ਨਵੀਂ ਦਿੱਲੀ — ਕੋਰੋਨਾ ਆਫ਼ਤ ਵਿਚਕਾਰ ਪਟੜੀ ਤੋਂ ਡਿੱਗੀ ਆਰਥਿਕਤਾ ਨੂੰ ਸਹੀ ਰਸਤੇ 'ਤੇ ਲਿਆਉਣ ਲਈ ਮੋਦੀ ਸਰਕਾਰ ਨੇ ਇਕ ਹੋਰ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਤਾਜ਼ਾ ਅੰਕੜੇ ਅਰਥਚਾਰੇ ਵਿਚ ਸੁਧਾਰ ਦੇ ਸੰਕੇਤ ਦਿਖਾ ਰਹੇ ਹਨ।
ਉਨ੍ਹਾਂ ਕਿਹਾ ਕਿ ਤਾਜ਼ੇ ਅੰਕੜੇ ਅਰਥਚਾਰੇ ਵਿਚ ਸੁਧਾਰ ਦੇ ਸੰਕੇਤ ਦਿਖਾ ਰਹੇ ਹਨ। ਉਨ੍ਹਾਂ ਕਿਹਾ ਕਿ ਜੀ.ਐਸ.ਟੀ. ਸੰਗ੍ਰਹਿ ਵਰਗੇ ਕਈ ਅੰਕੜੇ ਵਧੀਆ ਸਾਹਮਣੇ ਆਏ ਹਨ ਅਤੇ ਰਿਜ਼ਰਵ ਬੈਂਕ ਨੇ ਸੰਕੇਤ ਦਿੱਤਾ ਹੈ ਕਿ ਤੀਜੀ ਤਿਮਾਹੀ ਵਿਚ ਆਰਥਿਕਤਾ ਸਕਾਰਾਤਮਕ ਜੀ.ਡੀ.ਪੀ. ਵਾਧੇ ਨੂੰ ਹਾਸਲ ਕਰ ਸਕਦੀ ਹੈ।
ਉਨ੍ਹਾਂ ਕਿਹਾ ਕਿ ਰੇਲਵੇ ਵਿਚ ਮਾਲ ਢੁਆਈ ਵਿਚ 20 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ, ਬੈਂਕ ਕਰਜ਼ੇ ਦੀ ਵੰਡ ਵਿਚ 5 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਸਟਾਕ ਮਾਰਕੀਟ ਇਕ ਰਿਕਾਰਡ ਉੱਚਾਈ 'ਤੇ ਹੈ। ਐੱਫ.ਪੀ.ਆਈ. ਦਾ ਸ਼ੁੱਧ ਨਿਵੇਸ਼ ਵੀ ਸਕਾਰਾਤਮਕ ਰਿਹਾ ਹੈ। ਵਿਦੇਸ਼ੀ ਮੁਦਰਾ ਭੰਡਾਰ ਵੀ 560 ਅਰਬ ਡਾਲਰ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਿਆ ਹੈ।
ਇਹ ਵੀ ਪੜ੍ਹੋ : ਜਿੰਨਾ ਸੋਨਾ ਖ਼ਰੀਦੋਗੇ ਓਨੀ ਚਾਂਦੀ ਮਿਲੇਗੀ ਮੁਫ਼ਤ, ਜਾਣੋ ਇਨ੍ਹਾਂ ਕੰਪਨੀਆਂ ਦੀਆਂ ਵਿਸ਼ੇਸ਼ ਸਹੂਲਤਾਂ ਬਾਰੇ
ਨਵਾਂ ਪੈਕੇਜ ਕਿਉਂ ਆ ਰਿਹੈ
ਇਸ ਪੈਕੇਜ ਨੂੰ ਤਿਆਰ ਕਰਨ ਲਈ ਉਦਯੋਗ ਚੈਂਬਰਾਂ ਅਤੇ ਕਾਰਪੋਰੇਟ ਜਗਤ ਦੀ ਰਾਏ ਲਈ ਗਈ ਹੈ। ਇਸ ਪੈਕੇਜ ਬਾਰੇ ਵਿਸਥਾਰਪੂਰਵਕ ਜਾਣਕਾਰੀ ਨਹੀਂ ਦਿੱਤੀ ਪਰ ਕਿਹਾ ਜਾ ਰਿਹਾ ਹੈ ਕਿ ਇਸਦਾ ਉਦੇਸ਼ ਪ੍ਰੇਸ਼ਾਨ ਸੈਕਟਰ ਨੂੰ ਰਾਹਤ ਦੇਣਾ ਹੈ। ਇਸ ਦੇ ਨਾਲ ਹੀ ਰੁਜ਼ਗਾਰ ਪੈਦਾ ਕਰਨ 'ਤੇ ਜ਼ੋਰ ਦਿੱਤਾ ਜਾਵੇਗਾ। ਮਹੱਤਵਪੂਰਨ ਗੱਲ ਇਹ ਹੈ ਕਿ ਕੋਰੋਨਾ ਵਾਇਰਸ ਦੀ ਲਾਗ ਨੂੰ ਰੋਕਣ ਲਈ ਲਗਾਏ ਗਏ ਤਾਲਾਬੰਦੀ ਕਾਰਨ ਦੇਸ਼ ਦੀ ਆਰਥਿਕਤਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।
ਇਹ ਵੀ ਪੜ੍ਹੋ : ICICI Bank ਦੀ ਈਮੇਲ ਨੇ ਖ਼ੁਸ਼ ਕੀਤੇ ਖਾਤਾਧਾਰਕ, ਅਸਲੀਅਤ ਸਾਹਮਣੇ ਆਈ ਤਾਂ ਮੁਰਝਾਏ ਚਿਹਰੇ
ਇਸ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿਚ, ਜੀਡੀਪੀ ਵਿਚ ਲਗਭਗ 24 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ। ਇਸਦੇ ਨਾਲ ਹੀ ਸਰਕਾਰ ਨੇ ਅਰਥ ਵਿਵਸਥਾ ਨੂੰ ਰਾਹਤ ਦੇਣ ਲਈ ਕਈ ਰਾਹਤ ਪੈਕੇਜਾਂ ਦਾ ਐਲਾਨ ਕੀਤਾ ਹੈ। ਪਰ ਇਹ ਸਾਰੇ ਰਾਹਤ ਪੈਕੇਜ ਆਰਥਿਕਤਾ ਵਿਚ ਸੁਧਾਰ ਦੇ ਕੋਈ ਸੰਕੇਤ ਨਹੀਂ ਦਿਖਾ ਰਹੇ ਹਨ। ਹਾਲਾਂਕਿ ਹਾਲ ਹੀ ਵਿਚ ਅਰਥ ਵਿਵਸਥਾ ਵਿਚ ਕਈ ਸੰਕੇਤਕ ਬਹੁਤ ਸਕਾਰਾਤਮਕ ਰਹੇ ਹਨ, ਪਰ ਤਿਉਹਾਰਾਂ ਦੇ ਮੌਸਮ ਵਿਚ ਉਨ੍ਹਾਂ ਨੂੰ ਇਹ ਤੁਰੰਤ ਲਾਭ ਮੰਨਿਆ ਜਾਂਦਾ ਹੈ। ਫਿਲਹਾਲ ਯਾਤਰਾ, ਸੇਵਾ ਖੇਤਰ ਵਰਗੇ ਕਈ ਸੈਕਟਰਾਂ ਦੀ ਹਾਲਤ ਬਹੁਤ ਖਰਾਬ ਹੈ।
- ਨਿਰਮਲਾ ਸੀਤਾਰਮਨ ਨੇ ਦੱਸਿਆ ਕਿ ਬੈਂਕਾਂ ਨੇ 157.44 ਲੱਖ ਕਿਸਾਨਾਂÎ ਨੂੰ ਕਿਸਾਨ ਕਰੈਡਿਟ ਕਾਰਡ ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਮੱਛੀ ਪਾਲਣ ਤਹਿਤ 1681 ਕਰੋੜ ਰੁਪਏ ਅਲਾਟ ਕੀਤੇ ਹਨ। ਨਾਬਾਰਡ ਰਾਹੀਂ 25 ਹਜ਼ਾਰ ਕਰੋੜ ਰੁਪਏ ਦੀ ਪੂੰਜੀ ਅਲਾਟ ਕੀਤੀ ਗਈ ਹੈ।
- 28 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਦੇ ਵਨ ਨੇਸ਼ਨ , ਵਨ ਰਾਸ਼ਨ ਕਾਰਡ ਯੋਜਨਾ ਨਾਲ ਜੁੜਨ ਦੇ ਕਾਰਨ ਪ੍ਰਵਾਸੀ ਮਜ਼ਦੂਰ ਲਾਭ ਲੈ ਰਹੇ ਹਨ। ਪ੍ਰਧਾਨ ਮੰਤਰੀ ਸਵਨੀਧੀ ਯੋਜਨਾ ਦੇ ਤਹਿਤ 1373.33 ਕਰੋੜ ਰੁਪਏ ਦੇ 13.78 ਕਰਜ਼ੇ ਅਲਾਟ ਕੀਤੇ ਗਏ ਹਨ।
- ਨਿਰਮਲਾ ਸੀਤਾਰਮਨ ਨੇ ਕਿਹਾ ਕਿ ਆਰਬੀਆਈ ਨੇ ਤੀਜੀ ਤਿਮਾਹੀ ਵਿਚ ਅਰਥਚਾਰੇ ਦੇ ਸਕਾਰਾਤਮਕ ਵਿਕਾਸ ਦੀ ਭਵਿੱਖਬਾਣੀ ਕੀਤੀ ਹੈ। ਸਟਾਕ ਮਾਰਕੀਟ ਅਤੇ ਮਾਰਕੀਟ ਕੈਪ ਦਾ ਵਾਧਾ ਸਾਡੀ ਕੋਸ਼ਿਸ਼ਾਂ ਦਾ ਨਤੀਜਾ ਹੈ।
- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਜੀਐਸਟੀ ਸੰਗ੍ਰਹਿ ਪਿਛਲੇ ਸਮੇਂ ਲਏ ਗਏ ਫੈਸਲਿਆਂ ਕਾਰਨ ਵਧਿਆ ਹੈ। ਸਾਲਾਨਾ ਅਧਾਰ 'ਤੇ, ਇਸ ਵਿਚ 10 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਬੈਂਕ ਕਰੈਡਿਟ ਵਿਚ 23 ਅਕਤੂਬਰ ਤੱਕ 5.1 ਪ੍ਰਤੀਸ਼ਤ ਵਧਿਆ ਹੈ। ਜਦੋਂਕਿ ਵਿਦੇਸ਼ੀ ਮੁਦਰਾ ਭੰਡਾਰ ਰਿਕਾਰਡ ਪੱਧਰ 'ਤੇ ਹੈ।
- ਤੁਹਾਨੂੰ ਦੱਸ ਦੇਈਏ ਕਿ ਬੁੱਧਵਾਰ ਨੂੰ ਹੀ ਸਰਕਾਰ ਨੇ 10 ਸੈਕਟਰਾਂ ਦੇ ਨਿਰਮਾਤਾਵਾਂ ਲਈ ਲਗਭਗ 2 ਲੱਖ ਕਰੋੜ ਰੁਪਏ ਦੇ ਉਤਪਾਦਨ ਨਾਲ ਜੁੜੇ ਪ੍ਰੋਤਸਾਹਨ (ਪੀ.ਐਲ.ਆਈ.) ਦੀ ਘੋਸ਼ਣਾ ਕੀਤੀ ਹੈ। ਇਸ ਤੋਂ ਪਹਿਲਾਂ ਮਈ ਵਿਚ ਸਰਕਾਰ ਨੇ ਸਵੈ-ਨਿਰਭਰ ਮੁਹਿੰਮ ਤਹਿਤ ਲਗਭਗ 21 ਲੱਖ ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਸੀ।
ਇਹ ਵੀ ਪੜ੍ਹੋ : ਦੇਸ਼ ਪਹਿਲੀ ਵਾਰ ਭਿਆਨਕ ਮੰਦੀ ਦੇ ਦੌਰ 'ਚ, RBI ਨੇ ਭਾਰਤੀ ਅਰਥਚਾਰੇ 'ਚ ਵੱਡੀ ਗਿਰਾਵਟ ਦਾ ਲਗਾਇਆ ਅਨੁਮਾਨ
ਕੰਟਰੈਕਟ 'ਤੇ ਨੌਕਰੀ ਦੇ ਮੌਕਿਆਂ ਲਈ ਬੇਂਗਲੁਰੂ, ਹੈਦਰਾਬਾਦ ਚੋਟੀ 'ਤੇ
NEXT STORY