ਨਵੀਂ ਦਿੱਲੀ : ਚੀਨ ਨਾਲ ਸਰਹੱਦ ਵਿਵਾਦ ਕਾਰਨ ਭਾਰਤ ਨੇ ਡ੍ਰੈਗਨ ਨੂੰ ਸਬਕ ਸਿਖਾਉਣ ਲਈ ਦੁਨੀਆ ਦੇ ਸਭ ਤੋਂ ਪ੍ਰਸਿੱਧ ਐਪਸ ਵਿਚੋਂ ਟਿਕਟਾਕ ਸਮੇਤ 59 ਚਾਈਨੀਜ਼ ਮੋਬਇਲ ਐਪ 'ਤੇ ਪਾਬੰਦੀ ਲਗਾ ਦਿੱਤੀ ਹੈ, ਜਿਸ ਤੋਂ ਬਾਅਦ ਚਾਈਨੀਜ਼ ਕੰਪਨੀਆਂ ਵੱਲੋਂ ਲਗਾਤਾਰ ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਭਾਰਤੀ ਯੂਜ਼ਰਸ ਦਾ ਡਾਟਾ ਚਾਈਨੀਜ਼ ਸਰਕਾਰ ਨਾਲ ਸ਼ੇਅਰ ਨਹੀਂ ਕਰ ਰਹੀਆਂ ਸਨ। ਦੱਸ ਦੇਈਏ ਕਿ ਭਾਰਤ ਵਿਚ ਕਰੀਬ 11.9 ਕਰੋੜ ਲੋਕ ਟਿਕਟਾਕ ਇਸਤੇਮਾਲ ਕਰਦੇ ਹਨ ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਚੀਨ ਵਿਚ ਇਸ 'ਤੇ ਬਹੁਤ ਪਹਿਲਾਂ ਤੋਂ ਹੀ ਪਾਬੰਦੀ ਲਗਾਈ ਜਾ ਚੁੱਕੀ ਹੈ। ਚੀਨ ਦਾ ਕੋਈ ਵੀ ਨਾਗਰਿਕ ਟਿਕਟਾਕ ਦਾ ਇਸਤੇਮਾਲ ਨਹੀਂ ਕਰ ਸਕਦਾ। ਟਿਕਟਾਕ ਦੇ ਬਦਲ ਦੇ ਤੌਰ 'ਤੇ ਚੀਨ ਦੇ ਯੂਜ਼ਰਸ Douyin ਨਾਂ ਦੇ ਐਪ ਦਾ ਇਸਤੇਮਾਲ ਕਰਦੇ ਹਨ। Douyin ਐਪ ਦਾ ਇਸਤੇਮਾਲ ਸਿਰਫ ਚੀਨ ਦੇ ਲੋਕ ਹੀ ਕਰ ਸਕਦੇ ਹਨ।
ਬਾਈਟਡਾਂਸ ਦੀ ਸਥਾਪਨਾ 2012 ਵਿਚ ਹੋਈ ਸੀ। ਕੰਪਨੀ ਨੇ 2016 ਵਿਚ ਚਾਈਨੀਜ਼ ਮਾਰਕਿਟ ਲਈ Douyin ਐਪ ਨੂੰ ਲਾਂਚ ਕੀਤਾ ਸੀ। ਇਹ ਟਿਕਟਾਕ ਦੀ ਤਰ੍ਹਾਂ ਹੀ ਹੈ। ਹਾਲਾਂਕਿ ਇਹ ਉੱਥੋਂ ਦੇ ਸਖ਼ਤ ਨਿਯਮ ਦੇ ਹਿਸਾਬ ਨਾਲ ਕੰਮ ਕਰਦਾ ਹੈ। ਅਗਲੇ ਸਾਲ ਯਾਨੀ 2017 ਵਿਚ ਬਾਈਟਡਾਂਸ ਨੇ ਟਿਕਟਾਕ ਨੂੰ ਦੁਨੀਆ ਦੇ ਬਾਜ਼ਾਰਾਂ ਵਿਚ ਲਾਂਚ ਕੀਤਾ ਗਿਆ। ਇਸ ਐਪ 'ਤੇ ਚੀਨ ਵਿਚ ਪਾਬੰਦੀ ਹੈ, ਜਾਂ ਇਵੇਂ ਕਹੋ ਕਿ ਇਸ ਨੂੰ ਚੀਨ ਦੇ ਬਾਜ਼ਾਰ ਵਿਚ ਲਾਂਚ ਨਹੀਂ ਕੀਤਾ ਗਿਆ ਕਿਉਂਕਿ ਉੱਥੇ ਬਹੁਤ ਜ਼ਿਆਦਾ ਚੀਜ਼ਾਂ ਨੂੰ ਲੈ ਕੇ ਪਾਬੰਦੀਆਂ ਹਨ।
ਵੈਸੇ ਤਾਂ ਸਰਕਾਰ ਨੇ ਕਈ ਕੰਪਨੀਆਂ ਦੀਆਂ ਐਪਸ 'ਤੇ ਪਾਬੰਦੀ ਲਗਾਈ ਹੈ ਪਰ ਇਸ 'ਚ ਸਭ ਤੋਂ ਜ਼ਿਆਦਾ ਨੁਕਸਾਨ ਬਾਈਟਡਾਂਸ (byte4ance) ਨੂੰ ਹੋਇਆ ਹੈ। ਦੱਸ ਦੇਈਏ ਕਿ ਬਾਈਟਡਾਂਸ ਟਿਕਟਾਕ ਦੀ ਪੈਰੇਂਟ ਕੰਪਨੀ ਹੈ। ਹੈਲੋ ਐਪ ਵੀ ਬਾਈਟਡਾਂਸ ਦੀ ਹੈ। ਭਾਰਤ ਸਰਕਾਰ ਵੱਲੋਂ ਪਾਬੰਦੀ ਲਗਾਏ ਜਾਣ ਦੇ ਬਾਅਦ ਉਸ ਨੇ ਬੀਜਿੰਗ ਤੋਂ ਦੂਰੀ ਬਣਾ ਲਈ ਹੈ। ਕੰਪਨੀ ਲਗਾਤਾਰ ਸਫ਼ਾਈ ਦੇ ਰਹੀ ਹੈ ਕਿ ਭਾਰਤੀ ਯੂਜ਼ਰਸ ਦਾ ਡਾਟਾ ਸਿੰਗਾਪੁਰ ਦੇ ਸਰਵਰ ਵਿਚ ਸੇਵ ਹੋ ਰਿਹਾ ਹੈ ਅਤੇ ਚੀਨ ਦੀ ਸਰਕਾਰ ਨੇ ਨਾ ਤਾਂ ਕਦੇ ਡਾਟਾ ਦੀ ਮੰਗ ਕੀਤੀ ਹੈ ਅਤੇ ਨਾ ਹੀ ਕੰਪਨੀ ਇਸ ਬੇਨਤੀ ਨੂੰ ਕਦੇ ਪੂਰਾ ਕਰੇਗੀ। ਟਿਕਟਾਕ ਦੇ ਸੀ.ਈ.ਓ. ਕੇਵਿਨ ਮੇਅਰ ਨੇ ਭਾਰਤ ਸਰਕਾਰ ਨੂੰ ਪੱਤਰ ਲਿਖ ਕੇ ਕਿਹਾ ਕਿ ਚਾਈਨੀਜ਼ ਸਰਕਾਰ ਨੇ ਕਦੇ ਵੀ ਯੂਜ਼ਰਸ ਦੇ ਡਾਟਾ ਦੀ ਮੰਗ ਨਹੀਂ ਕੀਤੀ ਹੈ। ਦੱਸ ਦੇਈਏ ਕਿ ਹਾਲ ਹੀ ਵਿਚ ਸੁਰੱਖਿਆ ਏਜੰਸੀਆਂ ਨੇ ਸਰਕਾਰ ਨੂੰ ਕਰੀਬ 52 ਐਪਸ ਦੀ ਲਿਸਟ ਸੌਂਪੀ ਸੀ, ਜਿਨ੍ਹਾਂ 'ਤੇ ਭਾਰਤ ਵੱਲੋਂ ਡਾਟਾ ਚੋਰੀ ਕਰਨ ਦੇ ਦੋਸ਼ ਲੱਗੇ ਸਨ।
ਜੁੱਤੀ ਬਰਾਮਦਕਾਰਾਂ ਦੀ ਸੰਸਥਾ ਨੇ ਚੀਨ ਨੂੰ ਦਿੱਤਾ 400 ਕਰੋਡ਼ ਦਾ ਝਟਕਾ
NEXT STORY