ਨਵੀਂ ਦਿੱਲੀ- ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਵਧਦੀ ਸ਼ਕਤੀ ਦੇ ਵਿਚਾਲੇ ਚਾਈਨੀਜ਼ ਮੁਦਰਾ ਯੁਆਨ ਮੰਗਲਵਾਰ ਨੂੰ ਲਗਭਗ 15 ਸਾਲ ਦੇ ਹੇਠਲੇ ਪੱਧਰ 'ਤੇ ਆ ਗਿਆ ਹੈ। ਜਦਕਿ ਸ਼ੁਰੂਆਤੀ ਕਾਰੋਬਾਰ 'ਚ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 25 ਪੈਸੇ ਵਧ ਕੇ 82.63 'ਤੇ ਪਹੁੰਚ ਗਿਆ।
ਪੀਪੁਲਸ ਬੈਂਕ ਆਫ ਚਾਈਨਾ ਵਲੋਂ ਡਿਪਾਰਟਮੈਂਟ ਦਰ 7.1668 ਪ੍ਰਤੀ ਡਾਲਰ 'ਤੇ ਸੈੱਟ ਕਰਨ ਤੋਂ ਬਾਅਦ 15 ਫਰਵਰੀ ਨੂੰ 2008 ਦੇ ਬਾਅਦ ਸਭ ਤੋਂ ਕਮਜ਼ੋਰ ਯੁਆਨ 0.5 ਫੀਸਦੀ ਘੱਟ ਖੁੱਲ੍ਹਿਆ ਅਤੇ ਸਵੇਰੇ ਦੇ ਕਾਰੋਬਾਰ 'ਚ 7.3076 ਪ੍ਰਤੀ ਡਾਲਰ ਕਮਜ਼ੋਰ ਹੋ ਗਿਆ। ਯੁਆਨ ਕਮਜ਼ੋਰ ਹੋ ਕੇ 7.3650 ਪ੍ਰਤੀ ਡਾਲਰ ਦਾ ਇਕ ਨਵਾਂ ਹੇਠਲਾ ਪੱਧਰ ਬਣਾਇਆ।
ਰਾਸ਼ਟਰਪਤੀ ਸ਼ੀ ਦੀ ਨਵੀਂ ਅਗਵਾਈ ਟੀਮ ਵਲੋਂ ਨਿੱਜੀ ਖੇਤਰ ਦੇ ਵਿਕਾਸ ਦੀ ਕੀਮਤ 'ਤੇ ਵਿਚਾਰਧਾਰਾ-ਅਧਾਰਿਤ ਨੀਤੀਆਂ ਨੂੰ ਪਹਿਲ ਦੇਣ ਦੀਆਂ ਖਬਰਾਂ 'ਤੇ ਨਿਵੇਸ਼ਕਾਂ ਦੀਆਂ ਚਿੰਤਾਵਾਂ ਤੋਂ ਬਾਅਦ ਚੀਨੀ ਕੰਪਨੀਆਂ ਦੇ ਅਮਰੀਕੀ-ਸੂਚੀਬੱਧ ਸ਼ੇਅਰਾਂ ਵਿੱਚ ਸੋਮਵਾਰ ਨੂੰ ਗਿਰਾਵਟ ਆਈ। ਹਾਂਗਕਾਂਗ ਅਤੇ ਚੀਨ ਵਿਚ ਸ਼ੇਅਰਾਂ ਦੀ ਬਿਕਵਾਲੀ ਤੋਂ ਬਾਅਦ ਗਿਰਾਵਟ ਆਈ।
ਰੁਪਏ 'ਚ ਵਿਦੇਸ਼ੀ ਕਾਰੋਬਾਰ ਦੀ ਸ਼ੁਰੂਆਤ ਦੇ ਲਈ ਰੂਸ ਦੇ ਦੋ ਬੈਂਕਾਂ ਨੇ ਖੋਲ੍ਹੇ ਵਿਸ਼ੇਸ਼ ਖਾਤੇ
NEXT STORY