ਵਾਸ਼ਿੰਗਟਨ (ਭਾਸ਼ਾ) - ਸਟਾਰਟਅਪ ਈਕੋਸਿਸਟਮ ਲਈ ਸਭ ਤੋਂ ਵੱਡੇ ਬੈਂਕ ਸਿਲੀਕਾਨ ਵੈਲੀ ਬੈਂਕ (ਐੱਸ. ਵੀ. ਬੀ.) ਦੇ ਦੀਵਾਲੀਆ ਹੋਣ ਨਾਲ ਖੇਤਰ ਵਿਚ ਰਾਤੋ-ਰਾਤ ਹੀ ਅਨਿਸ਼ਚਿਤਤਾ ਦੇ ਹਾਲਾਤ ਬਣ ਗਏ ਹਨ ਅਤੇ ਇਸ ਨਾਲ ਭਾਰਤ ਦੇ ਸਟਾਰਟਅਪ ਦ੍ਰਿਸ਼ ਉੱਤੇ ਵੀ ਉਲਟ ਪ੍ਰਭਾਵ ਪੈਣ ਦਾ ਖਤਰਾ ਹੈ। ਉਦਯੋਗ ਦੇ ਮਾਹਿਰਾਂ ਨੇ ਇਹ ਕਿਹਾ। ਸਿਲੀਕਾਨ ਵੈਲੀ ਵਿਚ ਵੈਂਚਰ ਕੈਪੀਟਲਿਸਟ ਅਤੇ ਸ਼ੁਰੂਆਤੀ ਪੜਾਅ ਦੇ ਨਿਵੇਸ਼ਕ ਆਸ਼ੂ ਗਰਗ ਨੇ ਕਿਹਾ,‘‘ਅਸੀਂ ਆਸ ਕਰਦੇ ਹਾਂ ਕਿ ਇਹ ਮਾਮਲਾ ਜਲਦ ਸੁਲਝ ਜਾਵੇਗਾ ਪਰ ਮੇਰਾ ਮੰਨਣਾ ਹੈ ਕਿ ਇਸ ਨਾਲ ਭਾਰਤੀ ਸਟਾਰਟਅਪ ਬਹੁਤ ਜ਼ਿਆਦਾ ਪ੍ਰਭਾਵਿਤ ਹੋਣਗੇ। ਦੁਨੀਆ ਦੇ ਮੰਨੇ-ਪ੍ਰਮੰਨੇ ਤਕਨੀਕੀ ਸਟਾਰਟਅਪ ਅਤੇ ਉਦਮ ਪੂੰਜੀ ਕੰਪਨੀਆਂ ਸਿਲੀਕਾਨ ਵੈਲੀ ਬੈਂਕ (ਐੱਸ. ਵੀ. ਬੀ.) ਨੂੰ ਚੰਗੀ ਤਰ੍ਹਾਂ ਜਾਣਦੀਆਂ ਹਨ। ਐੱਸ. ਵੀ. ਬੀ. ਦੇ ਦੀਵਾਲੀਆ ਹੋਣ ਤੋਂ ਬਾਅਦ ਇਸ ਦੀ ਰੈਗੂਲੇਟਰੀ ਨੇ ਬੈਂਕ ਦੀ ਜਾਇਦਾਦ ਨੂੰ ਜ਼ਬਤ ਕਰ ਕੇ ਉਸ ਨੂੰ ਬੰਦ ਕਰ ਦਿੱਤਾ ਹੈ। ਬੈਂਕ ਵਿਚ ਖਾਤਾ ਰੱਖਣ ਵਾਲੇ ਕੁੱਝ ਸਟਾਰਟਅਪ ਨੂੰ ਆਪਣੇ ਕਰਮਚਾਰੀਆਂ ਨੂੰ ਭੁਗਤਾਨ ਕਰਨ ਵਿਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ : ਲੰਡਨ ਤੋਂ ਆ ਰਹੀ Air India ਦੀ ਫਲਾਈਟ 'ਚ ਯਾਤਰੀ ਨੇ ਕੀਤਾ ਅਜਿਹਾ ਕੰਮ, ਕਰੂ ਮੈਂਬਰਾਂ ਨੂੰ ਬੰਨ੍ਹਣੇ ਪਏ ਹੱਥ-ਪੈਰ
ਉਨ੍ਹਾਂ ਨੂੰ ਡਰ ਹੈ ਕਿ ਜੇਕਰ ਉਹ ਆਪਣੇ ਪੈਸੇ ਦਾ ਇਸਤੇਮਾਲ ਨਹੀਂ ਕਰ ਸਕੇ, ਤਾਂ ਉਨ੍ਹਾਂ ਨੂੰ ਆਪਣੇ ਪ੍ਰਾਜੈਕਟਾਂ ਨੂੰ ਰੋਕਣਾ ਪੈ ਸਕਦਾ ਹੈ। ਗਰਗ ਨੇ ਕਿਹਾ,‘‘ਸਿਲੀਕਾਨ ਵੈਲੀ ਬੈਂਕ ਭਾਰਤੀ ਸਟਾਰਟਅਪ ਲਈ ਇਕ ਅਸਲੀ ਸਮਰਥਕ ਰਿਹਾ ਹੈ ਅਤੇ ਉਸ ਨੇ ਉਨ੍ਹਾਂ ਨੂੰ ਬੈਂਕਿੰਗ ਸੇਵਾਵਾਂ ਦਿੱਤੀਆਂ ਹਨ। ਅਮਰੀਕਾ ਵਿਚ ਕਾਰੋਬਾਰ ਕਰਨ ਵਾਲੇ ਜ਼ਿਆਦਾਤਰ ਭਾਰਤੀ ਸਟਾਰਟਅਪ ਇਸ ਬੈਂਕ ਦੀਆਂ ਸੇਵਾਵਾਂ ਲੈਂਦੇ ਹਨ। ਇਹ ਉਨ੍ਹਾਂ ਚੋਣਵੇਂ ਸੰਸਥਾਨਾਂ ਵਿਚੋਂ ਹੈ, ਜੋ ਭਾਰਤੀ ਬੈਂਕਾਂ ਦੇ ਨਾਲ ਕੰਮ ਕਰਨ ਦਾ ਇੱਛੁਕ ਹੈ। ਨਹੀਂ ਤਾਂ ਵੱਡੀ ਗਿਣਤੀ ’ਚ ਬੈਂਕਿੰਗ ਸੰਸਥਾਨ ਵਿਦੇਸ਼ੀ ਗਾਹਕਾਂ ਦੇ ਨਾਲ ਕੰਮ ਨਹੀਂ ਕਰਨਾ ਚਾਹੁੰਦੇ। ਸਿਲੀਕਾਨ ਵੈਲੀ ਵਿਚ ਹਰ ਤੀਜੇ ਸਟਾਰਟਅਪ ਦੇ ਸੰਸਥਾਪਕ ਭਾਰਤੀ-ਅਮਰੀਕੀ ਹਨ, ਇਸ ਤੱਥ ਉੱਤੇ ਗੌਰ ਕਰਦੇ ਹੋਏ ਮਾਹਿਰ ਕਹਿੰਦੇ ਹਨ ਕਿ ਇਨ੍ਹਾਂ ਸੰਸਥਾਪਕਾਂ ਨੂੰ ਅਗਲੇ ਹਫਤੇ ਤੋਂ ਹੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ, ਕਰਮਚਾਰੀਆਂ ਨੂੰ ਤਨਖਾਹ ਦੇਣ ਅਤੇ ਬੁਨਿਆਦੀ ਭੁਗਤਾਨ ਵਿਚ ਦਿੱਕਤਾਂ ਆ ਸਕਦੀਆਂ ਹਨ। ਗਰਗ ਨੇ ਕਿਹਾ ਕਿ ਐੱਸ. ਵੀ. ਬੀ. ਦੇ ਪਤਨ ਦਾ ਭਾਰਤੀ-ਅਮਰੀਕੀ ਲੋਕਾਂ ਅਤੇ ਉਨ੍ਹਾਂ ਦੀਆਂ ਕੰਪਨੀਆਂ ਉੱਤੇ ਬਹੁਤ ਗੰਭੀਰ ਅਸਰ ਹੋਣ ਵਾਲਾ ਹੈ।
ਇਹ ਵੀ ਪੜ੍ਹੋ : CVB ਦੇ ਡੁੱਬਣ ਨਾਲ ਕਈ ਭਾਰਤੀ ਕੰਪਨੀਆਂ ਨੂੰ ਵੀ ਵੱਡਾ ਝਟਕਾ, Paytm ਦੇ CEO ਨੇ ਦਿੱਤਾ ਇਹ ਸਪਸ਼ਟੀਕਰਨ
ਸਿਲੀਕਾਨ ਵੈਲੀ ਦੇ ਵੈਂਚਰ ਕੈਪੀਟਲਿਸਟ ਦੇ ਇਕ ਸਮੂਹ ਨੇ ਹਾਲੀਆ ਘਟਨਾਕ੍ਰਮ ਦੇ ਵਿਸ਼ੇ ਉੱਤੇ ਇਕ ਬੈਠਕ ਕੀਤੀ, ਜਿਸ ਤੋਂ ਬਾਅਦ ਕਿਹਾ ਕਿ ਬੀਤੇ 48 ਘੰਟੀਆਂ ਵਿਚ ਜੋ ਕੁੱਝ ਵੀ ਹੋਇਆ ਹੈ, ਉਹ ਬਹੁਤ ਹੀ ਨਿਰਾਸ਼ਾਜਨਕ ਅਤੇ ਚਿੰਤਾ ਪੈਦਾ ਕਰਨ ਵਾਲਾ ਹੈ। ਸ਼ੁਰੂਆਤੀ ਪੜਾਅ ਦੇ ਨਿਵੇਸ਼ਕ ਭਾਰਤੀ-ਅਮਰੀਕੀ ਨਵੀਨ ਚੱਢਾ ਨੇ ਕਿਹਾ,‘‘ਜੇਕਰ ਐੱਸ. ਵੀ. ਬੀ. ਨੂੰ ਖਰੀਦਣ ਅਤੇ ਉਸ ਵਿਚ ਪੂੰਜੀ ਲਾਉਣ ਦੀ ਕੋਸ਼ਿਸ਼ ਹੁੰਦੀ ਹੈ ਤਾਂ ਅਸੀਂ ਇਸ ਦਾ ਮਜ਼ਬੂਤੀ ਨਾਲ ਸਮਰਥਨ ਕਰਾਂਗੇ ਅਤੇ ਸਾਡੀਆਂ ਪੋਰਟਫੋਲੀਓ ਕੰਪਨੀਆਂ ਨੂੰ ਬੈਂਕਿੰਗ ਸਬੰਧ ਬਣਾਏ ਰੱਖਣ ਲਈ ਪ੍ਰੇਰਿਤ ਕਰਾਂਗੇ।
ਇਹ ਵੀ ਪੜ੍ਹੋ : ਸਿਲੀਕਾਨ ਵੈਲੀ ਬੈਂਕ ਦੇ CEO ਨੇ ਬੈਂਕ ਦੇ ਦਿਵਾਲੀਆ ਹੋਣ ਤੋਂ ਠੀਕ ਪਹਿਲਾਂ ਵੇਚੇ 3.5 ਮਿਲੀਅਨ ਡਾਲਰ ਦੇ ਸ਼ੇਅਰ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਰੂਸ ਤੋਂ 50 ਡਾਲਰ ਪ੍ਰਤੀ ਬੈਰਲ ਦੀ ਦਰ ਨਾਲ ਕੱਚਾ ਤੇਲ ਖਰੀਦਣਾ ਚਾਹੁੰਦੈ ਪਾਕਿਸਤਾਨ
NEXT STORY