈਂਕ ਵਿੱਚ ਮਿਲਾ ਦਿੱਤਾ ਗਿਆ ਸੀ। ਇਸ ਤੋਂ ਬਾਅਦ ਦੇਸ਼ ਦੇ ਬੈਂਕਿੰਗ ਸੈਕਟਰ ਵਿੱਚ ਹੁਣ ਤੱਕ ਇੰਨਾ ਵੱਡੀ ਡੀਲ ਨਹੀਂ ਹੋਈ ਹੈ।
ਇਹ ਵੀ ਪੜ੍ਹੋ : ਮੁਫ਼ਤ ATM ਲੈਣ-ਦੇਣ ਦੀ ਸੀਮਾ ਘਟੀ, HDFC, PNB, IndusInd Bank ਨੇ ਅੱਜ ਤੋਂ ਬਦਲੇ ਨਿਯਮ
ਸੂਤਰਾਂ ਅਨੁਸਾਰ, SMBC ਨੂੰ RBI ਤੋਂ ਸਿਧਾਂਤਕ ਪ੍ਰਵਾਨਗੀ ਮਿਲ ਗਈ ਹੈ ਅਤੇ ਉਹ ਜਾਂ ਤਾਂ ਸਿੱਧੇ ਤੌਰ 'ਤੇ 26% ਹਿੱਸੇਦਾਰੀ ਖਰੀਦ ਕੇ ਇੱਕ ਓਪਨ ਪੇਸ਼ਕਸ਼ ਕਰੇਗਾ ਜਾਂ ਰਲੇਵੇਂ ਰਾਹੀਂ ਕੰਟਰੋਲ ਹਾਸਲ ਕਰੇਗਾ। ਇਸ ਵੇਲੇ, ਸੌਦਾ ਮਾਲਕੀ ਅਤੇ ਵੋਟਿੰਗ ਅਧਿਕਾਰਾਂ 'ਤੇ ਅਟਕਿਆ ਹੋਇਆ ਹੈ ਪਰ SBI ਅਤੇ SMBC ਵਿਚਕਾਰ ਗੱਲਬਾਤ ਜਾਰੀ ਹੈ।
ਇਹ ਵੀ ਪੜ੍ਹੋ : Gold ਦੀ ਕੀਮਤ 'ਚ ਆ ਸਕਦੀ ਹੈ ਗਿਰਾਵਟ! ਜਲਦ ਮਿਲ ਸਕਦੈ ਸਸਤਾ ਸੋਨਾ ਖ਼ਰੀਦਣ ਦਾ ਮੌਕਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
1 ਜੂਨ ਤੋਂ ਬਦਲ ਜਾਣਗੇ ਨਕਦੀ ਲੈਣ-ਦੇਣ, ATM ਦੀ ਵਰਤੋਂ ਅਤੇ Minnimum balance ਰੱਖਣ ਦੇ ਨਿਯਮ
NEXT STORY