ਨਵੀਂ ਦਿੱਲੀ (ਅਨਸ) – ਦੇਸ਼ ਦੇ 44.1 ਫੀਸਦੀ ਲੋਕਾਂ ਦਾ ਮੰਨਣਾ ਹੈ ਕਿ 1 ਫਰਵਰੀ ਨੂੰ ਸੰਸਦ ’ਚ ਪੇਸ਼ ਕੀਤੇ ਬਜਟ ਨਾਲ ਵਸਤਾਂ ਦੇ ਰੇਟ ’ਚ ਕੋਈ ਗਿਰਾਵਟ ਨਹੀਂ ਆਵੇਗੀ।
ਸਰਵੇਖਣ ਰਿਪੋਰਟ ਮੁਤਾਬਕ ਬਜਟ ਕਾਰਨ ਮਹਿੰਗਾਈ ’ਚ ਕਮੀ ਆਉਣ ਦੇ ਸਬੰਧ ’ਚ ਪੁੱਛੇ ਗਏ ਸਵਾਲ ’ਤੇ 44.1 ਫੀਸਦੀ ਲੋਕਾਂ ਨੇ ਕਿਹਾ ਕਿ ਇਸ ਨਾਲ ਮਹਿੰਗਾਈ ’ਚ ਕੋਈ ਕਮੀ ਨਹੀਂ ਆਵੇਗੀ, 26.7 ਫੀਸਦੀ ਨੇ ਕਿਹਾ ਕਿ ਚੀਜ਼ਾਂ ਦੇ ਰੇਟ ’ਚ ਹਲਕੀ ਗਿਰਾਵਟ ਆਵੇਗੀ ਜਦ ਕਿ 22.6 ਫੀਸਦੀ ਨੇ ਰੇਟਾਂ ’ਚ ਭਾਰੀ ਗਿਰਾਵਟ ਆਉਣ ਦੀ ਗੱਲ ਕੀਤੀ। ਆਈ. ਏ. ਐੱਨ. ਐੱਸ.-ਸੀਵੋਟਰ ਨੇ ਸੰਸਦ ’ਚ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਵਲੋਂ ਬਜਟ ਪੇਸ਼ ਕੀਤੇ ਜਾਣ ਤੋਂ ਬਾਅਦ ਬਜਟ ’ਤੇ ਲੋਕਾਂ ਦੀ ਪ੍ਰਤੀਕਿਰਿਆ ਜਾਣਨ ਲਈ ਸਰਵੇਖਣ ਕੀਤਾ। ਸਰਵੇਖਣ ਦੌਰਾਨ ਉਨ੍ਹਾਂ ਤੋਂ ਕਈ ਸਵਾਲ ਪੁੱਛੇ ਗਏ। ਇਹ ਸਰਵੇਖਣ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਕੀਤਾ ਗਿਆ ਅਤੇ ਕਰੀਬ 1200 ਲੋਕਾਂ ਤੋਂ ਸਵਾਲ ਪੁੱਛੇ ਗਏ।
ਮਾਰਨਿੰਗਸਟਾਰ ਇਨਵੈਸਟਮੈਂਟ ਐਡਵਾਈਜ਼ਰ ਇੰਡੀਆ ਨੇ ਆਪਣੀ ਰਿਪੋਰਟ ’ਚ ਕਿਹਾ ਕਿ ਕੇਂਦਰੀ ਬਜਟ ’ਚ ਆਮਦਨ ਕਰ ’ਚ ਕਿਸੇ ਤਰ੍ਹਾਂ ਦੀ ਛੋਟ ਨਹੀਂ ਦਿੱਤੀ ਗਈ, ਜਿਸ ਨਾਲ ਕੋਰੋਨਾ ਸੰਕਟ ਦੇ ਦੌਰ ’ਚ ਘੱਟ ਆਮਦਨ ਅਤੇ ਵਧਦੀ ਮਹਿੰਗਾਈ ਨਾਲ ਜੂਝ ਰਹੇ ਦਰਮਿਆਨੇ ਵਰਗ ਨੂੰ ਰਾਹਤ ਨਹੀਂ ਮਿਲੀ। ਬਜਟ ’ਚ ਨਿੱਜੀ ਖਪਤ ਸਮਰੱਥਾ ਨੂੰ ਵਧਾਏ ਜਾਣ ਦੇ ਉਪਾਅ ਵੀ ਸੀਮਤ ਰਹੇ। ਆਮਦਨ ਕਰ ’ਚ ਰਾਹਤ ਅਤੇ ਮਨਰੇਗਾ ਦੀ ਅਲਾਟਮੈਂਟ ’ਚ ਵਾਧੇ ਨਾਲ ਨਿੱਜੀ ਖਪਤ ਸਮਰੱਥਾ ’ਤੇ ਤੁਰੰਤ ਸਕਾਰਾਤਮਕ ਪ੍ਰਭਾਵ ਪਿਆ।
ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਬਜਟ ’ਚ ਆਰਥਿਕ ਪਹਿਲੂ ’ਤੇ ਵਧੇਰੇ ਜ਼ੋਰ ਦਿੱਤਾ। ਉਨ੍ਹਾਂ ਦਾ ਧਿਆਨ ਵਿਕਾਸ ਅਤੇ ਨਵੀਂ ਪੀੜ੍ਹੀ ਦੇ ਖੇਤਰ ਕਹੇ ਜਾਣ ਵਾਲੇ ਫਿਨਟੈੱਕ, ਸਟਾਰਟਅਪ, ਕ੍ਰਿਪਟੋ ਕਰੰਸੀ, ਡਿਜੀਟਲ ਰੁਪਇਆ, ਡ੍ਰੋਨ, ਸੂਰਜੀ ਊਰਜਾ ਅਤੇ ਤਕਨਾਲੋਜੀ ’ਤੇ ਰਿਹਾ। ਦੇਸ਼ ਦੇ 46.6 ਫੀਸਦੀ ਲੋਕਾਂ ਦਾ ਕਹਿਣਾ ਹੈ ਕਿ ਬੀਤੇ ਸਾਲ ’ਚ ਉਨ੍ਹਾਂ ਦੇ ਜੀਵਨ ਦੀ ਗੁਣਵੱਤਾ ਘਟੀ ਹੈ।
Amazon ਦੇ ਸ਼ੇਅਰਾਂ ’ਚ 13.5 ਫੀਸਦੀ ਦਾ ਵਾਧਾ, ਮਾਰਕੀਟ ਕੈਪ ’ਚ 190 ਅਰਬ ਡਾਲਰ ਦੀ ਬੜ੍ਹਤ
NEXT STORY