ਬਿਜਨੈੱਸ ਡੈਸਕ- ਚੀਨ ਦੇ ਕੇਂਦਰੀ ਬੈਂਕ ਵਲੋਂ ਘਰੇਲੂ ਮੁਦਰਾ ’ਚ ਗਿਰਾਵਟ ਨੂੰ ਰੋਕਣ ਦੇ ਯਤਨਾਂ ਦੇ ਬਾਵਜੂਦ ਬੁੱਧਵਾਰ ਨੂੰ ਡਾਲਰ ਦੇ ਮੁਕਾਬਲੇ ਯੁਆਨ ਡਿਗ ਕੇ 14 ਸਾਲਾਂ ਦੇ ਹੇਠਲੇ ਪੱਧਰ ’ਤੇ ਆ ਗਿਆ। ਅਮਰੀਕਾ ਦੇ ਕੇਂਦਰੀ ਬੈਂਕ ਫੈੱਡਰਲ ਰਿਜ਼ਰਵ ਵਲੋਂ ਵਿਆਜ ਦਰਾਂ ’ਚ ਵਾਧੇ ਤੋਂ ਬਾਅਦ ਉੱਚੇ ਰਿਟਰਨ ਦੀ ਸੰਭਾਵਨਾ ਨੇ ਨਿਵੇਸ਼ਕਾਂ ਨੂੰ ਆਪਣੀਆਂ ਕਰੰਸੀਆਂ ਨੂੰ ਡਾਲਰ ’ਚ ਬਦਲਣ ਲਈ ਪ੍ਰੇਰਿਤ ਕੀਤਾ ਹੈ।
ਯੁਆਨ ਦੀ ਰੈਗੂਲੇਟਰੀ ਦਰ ’ਚ ਕਮਜ਼ੋਰੀ ਨਾਲ ਚੀਨ ਦੇ ਐਕਸਪੋਰਟਰਾਂ ਨੂੰ ਵਿਦੇਸ਼ਾਂ ’ਚ ਆਪਣਾ ਸਾਮਾਨ ਸਸਤੇ ’ਚ ਭੇਜਣ ’ਚ ਮਦਦ ਮਿਲਦੀ ਹੈ ਪਰ ਇਸ ਦੇ ਕਾਰਨ ਅਰਥਵਿਵਸਥਾ ਨਾਲ ਪੂੰਜੀ ਦੀ ਨਿਕਾਸੀ ਵੀ ਹੁੰਦੀ ਹੈ। ਅਮਰੀਕੀ ਮੁਦਰਾ ਦੇ ਮੁਕਾਬਲੇ ਯੁਆਨ ਡਿਗ ਕੇ 7,2301 ਪ੍ਰਤੀ ਡਾਲਰ ’ਤੇ ਆ ਗਿਆ ਜੋ ਜਨਵਰੀ 2008 ਤੋਂ ਬਾਅਦ ਇਸ ਦਾ ਸਭ ਤੋਂ ਹੇਠਲਾ ਪੱਧਰ ਹੈ। ਜ਼ਿਕਰਯੋਗ ਹੈ ਕਿ ਇਕ ਯੁਆਨ ਦੀ ਕੀਮਤ ਪਹਿਲਾਂ ਲਗਭਗ 13.8 ਸੇਂਟ ਸੀ ਜੋ ਇਸ ਸਾਲ ਮਾਰਚ ਦੇ ਉੱਚ ਪੱਧਰ ਤੋਂ 15 ਫੀਸਦੀ ਘੱਟ ਹੈ। ਇਕ ਡਾਲਰ 100 ਸੇਂਟ ਦੇ ਬਰਾਬਰ ਹੁੰਦਾ ਹੈ।
ਨਵੇਂ ਹੇਠਲੇ ਪੱਧਰ 'ਤੇ ਰੁਪਿਆ, ਡਾਲਰ ਦੇ ਮੁਕਾਬਲੇ 81.90 ਤੱਕ ਪਹੁੰਚਿਆ
ਡਾਲਰ ਦੇ ਮੁਕਾਬਲੇ ਰੁਪਏ ਦਾ ਡਿੱਗਣਾ ਰੁੱਕ ਨਹੀਂ ਰਿਹਾ ਹੈ। ਬੁੱਧਵਾਰ ਭਾਵ ਅੱਜ ਵੀ ਰੁਪਿਆ ਇਕ ਨਵੇਂ ਪੱਧਰ 'ਤੇ ਪਹੁੰਚ ਗਿਆ ਹੈ। ਮੁਦਰਾ ਬਾਜ਼ਾਰ 'ਚ ਭਾਰਤੀ ਮੁਦਰਾ ਅਮਰੀਕੀ ਡਾਲਰ ਦੇ ਮੁਕਾਬਲੇ 82 ਦੇ ਕਰੀਬ ਪਹੁੰਚ ਗਈ। ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 81.90 'ਤੇ ਆ ਗਿਆ ਹੈ। ਸੋਮਵਾਰ ਨੂੰ ਰੁਪਿਆ 81.65 ਦੇ ਰਿਕਾਰਡ ਹੇਠਲੇ ਪੱਧਰ ਨੂੰ ਛੂਹਣ ਤੋਂ ਬਾਅਦ ਮੰਗਲਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ 14 ਪੈਸੇ ਵਧ ਕੇ 81.53 'ਤੇ ਬੰਦ ਹੋਇਆ ਸੀ।
ਅੱਜ 2010 ਤੋਂ ਬਾਅਦ ਪਹਿਲੀ ਵਾਰ ਅਮਰੀਕੀ ਟ੍ਰੇਜਰੀ ਦੀ ਯੀਲਡ 4 ਫੀਸਦੀ ਤੋਂ ਉੱਪਰ ਹੈ। ਡਾਲਰ ਇੰਡੈਕਸ 114.68 ਦੀ ਇਕ ਨਵੀਂ ਉੱਚਾਈ 'ਤੇ ਪਹੁੰਚ ਗਿਆ ਹੈ। ਟ੍ਰੇਡਰ ਨੇ ਕਿਹਾ ਕਿ ਡਾਲਰ ਇੰਡੈਕਸ ਅਤੇ ਟ੍ਰੇਜਰੀ ਯੀਲਡ ਨੂੰ ਸਥਿਰ ਕੀਤੇ ਬਿਨਾਂ ਰੁਪਏ ਦੇ ਲਈ ਫਲੋਰ ਤੈਅ ਕਰਨਾ ਬਹੁਤ ਮੁਸ਼ਕਿਲ ਹੈ। ਟ੍ਰੇਡਰਸ ਮੁਤਾਬਕ ਰਿਜ਼ਰਵ ਬੈਂਕ ਰੁਪਏ 'ਚ ਗਿਰਾਵਟ ਕਾਰਨ ਡਾਲਰ ਦੀ ਵਿਕਰੀ ਕਰ ਰਿਹਾ ਹੈ ਅਤੇ ਸੰਭਾਵਨਾ ਹੈ ਕਿ ਕੇਂਦਰੀ ਬੈਂਕ ਅਜਿਹਾ ਕਰਨਾ ਜਾਰੀ ਰੱਖੇਗਾ।
ਖ਼ੁਦ ਨੂੰ ਮਹਿਸੂਸ ਕਰੇਗਾ ਅਲੱਗ-ਥਲੱਗ ਚੀਨ, ਭਾਰਤ ਲਈ ਵਧਣਗੇ ਮੌਕੇ : ਅਡਾਨੀ
NEXT STORY