ਨਵੀਂ ਦਿੱਲੀ—ਰੂਸ ਦੇ ਦੋ ਬੈਂਕਾਂ ਨੇ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਤੋਂ ਇਜਾਜ਼ਤ ਮਿਲਣ ਤੋਂ ਬਾਅਦ ਵਿਸ਼ੇਸ਼ 'ਵੋਸਟ੍ਰੋ ਖਾਤੇ' ਖੋਲ੍ਹੇ ਹਨ, ਜਿਸ ਨਾਲ ਵਿਦੇਸ਼ਾਂ 'ਚ ਰੁਪਏ 'ਚ ਵਪਾਰ ਕਰਨਾ ਸੰਭਵ ਹੋ ਸਕੇਗਾ। ਰੂਸ ਦੇ ਸਭ ਤੋਂ ਵੱਡੇ ਬੈਂਕ ਸਬਰਬੈਂਕ ਅਤੇ ਦੂਜੇ ਸਭ ਤੋਂ ਵੱਡੇ ਬੈਂਕ ਵੀ.ਟੀ.ਬੀ ਬੈਂਕ ਕਿਸੇ ਹੋਰ ਦੇਸ਼ ਵਿੱਚ ਪਹਿਲੇਰੁਪਏ ਬੈਂਕ ਹਨ ਜਿਨ੍ਹਾਂ ਨੂੰ ਰੁਪਏ ਵਿੱਚ ਕਾਰੋਬਾਰ ਕਰਨ ਦੀ ਮਨਜ਼ੂਰੀ ਮਿਲੀ ਹੈ।
RBI ਨੇ ਵਿਦੇਸ਼ਾਂ 'ਚ ਕਾਰੋਬਾਰ ਕਰਨ ਲਈ ਦਿਸ਼ਾ-ਨਿਰਦੇਸ਼ਾਂ ਦਾ ਐਲਾਨ ਇਸ ਸਾਲ ਜੁਲਾਈ 'ਚ ਕੀਤਾ ਸੀ। ਸੂਤਰਾਂ ਨੇ ਦੱਸਿਆ ਕਿ ਇਨ੍ਹਾਂ ਬੈਂਕਾਂ ਨੇ ਦਿੱਲੀ ਵਿੱਚ ਆਪਣੀਆਂ ਬ੍ਰਾਂਚਾਂ ਵਿੱਚ ਵਿਸ਼ੇਸ਼ ‘ਵੋਸਟਰੋ ਖਾਤੇ’ ਖੋਲ੍ਹੇ ਹਨ। ਇਸ ਤੋਂ ਪਹਿਲਾਂ ਆਰ.ਬੀ.ਆਈ. ਨੇ ਜਨਤਕ ਖੇਤਰ ਦੇ ਯੂਕੋ ਬੈਂਕ ਨੂੰ ਰੂਸ ਦੇ ਗਜ਼ਪ੍ਰੋਮਬੈਂਕ ਨਾਲ ਵਿਸ਼ੇਸ਼ 'ਵੋਸਟ੍ਰੋ' ਖਾਤਾ ਖੋਲ੍ਹਣ ਦੀ ਇਜਾਜ਼ਤ ਦਿੱਤੀ ਸੀ। ਇਸ ਤਰ੍ਹਾਂ ਦਾ ਖਾਤਾ ਹੋਣ ਨਾਲ ਭਾਰਤ ਅਤੇ ਰੂਸ ਵਿਚਕਾਰ ਵਪਾਰ ਦੇ ਲਈ ਭੁਗਤਾਨ ਰੁਪਏ ਵਿੱਚ ਕਰਨ ਦੀ ਸੁਵਿਧਾ ਮਿਲੇਗੀ। ਇਸ ਤਰ੍ਹਾਂ ਭਾਰਤੀ ਮੁਦਰਾ ਵਿੱਚ ਸਰਹੱਦ ਪਾਰ ਵਪਾਰ ਕਰਨਾ ਸੰਭਵ ਹੋ ਪਾਵੇਗਾ।
ਆਰ.ਬੀ.ਆਈ. ਡਾਲਰ 'ਤੇ ਨਿਰਭਰਤਾ ਘਟ ਕਰਨ ਲਈ ਰੁਪਏ 'ਚ ਵਿਦੇਸ਼ੀ ਵਪਾਰ ਨੂੰ ਵਾਧਾ ਦੇਣਾ ਚਾਹੁੰਦਾ ਹੈ। ਪਿਛਲੇ ਮਹੀਨੇ ਆਰ.ਬੀ.ਆਈ ਅਤੇ ਵਿੱਤ ਮੰਤਰਾਲੇ ਨੇ ਬੈਂਕਾਂ ਅਤੇ ਵਪਾਰਕ ਸੰਗਠਨਾਂ ਦੇ ਪ੍ਰਤੀਨਿਧੀਆਂ ਨੂੰ ਰੁਪਏ ਵਿੱਚ ਆਯਾਤ-ਨਿਰਯਾਤ ਲੈਣ-ਦੇਣ ਨੂੰ ਵਾਧਾ ਦੇਣ ਲਈ ਕਿਹਾ ਸੀ।
ਗਲੋਬਲ ਬਾਜ਼ਾਰਾਂ 'ਚ ਤੇਜ਼ੀ ਦੇ ਵਿਚਾਲੇ ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ, ਨਿਫਟੀ ਮਜ਼ਬੂਤ
NEXT STORY