ਨਵੀਂ ਦਿੱਲੀ (ਭਾਸ਼ਾ)-ਸਰਕਾਰ ਨੇ ਅੱਜ ਕਿਹਾ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ, ਖਾਸ ਕਰ ਕੇ ਪੇਂਡੂ ਖੇਤਰਾਂ 'ਚ ਮੋਬਾਇਲ ਫੋਨ ਸੰਪਰਕ ਵਧਾਉਣ ਲਈ ਬੀ. ਐੱਸ. ਐੱਨ. ਐੱਲ. ਆਪਣੇ ਟਾਵਰਾਂ ਦੀ ਗਿਣਤੀ ਵਧਾਏਗੀ ਅਤੇ ਜ਼ਿਆਦਾ ਤੋਂ ਜ਼ਿਆਦਾ ਗਿਣਤੀ 'ਚ ਟਾਵਰਾਂ 'ਚ ਸੋਲਰ ਪਾਵਰ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ ਤਾਂ ਕਿ ਬਿਜਲੀ ਨਾ ਹੋਣ ਦੀ ਹਾਲਤ 'ਚ ਸੇਵਾਵਾਂ ਪ੍ਰਭਾਵਿਤ ਨਾ ਹੋਣ।
ਸੰਚਾਰ ਮੰਤਰੀ ਮਨੋਜ ਸਿਨ੍ਹਾ ਨੇ ਮੰਨਿਆ ਕਿ ਦੇਸ਼ ਦੇ ਹਰ ਪਿੰਡ 'ਚ ਬੀ. ਐੱਸ. ਐੱਨ. ਐੱਲ. ਦੀ ਪਹੁੰਚ ਨਹੀਂ ਹੈ। ਇਸ ਦਿਸ਼ਾ 'ਚ ਸੁਧਾਰ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੁਝ ਸਾਲ ਪਹਿਲਾਂ ਕੰਪਨੀ ਘਾਟੇ 'ਚ ਸੀ ਅਤੇ ਹੁਣ ਇਹ ਲਾਭ ਦੀ ਸਥਿਤੀ 'ਚ ਹੈ। ਉਨ੍ਹਾਂ ਕਿਹਾ ਕਿ ਦੇਸ਼ 'ਚ ਅਜੇ ਕਰੀਬ 4.61 ਲੱਖ ਮੋਬਾਇਲ ਟਾਵਰ ਹਨ, ਜਿਨ੍ਹਾਂ 'ਚੋਂ ਭਾਰਤ ਸੰਚਾਰ ਨਿਗਮ ਲਿਮਟਿਡ (ਬੀ. ਐੱਸ. ਐੱਨ. ਐੱਲ.) ਦੇ ਟਾਵਰਾਂ ਦੀ ਗਿਣਤੀ ਕਰੀਬ 66,700 ਹੈ। ਮੰਤਰੀ ਨੇ ਕਿਹਾ ਕਿ 4-ਜੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਬੀ. ਐੱਸ. ਐੱਨ. ਐੱਲ. ਨੇ ਮੰਤਰਾਲਾ ਨੂੰ ਇਕ ਪ੍ਰਸਤਾਵ ਭੇਜਿਆ ਹੈ, ਜਿਸ 'ਤੇ ਵਿਚਾਰ ਕੀਤਾ ਜਾ ਰਿਹਾ ਹੈ।
ਸਾਡੇ ਰੈਸਟੋਰੈਂਟਸ ਦਾ ਖਾਣਾ ਹੋ ਸਕਦੈ ਨੁਕਸਾਨਦਾਇਕ : ਮੈਕਡੋਨਾਲਡਸ
NEXT STORY