ਬੰਗਲੁਰੂ—ਇੰਫੋਸਿਸ ਕੰਪਨੀ ਨੇ ਕੋਰੋਨਾਵਾਇਰਸ ਨੂੰ ਲੈ ਕੇ ਕੁਝ ਲੋਕਾਂ 'ਚ ਇੰਫੈਕਸ਼ਨ ਹੋਣ ਦੇ ਸ਼ੱਕ ਦੇ ਚੱਲਦੇ ਬੰਗਲੁਰੂ ਦੀ ਬਿਲਡਿੰਗ ਖਾਲੀ ਕਰਵਾ ਲਈ ਹੈ। ਇਕ ਅਧਿਕਾਰੀ ਨੇ ਕਿਹਾ ਕਿ ਮਲਟੀਨੈਸ਼ਨਲ ਕੰਪਨੀ ਇੰਫੋਸਿਸ ਨੇ ਬੰਗਲੁਰੂ 'ਚ ਆਪਣੀ ਇਕ ਇਮਾਰਤ ਨੂੰ ਕੋਰੋਨਾਵਾਇਰਸ (ਕੋਵਿਡ-19) ਦਾ ਸ਼ੱਕ ਹੋਣ ਦੇ ਬਾਅਦ ਖਾਲੀ ਕਰ ਦਿੱਤਾ ਹੈ। ਬੰਗਲੁਰੂ ਦੇ ਆਈ.ਟੀ. ਪ੍ਰਮੁੱਖ ਗੁਰੂਰਾਜ ਦੇਸ਼ਪਾਂਡੇ ਨੇ ਈ-ਮੇਲ ਰਾਹੀਂ ਦੱਸਿਆ ਕਿ ਤਿਆਰ ਨੂੰ ਸੁਨਿਸ਼ਚਿਤ ਕਰਨ ਲਈ ਅਸੀਂ ਸਿਰਫ ਏ.ਆਈ.ਪੀ.ਐੱਮ. ਭਵਨ ਨੂੰ ਸਾਵਧਾਨੀ ਦੇ ਤੌਰ 'ਤੇ ਖਾਲੀ ਕਰ ਰਹੇ ਹਨ ਜਿਸ 'ਚ ਜਾਣਕਾਰੀ ਮਿਲੀ ਹੈ ਕਿ ਇਸ ਬਿਲਡਿੰਗ ਤੋਂ ਇਕ ਟੀਮ ਦੇ ਮੈਂਬਰ ਨੂੰ ਕੋਰੋਨਾ ਵਾਇਰਸ ਦਾ ਸ਼ੱਕ ਹੋ ਸਕਦਾ ਹੈ।
ਇੰਫੋਸਿਸ ਆਈ.ਟੀ. ਕੰਪਨੀ ਦਾ ਬੰਗਲੁਰੂ ਸ਼ਹਿਰ 'ਚ ਸਾਲ 1990 ਦੇ ਬਾਅਦ ਤੋਂ ਇਕ ਦਰਜਨ ਤੋਂ ਜ਼ਿਆਦਾ ਬਿਲਡਿੰਗ ਹਨ ਜਿਸ 'ਚ ਡਿਵੈਲਪਮੈਂਟ ਸੈਂਟਰਸ ਅਤੇ ਕਾਰਪੋਰੇਟ ਹਾਊਸ ਦੇ ਨਾਲ ਇਕ ਵਿਸ਼ਾਲ ਕੰਪਲੈਕਸ ਹੈ। ਈ-ਮੇਲ 'ਚ ਦੇਸ਼ਪਾਂਡੇ ਨੇ ਕਿਹਾ ਕਿ ਕ੍ਰਿਪਾ ਧਿਆਨ ਦਿਓ ਕਿ ਇਹ ਸਿਰਫ ਸਾਡੇ ਕਰਮਚਾਰੀਆਂ ਦੀ ਸੁਰੱਖਿਆ ਨੂੰ ਸੁਨਿਸ਼ਚਿਤ ਕਰਨ ਲਈ ਹੈ ਅਤੇ ਅਸੀਂ ਆਪਣੀ ਸੁਰੱਖਿਆ ਲਈ ਜਗ੍ਹਾ ਦੀ ਸਫਾਈ ਕਰਾਂਗੇ। ਦੇਸ਼ਪਾਂਡ ਨੇ ਕਰਮਚਾਰੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਸ਼ਾਂਤੀ ਅਤੇ ਸਾਵਧਾਨੀ ਬਣਾਏ ਰੱਖਣ।
ਦੱਸ ਦੇਈਏ ਕਿ ਦੇਸ਼ ਦੇ ਕਈ ਸੂਬਿਆਂ 'ਚ ਕੋਰੋਨਾ ਵਾਇਰਸ ਦੇ ਚੱਲਦੇ ਸਕੂਲ-ਕਾਲਜ ਬੰਦ ਕਰ ਦਿੱਤੇ ਗਏ ਹਨ। ਹੁਣ ਤੱਕ ਕੋਰੋਨਾ ਵਾਇਰਸ ਨਾਲ ਇੰਫੈਕਟਿਡ 80 ਤੋਂ ਜ਼ਿਆਦਾ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਨ੍ਹਾਂ 'ਚੋਂ ਕਰਨਾਟਕ ਦੇ 76 ਸਾਲਾਂ ਇਕ ਵਿਅਕਤੀ ਅਤੇ ਦਿੱਲੀ 'ਚ 69 ਸਾਲਾਂ ਇਕ ਮਹਿਲਾ ਦੀ ਮੌਤ ਹੋ ਗਈ ਹੈ।
ਹੁਣ ਤੁਸੀਂ ਵੀ ਘਰ 'ਚ ਬਣਾ ਸਕਦੇ ਹੋ ਮਾਸਕ, ਆਨੰਦ ਮਹਿੰਦਰਾ ਨੇ ਦੱਸਿਆ ਜ਼ਬਰਦਸਤ ਜੁਗਾੜ
NEXT STORY