ਨਵੀਂ ਦਿੱਲੀ—ਭਾਰਤ 'ਚ ਆਈ. ਟੀ. ਅਤੇ ਬੀ.ਪੀ.ਓ. ਸੈਕਟਰ 'ਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਅਮਰੀਕਾ ਦੀ ਇਕ ਰਿਸਰਚ ਫਰਮ ਐੱਚ. ਐੱਸ. ਐੱਫ. 'ਚ ਇਹ ਖੁਲਾਸਾ ਹੋਇਆ ਹੈ ਕਿ 2022 ਤੱਕ 7 ਲੱਖ ਕਰਮਚਾਰੀਆਂ ਦੀ ਨੌਕਰੀ ਜਾਣ ਦੀ ਗੱਲ ਕਹੀਂ ਗਈ ਹੈ। ਇਸ ਸਮੇਂ 'ਚ ਮਧਿਅਮ ਅਤੇ ਉੱਚ ਕੌਸ਼ਲ ਰੱਖਣ ਵਾਲਿਆਂ ਲਈ ਨੌਕਰੀ ਦੇ ਮੌਕੇ ਵਧਣਗੇ। ਸਵਚਾਲਨ ਅਤੇ ਆਰਟੀਫਿਸ਼ਲ ਇੰਟੈਲੀਜੈਂਸ ਦੀ ਵਰਤੋਂ ਵਧਣ ਨਾਲ ਭਾਰਤ ਦੇ ਸੂਚਨਾ ਪ੍ਰੌਯੋਗਿਕੀ ਅਤੇ ਬੀ. ਪੀ. ਓ. ਉਦਯੋਗ 'ਚ ਘੱਟ ਕੁਸ਼ਲਤਾ ਵਾਲੇ ਕਰਮਚਾਰੀਆਂ ਦੀ ਗਿਣਤੀ 2016 'ਚ ਘੱਟ ਕੇ 24 ਲੱਖ ਰਹਿ ਗਈ ਹੈ ਜੋ 2022 'ਚ ਮਾਤਰ 17 ਲੱਖ ਰਹੀ ਜਾਣਗੀਆਂ। ਰਿਪੋਰਟ ਮੁਤਾਬਕ ਮੀਡੀਅਮ ਅਤੇ ਹਾਈ ਸਕਿਲ ਨੌਕਰੀਆਂ 'ਚ ਇਸ ਸਮੇਂ ਦੌਰਾਨ ਵਾਧਾ ਹੋਵੇਗਾ। ਹਾਲਾਂਕਿ ਇਹ ਪੀ. ਐੱਮ. ਨਰਿੰਦਰ ਮੋਦੀ ਲਈ ਬੁਰੀ ਖਬਰ ਹੈ। ਇਹ ਸਿਰਫ ਆਟੋਮੈਟਿਕ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਕਾਰਨ ਇਹ ਸਭ ਦੇਖਣ ਨੂੰ ਮਿਲ ਰਿਹਾ ਹੈ। ਦੇਸ਼ 'ਚ ਮੀਡੀਆ ਸਕਿਲਡ ਲੋਕਾਂ ਲਈ ਨੌਕਰੀਆਂ 9 ਲੱਖ ਤੋਂ ਵਧ ਕੇ 10 ਲੱਖ ਹੋ ਸਕਦੀ ਹੈ।
ਨੌਕਰੀਆਂ ਦੀ ਗਿਣਤੀ 'ਚ 31 ਫੀਸਦੀ ਗਿਰਾਵਟ ਦੀ ਸੰਭਾਵਨਾ
ਵਰਣਨਯੋਗ ਹੈ ਕਿ 2016 'ਚ 3,20,000 ਹਾਈ ਸਕਿਲਡ ਲੋਕਾਂ ਲਈ ਨੌਕਰੀਆਂ ਸਨ ਜੋ 2022 ਤੱਕ 5,10,000 ਤੱਕ ਪਹੁੰਚ ਜਾਣਗੀਆਂ। ਭਾਰਤ 'ਚ ਇਹ ਟ੍ਰੈਂਡ ਸੰਸਾਰਿਕ ਪਰਿਦ੍ਰਿਸ਼ ਨੂੰ ਦਰਸਾਉਂਦਾ ਹੈ, ਕਿਉਂਕਿ ਸੰਸਾਰਿਕ ਪੱਧਰ 'ਤੇ ਘੱਟ ਕੁਸ਼ਲਤਾ ਵਾਲੀਆਂ ਨੌਕਰੀਆਂ ਦੀ ਗਿਣਤੀ 'ਚ 31 ਫੀਸਦੀ ਗਿਰਾਵਟ ਦੀ ਸੰਭਾਵਨਾ ਹੈ ਜਦਕਿ ਮਧਿਅਮ ਕੁਸ਼ਲਤਾ ਵਾਲੀ ਨੌਕਰੀਆਂ 'ਚ 13 ਫੀਸਦੀ ਵਾਧਾ ਅਤੇ ਉੱਚ ਕੁਸ਼ਲਤਾ ਵਾਲੀ ਨੌਕਰੀਆਂ 'ਚ 57 ਫੀਸਦੀ ਵਾਧੇ ਦੀ ਉਮੀਦ ਹੈ। ਭਾਰਤ ਦੇ ਆਈ.ਟੀ. ਅਤੇ ਬੀ.ਪੀ.ਓ. ਸੈਕਟਰ 'ਚ 4,50,000 ਨੌਕਰੀਆਂ ਦਾ ਨੁਕਸਾਨ ਹੋਣ ਦੀ ਸੰਭਾਵਨਾ ਹੈ। ਦਰਅਸਲ 2016 'ਚ ਇਸ ਸੈਕਟਰ 'ਚ 36.5 ਲੱਖ ਲੋਕ ਕੰਮ ਕਰਦੇ ਸਨ ਜਿਨ੍ਹਾਂ ਦੀ ਗਿਣਤੀ 2022 'ਚ ਘੱਟ ਕੇ 32 ਲੱਖ 'ਤੇ ਪਹੁੰਚ ਸਕਦੀ ਹੈ। ਰਿਪੋਰਟ 'ਚ ਇਹ ਕਿਹਾ ਹੈ ਕਿ ਇਸ ਆਟੋਮੈਟਿਕ ਕਾਰਨ ਪੂਰੀ ਦੁਨੀਆਂ ਦੇ ਆਈ.ਟੀ. ਅਤੇ ਬੀ.ਪੀ.ਓ. ਸੈਕਟਰ 'ਚ ਨੌਕਰੀਆਂ 'ਚ 7.5 ਫੀਸਦੀ ਗਿਰਾਵਟ ਹੋਵੇਗੀ। ਜੇਕਰ ਅਜਿਹਾ ਹੋਵੇਗਾ ਤਾਂ ਭਾਰਤ ਦੇ ਨਾਲ-ਨਾਲ ਇਸ ਦਾ ਸਿੱਧਾ ਅਸਰ ਅਮਰੀਕਾ ਅਤੇ ਬ੍ਰਿਟੇਨ 'ਤੇ ਵੀ ਹੋਵੇਗਾ। ਰਿਪੋਰਟ 'ਚ ਕਿਹਾ ਹੈ ਕਿ ਕੰਪਨੀਆਂ ਅਜੇ ਆਪਣੇ ਸਰਵਿਸ ਕਾਨਟੈਕਟ 'ਤੇ ਰੋਬੋਟਿਕ ਪ੍ਰੋਸੈੱਸ ਆਟੋਮੇਸ਼ਨ ਨਾਲ ਪੈਣ ਵਾਲੇ ਅਸਰ ਦਾ ਪਤਾ ਲਗਾ ਰਹੀ ਹੈ।
ਹੁਣ ਨਹੀਂ ਹੋਵੇਗਾ ਪਤੰਜਲੀ ਦੇ ਚਯਵਨਪ੍ਰਾਸ਼ ਦੇ ਵਿਗਿਆਪਨ ਦਾ ਪ੍ਰਸਾਰ
NEXT STORY