ਜਲੰਧਰ— ਭਾਰਤ ਸੰਚਾਰ ਨਿਗਮ ਲਿਮਟਿਡ ਨੇ ਡਾਟਾ ਅਤੇ ਵੁਆਇਸ ਕਾਲਿੰਗ ਲਈ ਇਕ ਬੇਹੱਦ ਸਸਤਾ ਪਲਾਨ ਪੇਸ਼ ਕੀਤਾ ਹੈ। ਇਸ ਪਲਾਨ ਦੀ ਕੀਮਤ 27 ਰੁਪਏ ਹੈ। ਪਲਾਨ ਨੂੰ ਐਂਟਰੀ ਲੈਵਲ ਰੀਚਾਰਜ ਦੇ ਤੌਰ 'ਤੇ ਪੇਸ਼ ਕੀਤਾ ਗਿਆ ਹੈ ਜਿਥੇ ਇਹ ਜਿਓ, ਏਅਰਟੈੱਲ ਅਤੇ ਵੋਡਾਫੋਨ ਨੂੰ ਟੱਕਰ ਦੇ ਰਿਹਾ ਹੈ।

ਪਲਾਨ ਦੀ ਖਾਸੀਅਤ
ਕੰਪਨੀ ਦੇ 27 ਰੁਪਏ ਵਾਲੇ ਪ੍ਰੀਪੇਡ ਪਲਾਨ 'ਚ ਗਾਹਕਾਂ ਨੂੰ ਅਨਲਿਮਟਿਡ ਕਾਲਿੰਗ ਦੇ ਨਾਲ 1 ਜੀ.ਬੀ. ਡਾਟਾ ਵੀ ਮਿਲੇਗਾ। ਇਸ ਪਲਾਨ ਦੀ ਮਿਆਦ 7 ਦਿਨਾਂ ਦੀ ਹੈ। ਇਸ ਤੋਂ ਇਲਾਵਾ ਪਲਾਨ 'ਚ 300 ਐੱਸ.ਐੱਮ.ਐੱਸ. ਵੀ ਮਿਲਣਗੇ। ਇਸ ਪਲਾਨ ਦੀ ਖਾਸੀਅਤ ਦੀ ਗੱਲ ਕਰੀਏ ਤਾਂ ਇਸ ਵਿਚ ਰੋਜ਼ਾਨਾ ਕਾਲਿੰਗ ਦੀ ਕੋਈ ਲਿਮਟ ਨਹੀਂ ਹੈ। ਕੰਪਨੀ ਦਾ ਇਹ ਨਵਾਂ ਪਲਾਨ ਦੇਸ਼ ਭਰ ਦੇ ਸਾਰੇ ਸਰਕਿਲਾਂ 'ਚ 6 ਅਗਸਤ ਤੋਂ ਉਪਲੱਬਧ ਹੋ ਜਾਵੇਗਾ। ਹਾਲਾਂਕਿ ਇਸ ਪਲਾਨ 'ਚ ਇਕ ਸਮੱਸਿਆ ਹੈ ਕਿ ਕਾਲਿੰਗ ਦਾ ਫਾਇਦਾ ਦਿੱਲੀ ਅਤੇ ਮੁੰਬਈ ਦੇ ਗਾਹਕਾਂ ਨੂੰ ਨਵੀਂ ਮਿਲੇਗਾ। ਕੰਪਨੀ ਦੇ ਇਸ ਪਲਾਨ ਦੀ ਟੱਕਰ ਜਿਓ ਦੇ 52 ਰੁਪਏ ਵਾਲੇ ਪਲਾਨ ਨਾਲ ਹੋਵੇਗੀ ਜਿਸ ਵਿਚ 7 ਦਿਨਾਂ ਦੀ ਮਿਆਦ ਨਾਲ 1.05 ਜੀ.ਬੀ. ਡਾਟਾ ਮਿਲਦਾ ਹੈ।
SME ਕਰ ਰਹੇ ਹਨ ਸਟਾਫ ਦਾ ਪੈਟਰੋਲ-ਫੋਨ ਬਿੱਲ ਚੁਕਾਉਣਾ ਬੰਦ
NEXT STORY