ਨਵੀਂ ਦਿੱਲੀ- ਭਾਰਤੀ ਹਵਾਬਾਜ਼ੀ ਅਥਾਰਟੀ (ਏ. ਏ. ਆਈ.) ਨੇ ਹਵਾਈ ਅੱਡਿਆਂ ਤੱਕ ਯਾਤਰੀਆਂ ਨੂੰ ਲਿਆਉਣ ਅਤੇ ਉਥੋਂ ਉਨ੍ਹਾਂ ਦੀਆਂ ਮੰਜ਼ਿਲਾਂ ਤੱਕ ਪਹੁੰਚਾਉਣ ਲਈ ਕੈਬ ਐਗਰੀਗੇਟਰਾਂ ਨਾਲ ਸਮਝੌਤਾ ਕੀਤਾ ਹੈ। ਏ. ਏ. ਆਈ. ਨੇ ਅੱਜ ਦੱਸਿਆ ਕਿ ਹੁਣ 5 ਹਵਾਈ ਅੱਡਿਆਂ ਚੇਨਈ, ਕੋਲਕਾਤਾ, ਪੁਣੇ, ਲਖਨਊ ਤੇ ਭੁਵਨੇਸ਼ਵਰ 'ਚ ਇਹ ਸੇਵਾ ਸ਼ੁਰੂ ਕੀਤੀ ਗਈ ਹੈ। ਇਸ ਦੇ ਲਈ ਓਲਾ ਤੇ ਉਬੇਰ ਨਾਲ ਸਮਝੌਤਾ ਕੀਤਾ ਗਿਆ ਹੈ। ਯਾਤਰੀ ਹਵਾਈ ਅੱਡਿਆਂ 'ਤੇ ਮੌਜੂਦ ਕਿਊਸਕ 'ਤੇ ਹੀ ਟਿਕਟ ਦੇ ਨਾਲ ਕੈਬ ਦੀ ਵੀ ਬੁਕਿੰਗ ਕਰਵਾ ਸਕਣਗੇ।
ਅਥਾਰਟੀ ਨੇ ਦੱਸਿਆ ਕਿ ਪਿਛਲੇ 3-4 ਸਾਲਾਂ 'ਚ ਯਾਤਰੀਆਂ ਦੀਆਂ ਇੱਛਾਵਾਂ 'ਚ ਕਾਫੀ ਬਦਲਾਅ ਆਇਆ ਹੈ। ਉਹ ਹਵਾਈ ਅੱਡਿਆਂ 'ਤੇ ਗੁਣਵੱਤਾਪੂਰਨ ਸੇਵਾ ਚਾਹੁੰਦੇ ਹਨ, ਜਿਸ 'ਚ ਟੈਕਨਾਲੋਜੀ ਦੀ ਭੂਮਿਕਾ ਮੱਹਤਵਪੂਰਨ ਹੈ। ਏ. ਏ. ਆਈ. ਦੇ ਪ੍ਰਧਾਨ ਗੁਰ ਪ੍ਰਸਾਦ ਮਹਾਪਾਤਰਾ ਨੇ ਇਸ ਪਹਿਲ ਦੇ ਬਾਰੇ 'ਚ ਦੱਸਦੇ ਹੋਏ ਕਿਹਾ ਕਿ ਏ. ਏ. ਆਈ. ਨੇ ਹਮੇਸ਼ਾ ਯਾਤਰੀਆਂ ਦੀ ਸਹੂਲਤ ਨੂੰ ਮੁੱਖ ਰੱਖਿਆ ਹੈ। ਅਸੀਂ ਹਵਾਈ ਅੱਡਿਆਂ 'ਤੇ ਯਾਤਰੀਆਂ ਨੂੰ ਸੰਭਵ ਸਹੂਲਤ ਦੇਣ ਲਈ ਵਚਨਬੱਧ ਹਾਂ।
ਭਾਰਤ ਦੇ ਲੇਬਰ ਕਾਨੂੰਨ ਨੂੰ ਲੈ ਕੇ ਚਿੰਤਾ 'ਚ ਹੈ ਹਾਂਗਕਾਂਗ : ਅਰਥਸ਼ਾਸਤਰੀ
NEXT STORY