ਕੋਲਕਾਤਾ— ਸਰਕਾਰੀ ਬੈਂਕ ਕੇਨਰਾ ਨੇ ਕੋਲਕਾਤਾ ਦੀ ਕੰਪਿਊਟਰ ਬਣਾਉਣ ਵਾਲੀ ਕੰਪਨੀ ਆਰ.ਪੀ. ਇਨਫੋਸਿਸਟਮ ਅਤੇ ਉਸਦੇ ਨਿਰਦੇਸ਼ਕਾਂ ਦੇ ਖਿਲਾਫ ਸੀ.ਬੀ.ਆਈ. ਦੇ ਕੋਲ ਸ਼ਿਕਾਇਤ ਦਰਜ ਕਰਾਈ ਹੈ। ਬੈਂਕ ਨੇ ਆਪਣੀ ਸ਼ਿਕਾਇਤ 'ਚ ਇਨ੍ਹਾਂ 'ਤੇ ਲੋਨ ਫਰਾਡ 'ਚ ਹੱਥ ਹੋਣ ਦਾ ਦੋਸ਼ ਲਗਾਇਆ ਹੈ। ਕੰਪਨੀ ਨੇ ਬੈਂਕਾਂ ਤੋਂ ਕੁਲ 780 ਕਰੋੜ ਰੁਪਏ ਲਏ ਹੋਏ ਹਨ।
ਬੈਂਕ ਵਲੋਂ ਦਰਜ ਕਰਾਈ ਗਈ ਸ਼ਿਕਾਇਤ 'ਚ ਕੰਪਨੀ ਅਤੇ ਉਸਦੇ ਡਾਇਰੈਕਟਰਾਂ ਸ਼ਿਵਾਜੀ ਪੰਜਾ. ਕੌਸਤੁਭ ਰੇ, ਵਿਨੇ ਬਾਫਨਾ 'ਤੇ ਦੂਸਰੇ ਅਫਸਰਾਂ ਦੇ ਨਾਲ ਮਿਲ ਕੇ ਫਰਾਡ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਬੈਂਕ ਦਾ ਦੋਸ਼ ਹੈ ਕਿ ਇਨ੍ਹਾਂ ਐਟੀਟੀਜ਼ ਨੇ ਫਰਜੀ ਸਟਾਕ ਪੋਜੀਸ਼ਨਾਂ ਅਤੇ ਦੂਸਰੇ ਜਾਲੀ ਦਸਤਾਵੇਜ਼ਾਂ ਦੇ ਆਧਾਰ 'ਤੇ ਬੈਂਕਾਂ ਦੇ ਕਨਸੋਰਟੀਅਮ ਤੋਂ ਲੋਨ ਲਿਆ ਸੀ।
ਕੰਪਨੀ ਖਿਲਾਫ ਸ਼ਿਕਾਇਤ ਦਰਜ ਕਰਾਏ ਜਾਣ ਦੀ ਗੱਲ ਨੂੰ ਕੇਨਰਾ ਬੈਂਕ ਦੇ ਹੈੱਡਕੁਵਾਟਰ 'ਚ ਤੈਨਾਤ ਸੀਨੀਅਰ ਅਧਿਕਾਰੀਆਂ ਨੇ ਸਹੀ ਦੱਸਿਆ ਹੈ। ਕੰਪਨੀ ਦੇ ਫਰਜੀਵਾੜੇ 'ਚ ਕੇਨਰਾ ਬੈਂਕ ਦੇ 40 ਕਰੋੜ ਰੁਪਏ ਫੱਸੇ ਹੋਏ ਹਨ। ਸ਼ਿਕਾਇਤ 'ਚ ਕੰਪਨੀ , ਉਸਦੇ ਡਾਇਰੈਕਟਰਾਂ ਅਤੇ ਕੁਝ ਬੈਂਕ ਅਧਿਕਾਰੀਆਂ ਦੀ ਮਿਲੀ ਭਗਤ ਹੋਣ ਦਾ ਦੋਸ਼ ਲਗਾਇਆ ਗਿਆ ਹੈ। ਕੰਪਨੀ ਦੇ ਖਿਲਾਫ ਸੀ.ਬੀ.ਆਈ. 'ਚ ਸ਼ਿਕਾਇਤ ਕੋਲਕਾਤਾ ਦੇ ਇਕ ਬੈਂਕ ਅਧਿਕਾਰੀ ਨੇ ਦਰਜ ਕਰਾਈ ਹੈ।
ਕੇਨਰਾ ਬੈਂਕ ਆਈ.ਡੀ.ਬੀ.ਆਈ. ਬੈਂਕ ਦੀ ਅਗਵਾਈ ਵਾਲੇ ਉਸ ਕਨਸੋਰਟੀਅਮ ਦਾ ਹਿੱਸਾ ਹੈ ਜਿਸ ਨੇ ਕੰਪਨੀ ਨੂੰ ਲੋਨ ਦਿੱਤਾ ਹੋਇਆ ਹੈ। ਕਰਜਦਾਤਾ ਸਮੂਹ 'ਚ ਇਲਾਹਾਬਾਦ ਬੈਂਕ. ਸੈਂਟਰਲ ਬੈਂਕ ਆਫ ਇੰਡੀਆ, ਓਰੀਐਂਟਲ ਬੈਂਕ ਆਫ ਕਮਰਸ, ਯੂਨੀਅਨ ਬੈਂਕ ਆਫ ਇੰਡੀਆ, ਸਟੇਟ ਬੈਂਕ ਆਫ ਇੰਡੀਆ ਦੇ ਇਲਾਵਾ ਪ੍ਰਾਈਵੇਟ ਸੈਕਟਰ ਦਾ ਫੇਡਰਲ ਬੈਂਕ ਸ਼ਾਮਿਲ ਹੈ। ਸਭ ਤੋਂ ਪਹਿਲਾਂ ਆਈ.ਡੀ.ਬੀ.ਆਈ. ਬੈਂਕ ਨੇ 2015 'ਚ ਕੰਪਨੀ ਅਤੇ ਉਸਦੇ ਡਾਇਰੈਕਟਰਾਂ ਦੇ ਖਿਲਾਫ ਬੈਂਕ ਦੇ ਨਾਲ 180 ਕਰੋੜ ਰੁਪਏ ਦੇ ਲੋਨ ਫਰਾਡ ਕਰਨ ਦੀ ਸ਼ਿਕਾਇਤ ਦਰਜ ਕਰਾਈ ਸੀ।
ਕੇਨਰਾ ਬੈਂਕ ਦੇ ਅਫਸਰਾਂ ਨੇ ਦੱਸਿਆ, ' ਸਾਡੇ ਵਿਜੀਲੈਂਸ ਨਿਯਮਾਂ ਦੇ ਹਿਸਾਬ ਨਾਲ ਤਕਨੀਕੀ ਵਜ੍ਹਾ ਨਾਲ ਸੀ.ਬੀ.ਆਈ. 'ਚ ਫਿਰ ਤੋਂ ਸ਼ਿਕਾਇਤ ਦਰਜ ਕਰਾਈ ਹੈ।' ਕੰਪਨੀ 'ਚ ਆਈ.ਡੀ.ਬੀ.ਆਈ. ਬੈਂਕ ਨੂੰ ਛੱਡ ਬਾਕੀ ਬੈਂਕਾਂ ਦਾ ਲਗਭਗ 600 ਕਰੋੜ ਰੁਪਏ ਦਾ ਐਕਸਪੋਜ਼ਰ ਹੈ। ਕੰਪਨੀ 'ਚ ਐੱਸ.ਬੀ.ਆਈ. ਦੇ 170 ਕਰੋੜ ਰੁਪਏ ਅਤੇ ਪੀ.ਐੱਨ.ਬੀ. ਦੇ 70 ਕਰੋੜ ਰੁਪਏ ਫੱਸੇ ਹਨ ਜਦਕਿ ਇਲਾਹਾਬਾਦ ਦੇ ਲਗਭਗ 40 ਕਰੋੜ ਰੁਪਏ ਲੱਗੇ ਹਨ।
ਕੰਪਨੀ ਨੇ ਬੈਂਕਾਂ ਤੋਂ ਲੋਨ 2012 'ਚ ਲਿਆ ਸੀ ਜੋ ਜਲਦ ਹੀ ਐੱਨ.ਪੀ.ਏ. ਹੋ ਗਿਆ ਸੀ। ਸੀ.ਬੀ.ਆਈ. ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਕਰੀਬ ਰਹੇ ਸ਼ਿਵਜੀ ਪੰਜਾ ਦੇ ਖਿਲਾਫ ਐੱਫ.ਆਈ.ਆਰ. ਆਈ.ਡੀ.ਬੀ.ਆਈ. ਬੈਂਕ ਦੀ ਸ਼ਿਕਾਇਤ 'ਤੇ ਜੂਨ 2015 'ਚ ਦਰਜ ਕੀਤੀ ਸੀ।
ਪੀ.ਐੱਨ.ਬੀ. ਅਤੇ ਬੈਂਕ ਆਫ ਬੜੌਦਾ ਦੇ ਇਸ ਇਕ ਮਹੀਨੇ 'ਚ ਇਹ ਤੀਸਰਾ ਮਾਮਲਾ ਹੈ ਜਿਸ 'ਚ ਬੈਂਕਾਂ ਨੇ ਲੋਨ ਫਰਾਡ ਦੇ ਮਾਮਲੇ 'ਚ ਬਾਰੋਅਰਸ ਦੇ ਖਿਲਾਫ ਜਾਂਚ ਦੀ ਮੰਗ ਕੀਤੀ ਹੈ। ਬੈਂਕ ਆਫ ਬੜੌਦਾ ਨੇ ਰੋਟੋਮੈਕ ਗਲੋਬਲ ਦੇ ਪ੍ਰਮੋਟਰ ਵਿਕ੍ਰਰਮ ਕੋਠਾਰੀ ਦੇ ਖਿਲਾਫ ਅਰਬਾਂ ਦੇ ਘੋਟਾਲੇ ਦੀ ਸ਼ਿਕਾਇਤ ਦਰਜ ਕਰਾਈ ਹੈ।
ਰਿਜ਼ਰਵ ਬੈਂਕ ਆਫ ਇੰਡੀਆ ਦੇ ਡਾਟੇ ਦੇ ਮੁਤਾਬਕ , ਪਬਲਿਕ ਸੈਕਟਰ ਬੈਂਕਾਂ ਨੇ 31 ਮਾਰਚ 2017 ਤੱਕ ਪੰਜ ਵਿੱਤ ਸਾਲਾਂ 'ਚ 61,260 ਕਰੋੜ ਰੁਪਏ ਦੇ 8,670 ਲੋਨ ਫਰਾਡ ਸ਼ਿਕਾਇਤ ਦਰਜ ਕਰਾਈ ਸੀ।
ਦਿਵਾਲੀਆ ਘੋਸ਼ਿਤ ਹੋਵੇਗੀ ਇਹ ਟੈਲੀਕਾਮ ਕੰਪਨੀ!
NEXT STORY