ਮੁੰਬਈ — ਪਿਛਲੇ ਵਿੱਤੀ ਸਾਲ ਦੌਰਾਨ ਸੀਮੈਂਟ ਉਦਯੋਗ ਨੇ 9 ਸਾਲ ਦੇ ਅੰਤਰਾਲ ਬਾਅਦ ਪਹਿਲੀ ਵਾਰ ਸਾਲ ਭਰ ਦੋ ਅੰਕਾਂ ਦਾ ਵਾਧਾ ਦਰਜ ਕੀਤਾ ਕਿਉਂਕਿ ਸਰਕਾਰੀ ਯੋਜਨਾਵਾਂ ਕਾਰਨ ਪੇਂਡੂ ਨਿਵਾਸ ਦੀ ਮੰਗ ਨੂੰ ਰਫਤਾਰ ਮਿਲੀ ਹੈ। ਸੀਮੈਂਟ ਨਿਰਮਾਤਾਵਾਂ ਦਾ ਕਹਿਣਾ ਹੈ ਕਿ ਇਸ ਮੰਗ ਨਾਲ ਮੰਗ-ਪੂਰਤੀ ਦੇ ਫਰਕ ਨੂੰ ਘੱਟ ਕਰਨ 'ਚ ਸਹਾਇਤਾ ਮਿਲੀ ਹੈ । ਅਧਿਕਾਰਕ ਰੂਪ ਨਾਲ ਅੰਕੜੇ ਇਕੱਠੇ ਨਹੀਂ ਕੀਤੇ ਗਏ ਹਨ ਪਰ ਕੰਪਨੀਆਂ ਅਤੇ ਰੇਟਿੰਗ ਏਜੰਸੀਆਂ ਨੇ 2018-19 'ਚ ਸੀਮੈਂਟ ਵਿਕਰੀ ਵਾਧਾ 12 ਤੋਂ 13 ਫੀਸਦੀ ਦੇ ਦਾਇਰੇ ਵਿਚ ਰੱਖਿਆ ਹੈ।
ਦੇਸ਼ ਦੀ ਸੀਮੈਂਟ ਨਿਰਮਾਤਾ ਕੰਪਨੀ ਅਲਟ੍ਰਾਟੈੱਕ ਨੇ ਦੱਸਿਆ ਕਿ ਉਦਯੋਗ ਨੇ ਪੂਰੇ ਸਾਲ ਦੌਰਾਨ ਦੋ ਅੰਕਾਂ ਦੇ ਵਿਕਰੀ ਵਾਧੇ ਨਾਲ ਬਿਹਤਰ ਪ੍ਰਦਰਸ਼ਨ ਕੀਤਾ ਹੈ। ਵਿੱਤੀ ਸਾਲ 10 ਦੇ ਬਾਅਦ ਤੋਂ ਅਜਿਹਾ ਪਹਿਲੀ ਵਾਰ ਹੋਇਆ ਹੈ। ਸਿਰਫ ਅਲਟ੍ਰਾਟੈੱਕ ਦੇ ਉਤਪਾਦਨ 'ਚ ਸਾਲ ਭਰ 21 ਫੀਸਦੀ ਦਾ ਵਾਧਾ ਹੋਇਆ ਜਿਹੜਾ ਕਿ ਉਦਯੋਗ ਦੀ ਔਸਤ ਤੋਂ ਜ਼ਿਆਦਾ ਹੈ।
ਹਾਲਾਂਕਿ ਅਲਟ੍ਰਾਟੈੱਕ ਦੇ ਮੁਕਾਬਲੇਬਾਜ਼ ACC ਅਤੇ ਅੰਬੁਜਾ ਸੀਮੈਂਟ ਉਤਪਾਦਨ ਵਾਧੇ ਨਾਲ ਤਾਲਮੇਲ ਰੱਖਣ 'ਚ ਅਸਫਲ ਰਹੇ। ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ 'ਚ ਜ਼ਿਆਦਾ ਮੰਗ ਨਜ਼ਰ ਆਈ ਅਤੇ ਰੇਤ 'ਤੇ ਪਾਬੰਦੀ ਹਟਾਏ ਜਾਣ ਦੇ ਕਾਰਨ ਤਾਮਿਲਨਾਡੂ ਨੇ ਦੁਬਾਰਾ ਜ਼ੋਰ ਫੜਿਆ। ਪੂਰਬੀ ਭਾਰਤ ਵਿਚ ਪੇਂਡੂ ਨਿਵਾਸ ਮੰਗ ਬਹੁਤ ਜ਼ਿਆਦਾ ਸੀ ਜਿਸ ਨੂੰ ਸਰਕਾਰ ਦੀ ਨਿਵਾਸ ਸਬਸਿਡੀ ਯੋਜਨਾ ਨਾਲ ਹੁੰਗਾਰਾ ਮਿਲਿਆ।
ਦੱਖਣੀ ਭਾਰਤ ਦੇ ਬਜ਼ਾਰ ਵਿਚ ਵਾਧੇ ਕਾਰਨ ਰਾਮਕੋ ਸੀਮੈਂਟ ਵਰਗੀਆਂ ਕੰਪਨੀਆਂ ਦੀ ਵਿਕਰੀ ਵਿਚ ਵਾਧਾ ਹੋਇਆ। ਇਸਨੇ ਪੂਰੇ ਸਾਲ ਸੀਮੈਂਟ ਦੀ ਵਿਕਰੀ 'ਚ 19 ਫੀਸਦੀ ਦਾ ਵਾਧਾ ਦਰਜ ਕੀਤਾ ਹੈ। ਜੇ.ਕੇ. ਲਕਸ਼ਮੀ ਵਰਗੀਆਂ ਕੰਪਨੀਆਂ ਨੂੰ ਵਿਕਰੀ 'ਚ ਵਾਧੇ ਨਾਲ ਲਾਭ ਮਿਲਿਆ ਅਤੇ ਮਾਰਚ 2019 ਦੀ ਤਿਮਾਹੀ 'ਚ ਸ਼ੁੱਧ ਲਾਭ 36 ਫੀਸਦੀ ਵਧ ਕੇ 44.40 ਕਰੋੜ ਰੁਪਏ ਹੋ ਗਿਆ।
ਮੌਜੂਦਾ ਵਿੱਤੀ ਸਾਲ 'ਚ ਇਹ ਰੁਖ ਜਾਰੀ ਰਹਿਣ ਦੀ ਉਮੀਦ ਨਹੀਂ ਹੈ। ਵਿਸ਼ਲੇਸ਼ਕਾਂ ਅਤੇ ਸੀਮੈਂਟ ਨਿਰਮਾਤਾਵਾਂ ਦਾ ਕਹਿਣਾ ਹੈ ਕਿ ਅਪ੍ਰੈਲ-ਮਈ 2019 ਦੀ ਮੰਗ ਕਮਜ਼ੋਰ ਰਹੀ ਹੈ। ਵਿੱਤੀ ਸਾਲ ਦੀ ਪਹਿਲੀ ਤਿਮਾਹੀ ਆਮਤੌਰ 'ਤੇ ਸੀਮੈਂਟ ਖੇਤਰ ਲਈ ਮਜ਼ਬੂਤ ਮੰਗ ਵਾਲੀ ਮਿਆਦ ਹੁੰਦੀ ਹੈ। ਹਾਲਾਂਕਿ ਲੋਕ ਸਭਾ ਚੋਣਾਂ ਅਤੇ ਚੋਣ ਜ਼ਾਬਤੇ ਨੇ ਨਿਰਮਾਣ ਗਤੀਵਿਧੀਆਂ ਦੀ ਰਫਤਾਰ ਨੂੰ ਹੌਲਾ ਕੀਤਾ ਜਿਸ ਕਾਰਨ ਮੰਗ 'ਚ ਨਰਮੀ ਰਹੀ। ਇਕਰਾ ਦੇ ਗੁਰੱਪ ਹੈੱਡ ਸਵਯਸਾਚੀ ਮਜੂਮਦਾਰ ਨੂੰ ਉਮੀਦ ਹੈ ਕਿ ਚਾਲੂ ਵਿੱਤੀ ਸਾਲ 'ਚ ਸੀਮੈਂਟ ਵਿਕਰੀ 'ਚ 7-8 ਫੀਸਦੀ ਦਾ ਵਾਧਾ ਹੋ ਸਕਦਾ ਹੈ।
ਸੋਨੇ ਦੀ ਕੀਮਤ 150 ਰੁ: ਵਧੀ ਤੇ ਚਾਂਦੀ ਹੋਈ ਸਸਤੀ, ਜਾਣੋ ਕੀਮਤਾਂ
NEXT STORY