ਬੀਜਿੰਗ (ਏਜੰਸੀ) : ਚੀਨ ਦਾ ਵਪਾਰ ਸਰਪਲੱਸ, ਨਿਰਯਾਤ ਅਤੇ ਦਰਾਮਦ ਵਿਚਕਾਰ ਅੰਤਰ, 877.6 ਅਰਬ ਅਮਰੀਕੀ ਡਾਲਰ ਹੋ ਗਿਆ ਹੈ। ਇਸ ਦਾ ਮੁੱਖ ਕਾਰਨ ਵੱਖ-ਵੱਖ ਚੁਣੌਤੀਆਂ ਦੇ ਬਾਵਜੂਦ ਬਰਾਮਦ 'ਚ ਵਾਧਾ ਹੈ।
ਅਮਰੀਕਾ ਅਤੇ ਯੂਰਪੀ ਦੇਸ਼ਾਂ 'ਚ ਮੰਗ ਦੇ ਕਮਜ਼ੋਰ ਹੋਣ ਅਤੇ ਕੋਰੋਨਾ ਮਹਾਮਾਰੀ ਨੂੰ ਰੋਕਣ ਲਈ ਸ਼ੰਘਾਈ ਅਤੇ ਹੋਰ ਉਦਯੋਗਿਕ ਕੇਂਦਰਾਂ 'ਚ ਪਾਬੰਦੀਆਂ ਦੇ ਬਾਵਜੂਦ ਚੀਨ ਦਾ ਨਿਰਯਾਤ ਵਧਿਆ ਹੈ।
ਕਸਟਮ ਵਿਭਾਗ ਦੁਆਰਾ ਸ਼ੁੱਕਰਵਾਰ ਨੂੰ ਪ੍ਰਕਾਸ਼ਿਤ ਅੰਕੜਿਆਂ ਅਨੁਸਾਰ, ਚੀਨ ਦਾ ਨਿਰਯਾਤ ਪਿਛਲੇ ਸਾਲ ਸੱਤ ਪ੍ਰਤੀਸ਼ਤ ਵਧ ਕੇ 3,950 ਅਰਬ ਡਾਲਰ ਤੱਕ ਪਹੁੰਚ ਗਿਆ। ਜਦਕਿ 2021 'ਚ 29.9 ਫੀਸਦੀ ਦਾ ਮਹੱਤਵਪੂਰਨ ਵਾਧਾ ਹੋਇਆ ਹੈ।
ਇਸ ਦੌਰਾਨ ਦਰਾਮਦ 1.1 ਪ੍ਰਤੀਸ਼ਤ ਵਧ ਕੇ 2,700 ਅਰਬ ਅਮਰੀਕੀ ਡਾਲਰ ਹੋ ਗਿਆ, ਜੋ ਪਿਛਲੇ ਸਾਲ ਦੀ 30.1 ਪ੍ਰਤੀਸ਼ਤ ਵਿਕਾਸ ਦਰ ਨਾਲੋਂ ਹੌਲੀ ਹੈ। ਇਹ ਗਿਰਾਵਟ ਆਰਥਕ ਵਿਕਾਸ ਦੀ ਰਫ਼ਤਾਰ ਦੇ ਨਾਲ-ਨਾਲ ਖਪਤਕਾਰਾਂ ਦੇ ਖਰਚੇ ਵਿੱਚ ਕਮੀ ਦੇ ਕਾਰਨ ਹੈ।
ਚੀਨ ਦਾ ਗਲੋਬਲ ਟਰੇਡ ਸਰਪਲੱਸ 2021 ਦੇ ਅੰਕੜਿਆਂ ਤੋਂ ਵਧ ਕੇ 29.7 ਫੀਸਦੀ ਹੋ ਗਿਆ, ਜੋ ਕਿਸੇ ਵੀ ਅਰਥਵਿਵਸਥਾ ਲਈ ਕਾਫੀ ਜ਼ਿਆਦਾ ਹੈ।
ਕਸਟਮ ਏਜੰਸੀ ਦੇ ਬੁਲਾਰੇ ਲੂ ਡਾਲਿਯਾਂਗ ਨੇ ਇੱਕ ਨਿਊਜ਼ ਕਾਨਫਰੰਸ ਨੂੰ ਦੱਸਿਆ, "ਚੀਨ ਦੇ ਵਿਦੇਸ਼ੀ ਵਪਾਰ ਅਤੇ ਨਿਰਯਾਤ ਨੇ ਵੱਖ-ਵੱਖ ਮੁਸ਼ਕਲਾਂ ਅਤੇ ਚੁਣੌਤੀਆਂ ਦੇ ਵਿਚਕਾਰ ਮਜ਼ਬੂਤੀ ਦਿਖਾਈ ਹੈ।"
ਮਾਹਿਰਾਂ ਨੇ ਪੱਛਮੀ ਅਰਥਵਿਵਸਥਾਵਾਂ ਵਿੱਚ ਮੰਦੀ ਦੇ ਵਧਦੇ ਡਰ ਦੇ ਵਿਚਕਾਰ ਚੀਨ ਦੀ ਬਰਾਮਦ ਵਿੱਚ ਗਿਰਾਵਟ ਦਾ ਸੰਕੇਤ ਦਿੱਤਾ ਹੈ।
ਵਿਪਰੋ ਦਾ ਸ਼ੁੱਧ ਮੁਨਾਫਾ ਤੀਜੀ ਤਿਮਾਹੀ 'ਚ 2.8 ਫੀਸਦੀ ਵਧ ਕੇ 3,053 ਕਰੋੜ ਰੁਪਏ 'ਤੇ
NEXT STORY