ਨਵੀਂ ਦਿੱਲੀ—ਛੋਟੀਆਂ ਅਤੇ ਮੱਧ ਕੰਪਨੀਆਂ (ਐੱਸ.ਐੱਮ.ਈ.) ਲਈ ਕਰਮਚਾਰੀ ਬੈਨੀਫਿਟ ਪ੍ਰੋਗਰਾਮ ਦੇ ਖਰਚ ਦਾ ਬੋਝ ਚੁਕਣਾ ਭਾਰੀ ਪੈ ਰਿਹਾ ਹੈ। ਇਸ ਲਈ ਬੀਤੇ ਇਕ ਸਾਲ 'ਚ 43 ਫੀਸਦੀ ਕੰਪਨੀਆਂ ਨੂੰ ਘੱਟੋ-ਘੱਟ ਇਕ ਪ੍ਰੋਗਰਾਮ ਬੰਦ ਕਰਨਾ ਪਿਆ ਹੈ। ਇਹ ਗੱਲ 'ਜੀਟਾ ਇੰਪਲਾਈ ਬੈਨੀਫਿਟ' ਸਟਡੀ ਦੇ ਸਾਹਮਣੇ ਆਈ ਹੈ। ਹਰ ਤਿੰਨ 'ਚ ਦੋ ਐੱਸ.ਐੱਮ.ਈ. ਨੇ ਕਿਹਾ ਕਿ ਕਰਮਚਾਰੀਆਂ ਦੇ ਪੈਟਰੋਲ-ਡੀਜ਼ਲ ਜਾਂ ਫੋਨ ਵਰਗੇ ਬਿੱਲ ਚੁਕਾਉਣ 'ਤੇ ਜੋ ਖਰਚ ਆਉਂਦਾ ਹੈ, ਕੰਪਨੀ ਨੂੰ ਉਸ ਦਾ ਓਨਾ ਫਾਇਦਾ ਨਹੀਂ ਮਿਲ ਪਾਉਂਦਾ। ਸਟਡੀ ਮੁਤਾਬਕ ਇਕ-ਤਿਹਾਈ ਕਰਮਚਾਰੀ ਜ਼ਿਆਦਾ ਟੇਕ-ਹੋਮ ਸੈਲਰੀ ਦੇ ਲਈ ਇੰਪਲਾਈ ਬੈਨੀਫਿਟ ਪ੍ਰੋਗਰਾਮ ਨਹੀਂ ਚੁਣਦੇ। ਜੀਟਾ ਦੇ ਲਈ ਇਹ ਸਟਡੀ ਨੀਲਸਨ ਇੰਡੀਆ ਨੇ ਕੀਤੀ ਹੈ। ਇਸ ਸਟਡੀ ਲਈ ਦੇਸ਼ ਦੇ ਸੱਤ ਸ਼ਹਿਰਾਂ 'ਚ ਸਰਵੇ ਕੀਤਾ ਗਿਆ। 194 ਕੰਪਨੀਆਂ ਅਤੇ 1,233 ਕਰਮਚਾਰੀਆਂ ਨਾਲ ਗੱਲ ਕੀਤੀ ਗਈ ਹੈ। ਹਾਲਾਂਕਿ ਸਟਡੀ 'ਚ ਐੱਸ.ਐੱਮ.ਈ. ਤੋਂ ਇਲਾਵਾ ਵੱਡੀਆਂ ਕੰਪਨੀਆਂ ਵੀ ਸ਼ਾਮਲ ਸਨ। 82 ਫੀਸਦੀ ਐੱਸ.ਐੱਮ.ਈ. 'ਚ ਟੈਕਸ ਬੈਨੀਫਿਟ ਜਾਂ ਰਿੰਬਰਸਮੈਂਟ ਲਈ ਵੱਖਰੀ ਟੀਮ ਹੈ। ਟੀਮ 'ਚ ਔਸਤਨ 5 ਕਰਮਚਾਰੀ ਹਨ। ਇਸ ਦੇ ਬਾਵਜੂਦ 43 ਫੀਸਦੀ ਕੰਪਨੀਆਂ ਨੇ ਘੱਟੋ-ਘੱਟ ਇਕ ਬੈਨੀਫਿਟ ਪ੍ਰੋਗਰਾਮ ਬੰਦ ਕੀਤਾ ਹੈ। ਜੀਟਾ ਦੀ ਸੀ.ਈ.ਓ. ਅਤੇ ਅਤੇ ਸਹਿ ਸੰਸਥਾਪਕ ਭਵਿਨ ਤੁਰਖਿਆ ਨੇ ਕਿਹਾ ਕਿ ਐੱਸ.ਐੱਮ.ਈ. ਡਿਜ਼ਿਟਾਈਜੇਸ਼ਨ ਅਤੇ ਇਨੋਵੇਸ਼ਨ ਵਰਗੇ ਖੇਤਰ 'ਚ ਹੁਣ ਵੀ ਲੜ ਰਹੇ ਹਨ। ਉਨ੍ਹਾਂ ਲਈ ਯੋਗ ਲੋਕਾਂ ਨੂੰ ਬਣਾਏ ਰੱਖਣਾ ਵੀ ਇਕ ਚੁਣੌਤੀ ਹੈ। ਜੀ.ਡੀ.ਪੀ. 'ਚ ਐੱਮ.ਐੱਸ.ਈ. ਦਾ 29 ਫੀਸਦੀ ਹਿੱਸਾ ਹੈ।
ਇਕ ਕਲੇਮ ਫਾਰਮ ਭਰਨ 'ਚ ਔਸਤਨ 24 ਮਿੰਟ ਲੱਗਦੇ ਹਨ
ਸਟਡੀ 'ਚ ਇਕ ਰੋਚਕ ਗੱਲ ਸਾਹਮਣੇ ਆਈ ਹੈ। 61 ਫੀਸਦੀ ਕਰਮਚਾਰੀ ਇਸ ਲਈ ਕੋਈ ਬੈਨੀਫਿਟ ਨਹੀਂ ਲੈਂਦੇ ਕਿਉਂਕਿ ਇਸ ਨੂੰ ਕਲੇਮ ਕਰਨ ਦਾ ਤਰੀਕਾ ਉਨ੍ਹਾਂ ਨੂੰ ਕਾਫੀ ਮੁਸ਼ਕਿਲ ਅਤੇ ਕਾਫੀ ਸਮਾਂ ਲੈਣ ਵਾਲਾ ਲੱਗਦਾ ਹੈ। 91 ਫੀਸਦੀ ਐੱਸ.ਐੱਮ.ਈ. 'ਚ ਇਹ ਕਾਗਜਾਂ 'ਤੇ ਹੁੰਦਾ ਹੈ। ਇਹ ਕਲੇਮ ਫਾਰਮ ਭਰਨ 'ਚ ਔਸਤਨ 24 ਮਿੰਟ ਲੱਗਦੇ ਹਨ। ਇਕ-ਤਿਹਾਈ ਕਰਮਚਾਰੀ ਜ਼ਿਆਦਾ ਟੇਕ-ਹੋਮ ਸੈਲਰੀ ਲਈ ਇੰਪਲਾਈ ਬੈਨੀਫਿਟ ਪ੍ਰੋਗਰਾਮ ਨਹੀਂ ਚੁਣਦੇ।
ਦੂਜੀ ਤਿਮਾਹੀ 'ਚ ਦੇਸ਼ ਦੀ ਗਹਿਣਾ ਮੰਗ 'ਚ 8 ਫੀਸਦੀ ਦੀ ਗਿਰਾਵਟ:WGC
NEXT STORY