ਬਿਜ਼ਨੈੱਸ ਡੈਸਕ - ਚਾਲੂ ਵਿੱਤੀ ਸਾਲ 'ਚ ਜੀ.ਐੱਸ.ਟੀ. ਚੋਰੀ ਦੇ ਜੋ ਮਾਮਲੇ ਸਾਹਮਣੇ ਆਏ ਹਨ, ਉਨ੍ਹਾਂ ਤੋਂ ਸਰਕਾਰ ਨੂੰ 50,000 ਕਰੋੜ ਰੁਪਏ ਤੱਕ ਦੀ ਰਾਸ਼ੀ ਵਸੂਲ ਹੋਣ ਦੀ ਉਮੀਦ ਹੈ। ਇਹ ਰਕਮ ਪਿਛਲੇ ਵਿੱਤੀ ਸਾਲ ਵਿੱਚ ਕੀਤੀ ਗਈ ਵਸੂਲੀ ਨਾਲੋਂ ਦੁੱਗਣੀ ਹੋਵੇਗੀ। ਸੂਤਰਾਂ ਅਨੁਸਾਰ ਅਧਿਕਾਰੀਆਂ ਨੇ ਦੱਸਿਆ ਕਿ ਇਸ ਸਾਲ ਹੁਣ ਤੱਕ ਦਾ ਸਭ ਤੋਂ ਵੱਡਾ ਟੈਕਸ ਇਕੱਠਾ ਹੋ ਸਕਦਾ ਹੈ।
ਇਹ ਵੀ ਪੜ੍ਹੋ - PNB ਨੇ ਗਾਹਕਾਂ ਲਈ ਜਾਰੀ ਕੀਤਾ ਅਲਰਟ! ਕਰੰਟ ਅਤੇ ਸੇਵਿੰਗ ਅਕਾਊਂਟ ਹੋਣਗੇ ਇਨ-ਐਕਟਿਵ
ਚਾਲੂ ਵਿੱਤੀ ਸਾਲ 'ਚ ਹੁਣ ਤੱਕ ਜੀ.ਐੱਸ.ਟੀ. ਅਧਿਕਾਰੀਆਂ ਨੇ 1.36 ਲੱਖ ਕਰੋੜ ਰੁਪਏ ਦੀ ਟੈਕਸ ਚੋਰੀ ਦਾ ਪਤਾ ਲਗਾਇਆ ਹੈ। ਇਸ ਵਿੱਚੋਂ 14,108 ਕਰੋੜ ਰੁਪਏ ਦੀ ਵਸੂਲੀ ਕੀਤੀ ਗਈ ਹੈ। ਵਿੱਤੀ ਸਾਲ 2023 ਦੌਰਾਨ 1.01 ਲੱਖ ਕਰੋੜ ਰੁਪਏ ਦੀ ਟੈਕਸ ਚੋਰੀ ਦਾ ਪਤਾ ਲਗਾਇਆ ਗਿਆ ਸੀ, ਜਿਸ ਵਿੱਚੋਂ 21,000 ਕਰੋੜ ਰੁਪਏ ਦੀ ਵਸੂਲੀ ਕੀਤੀ ਗਈ ਸੀ। ਕਈ ਬੀਮਾ ਕੰਪਨੀਆਂ ਨੇ ਗਲਤ ਤਰੀਕੇ ਨਾਲ ਇਨਪੁਟ ਟੈਕਸ ਕ੍ਰੈਡਿਟ ਦਾ ਦਾਅਵਾ ਕੀਤਾ ਸੀ। ਤੰਬਾਕੂ ਅਤੇ ਰੀਅਲ ਅਸਟੇਟ ਦੇ ਮਾਮਲੇ ਵਿੱਚ ਵੀ ਕਈ ਯੂਨਿਟਾਂ ਨੇ ਗ਼ਲਤ ਤਰੀਕੇ ਅਪਣਾ ਕੇ ਟੈਕਸ ਚੋਰੀ ਕੀਤੀ ਸੀ।
ਇਹ ਵੀ ਪੜ੍ਹੋ - ਦੇਸ਼ 'ਚ ਚੋਣ ਪ੍ਰਚਾਰ ਲਈ ਵਧੀ ਹੈਲੀਕਾਪਟਰਾਂ ਦੀ ਮੰਗ, 8 ਲੱਖ ਰੁਪਏ ਤੱਕ ਹੈ ਇਕ ਘੰਟੇ ਦਾ ਕਿਰਾਇਆ
ਇਕ ਅਧਿਕਾਰੀ ਨੇ ਦੱਸਿਆ ਕਿ ਪਿਛਲੇ ਸਾਲ ਧੋਖੇਬਾਜ਼ਾਂ ਨੇ ਕਈ ਗਲਤ ਨੀਤੀਆਂ ਅਪਣਾ ਕੇ ਟੈਕਸ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਹਨਾਂ ਨੇ ਘੱਟ ਟੈਕਸ ਅਦਾ ਕਰਨ ਲਈ ਟੈਕਸਯੋਗ GST ਨੂੰ ਘੱਟ ਸਮਝਿਆ ਸੀ ਅਤੇ ਰਿਆਇਤਾਂ ਦਾ ਵੀ ਗਲਤ ਫਾਇਦਾ ਉਠਾਇਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਗਲਤ ਤਰੀਕੇ ਅਪਣਾ ਕੇ ਇਨਪੁਟ ਟੈਕਸ ਕ੍ਰੈਡਿਟ ਦਾ ਲਾਭ ਲਿਆ ਸੀ। ਪਰ GST ਚੋਰੀ ਦਾ ਪਤਾ ਲਗਾਉਣ ਅਤੇ ਸੰਭਾਵੀ ਤੌਰ 'ਤੇ ਮੁੜ ਪ੍ਰਾਪਤ ਕਰਨ ਲਈ ਕਈ ਸ਼ਰਤਾਂ ਲਗਾਈਆਂ ਜਾਣਗੀਆਂ। ਇਸ ਤੋਂ ਇਲਾਵਾ ਕੁਝ ਖਾਸ ਖੇਤਰਾਂ ਵਿੱਚ ਜੀ.ਐੱਸ.ਟੀ. ਪ੍ਰਣਾਲੀ ਵਿੱਚ ਵੀ ਸੋਧਾਂ ਕੀਤੀਆਂ ਜਾਣਗੀਆਂ।
ਇਹ ਵੀ ਪੜ੍ਹੋ - ਤਿਉਹਾਰੀ ਸੀਜ਼ਨ 'ਚ ਹਵਾਈ ਯਾਤਰਾ ਪਵੇਗੀ ਮਹਿੰਗੀ, ਹੋਟਲਾਂ ਦੇ ਕਿਰਾਏ ਵੀ ਵਧੇ
ਅਧਿਕਾਰੀ ਨੇ ਕਿਹਾ ਕਿ ਕ੍ਰਿਪਟੋ ਟਰਾਂਜ਼ੈਕਸ਼ਨਸ 'ਤੇ ਟੈਕਸ, ਆਨਲਾਈਨ ਗੇਮਿੰਗ 'ਤੇ 28 ਫੀਸਦੀ ਟੈਕਸ, ਓ.ਟੀ.ਟੀ. ਪਲੇਟਫਾਰਮਾਂ ਸਮੇਤ ਓ.ਆਈ.ਡੀ.ਏ.ਆਰ. ਸੇਵਾ ਪ੍ਰਦਾਤਾਵਾਂ ਦੇ ਦਾਇਰੇ ਦਾ ਵਿਸਤਾਰ ਅਤੇ ਭਾਰਤ 'ਚ ਕੰਮ ਕਰਨ ਵਾਲੇ ਵਿਦੇਸ਼ੀਆਂ 'ਤੇ ਟੈਕਸ ਲਗਾਉਣ ਵਰਗੇ ਨਿਯਮ ਲਾਗੂ ਕੀਤੇ ਜਾਣਗੇ। ਇਨ੍ਹਾਂ ਤੋਂ ਇਲਾਵਾ, ਕੇਂਦਰ ਅਤੇ ਸੂਬਾ ਸਰਕਾਰਾਂ ਨੇ ਟੈਕਸ ਚੋਰੀ ਅਤੇ ਟੈਕਸ ਵਸੂਲੀ ਨੂੰ ਰੋਕਣ ਲਈ ਆਪਣੇ-ਆਪਣੇ ਪੱਧਰ 'ਤੇ ਵਿਸ਼ੇਸ਼ ਮੁਹਿੰਮਾਂ ਵੀ ਚਲਾਈਆਂ ਸਨ। ਅਧਿਕਾਰੀ ਨੇ ਕਿਹਾ ਕਿ ਇਸ ਨਾਲ ਟੈਕਸ ਵਸੂਲੀ ਦੇ ਅੰਕੜੇ ਵੀ ਵਧਣਗੇ।
ਇਹ ਵੀ ਪੜ੍ਹੋ - ਮੋਦੀ ਸਰਕਾਰ ਨੇ ਖ਼ੁਸ਼ ਕੀਤੇ ਮੁਲਾਜ਼ਮ, ਦੀਵਾਲੀ 'ਤੇ ਦਿੱਤਾ ਵੱਡਾ ਤੋਹਫ਼ਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲਗਜ਼ਰੀ ਕਾਰਾਂ ਦੀ ਸ਼ੌਕੀਨ ਹੋਈ ਨੌਜਵਾਨ ਪੀੜ੍ਹੀ, ਸ਼ੌਂਕ ਪੂਰਾ ਕਰਨ ਲਈ ਵਹਾਅ ਰਹੀ ਪਾਣੀ ਵਾਂਗ ਪੈਸਾ
NEXT STORY