ਨਵੀਂ ਦਿੱਲੀ— ਸਿਮ ਲੈਣ ਲਈ ਹੁਣ 'ਆਧਾਰ' ਬਾਇਓਮੈਟ੍ਰਿਕ ਕਰਾਉਣ ਦੀ ਜ਼ਰੂਰਤ ਨਹੀਂ ਹੋਵੇਗੀ। ਭਾਰਤ ਸੰਚਾਰ ਨਿਗਮ ਲਿਮਟਿਡ (ਬੀ. ਐੱਸ. ਐੱਨ. ਐੱਲ.) ਨੇ ਵੀ ਮੋਬਾਇਲ ਸਿਮ ਲਈ ਨਵੀਂ ਸਰਵਿਸ ਸ਼ੁਰੂ ਕਰ ਦਿੱਤੀ ਹੈ। ਕੰਪਨੀ ਨੇ ਇਸ ਦੀ ਜਾਣਕਾਰੀ ਦੂਰਸੰਚਾਰ ਵਿਭਾਗ (ਡੀ. ਓ. ਟੀ.) ਨੂੰ ਦਿੱਤੀ। ਸਰਕਾਰੀ ਦੂਰਸੰਚਾਰ ਕੰਪਨੀ ਦੇ ਚੇਅਰਮੈਨ ਅਤੇ ਪ੍ਰਬੰਧਕ ਨਿਰਦੇਸ਼ਕ ਸ਼੍ਰੀਵਾਸਤਵ ਨੇ ਕਿਹਾ ਕਿ ਬੀ. ਐੱਸ. ਐੱਨ. ਐੱਲ. ਨੇ ਗਾਹਕਾਂ ਦੀ ਪਛਾਣ ਲਈ ਸਾਰੇ ਸਰਕਲਾਂ 'ਚ ਨਵਾਂ ਸਿਸਟਮ ਸ਼ੁਰੂ ਕਰ ਦਿੱਤਾ ਹੈ।
ਹਫਤੇ ਕੁ ਪਹਿਲਾਂ ਵੋਡਾਫੋਨ ਆਈਡੀਆ ਅਤੇ ਭਾਰਤੀ ਏਅਰਟੈੱਲ ਨੇ ਨਵਾਂ ਡਿਜੀਟਲ ਪਛਾਣ ਸਿਸਟਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਸੀ, ਜੋ ਕਿ 'ਆਧਾਰ' ਬੇਸਡ ਇਲੈਕਟ੍ਰਾਨਿਕ ਵੈਰੀਫਿਕੇਸ਼ਨ ਪ੍ਰੋਸੈੱਸ ਦੀ ਜਗ੍ਹਾ ਲਵੇਗਾ। ਫਿਲਹਾਲ ਏਅਰਟੈੱਲ ਨੇ ਗਾਹਕਾਂ ਦੀ ਪਛਾਣ ਲਈ ਨਵੀਂ ਡਿਜੀਟਲ ਪ੍ਰਕਿਰਿਆ ਦਿੱਲੀ, ਪੂਰਬੀ ਉੱਤਰ ਪ੍ਰਦੇਸ਼ (ਯੂ. ਪੀ.), ਪੱਛਮੀ ਉੱਤਰ ਪ੍ਰਦੇਸ਼ 'ਚ ਸ਼ੁਰੂ ਕੀਤੀ ਹੈ ਅਤੇ ਜਲਦ ਹੀ ਦੇਸ਼ ਦੇ ਹੋਰ ਸਰਕਲਾਂ 'ਚ ਵੀ ਇਹ ਸਰਵਿਸ ਸ਼ੁਰੂ ਹੋ ਜਾਵੇਗੀ।
ਵੋਡਾਫੋਨ ਆਈਡੀਆ ਨੇ ਵੀ ਕਿਹਾ ਹੈ ਕਿ ਉਸ ਨੇ ਨਵੀਂ ਡਿਜੀਟਲ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਅਤੇ ਦੇਸ਼ ਭਰ 'ਚ ਲਾਗੂ ਕੀਤੀ ਜਾ ਰਹੀ ਹੈ। ਰਿਲਾਇੰਸ ਜਿਓ ਦੇ ਸੂਤਰਾਂ ਨੇ ਵੀ ਜਾਣਕਾਰੀ ਦਿੱਤੀ ਹੈ ਕਿ ਜਿਓ ਵੀ ਇਸ 'ਤੇ ਕੰਮ ਕਰ ਰਹੀ ਹੈ ਅਤੇ ਜਲਦ ਹੀ ਨਵਾਂ ਪਛਾਣ ਪ੍ਰੋਸੈੱਸ ਸ਼ੁਰੂ ਕਰੇਗੀ। ਜ਼ਿਕਰਯੋਗ ਹੈ ਕਿ 'ਆਧਾਰ' 'ਤੇ ਹਾਲ ਹੀ 'ਚ ਸੁਪਰੀਮ ਕੋਰਟ ਦੇ ਫੈਸਲੇ ਦੇ ਮੱਦੇਨਜ਼ਰ ਡੀ. ਓ. ਟੀ. ਨੇ ਦੂਰਸੰਚਾਰ ਕੰਪਨੀਆਂ ਨੂੰ ਵਿਸਥਾਰ ਹਦਾਇਤਾਂ ਜਾਰੀ ਕੀਤੀਆਂ ਸਨ ਅਤੇ ਉਨ੍ਹਾਂ ਨੂੰ 'ਆਧਾਰ' ਬੇਸਡ ਇਲੈਕਟ੍ਰਾਨਿਕ ਵੈਰੀਫਿਕੇਸ਼ਨ ਬੰਦ ਕਰਨ ਨੂੰ ਕਿਹਾ ਸੀ।
ਮੂਡੀਜ਼ : 2019 'ਚ ਭਾਰਤ ਦੀ ਗ੍ਰੋਥ 7.3% ਰਹਿਣ ਦੀ ਅਨੁਮਾਨ
NEXT STORY