ਨਵੀਂ ਦਿੱਲੀ- ਭਾਰਤ ਵਿਚ ਕੋਵਿਡ-19 ਦੀ ਦੂਜੀ ਲਹਿਰ ਦੇਸ਼ ਵਿਚ ਸਮਾਰਟ ਫੋਨ ਕਾਰੋਬਾਰ ਦੇ ਵਿਕਾਸ ਦੀ ਰਫ਼ਤਾਰ ਹੌਲੀ ਕਰ ਸਕਦੀ ਹੈ ਅਤੇ ਸਪਲਾਈ ਵਿਚ ਰੁਕਾਵਟਾਂ ਕਾਰਨ ਕੀਮਤਾਂ ਵਿਚ ਵਾਧਾ ਹੋ ਸਕਦਾ ਹੈ। ਰਿਸਰਸਚ ਫਰਮ ਕੈਨੇਲਿਸ ਨੇ ਇਹ ਸੰਭਾਵਨਾ ਜਤਾਈ ਹੈ।
ਕੈਨੇਲਿਸ ਅਨੁਸਾਰ, ਮਾਰਚ 2021 ਨੂੰ ਸਮਾਪਤ ਹੋਈ ਤਿਮਾਹੀ ਦੌਰਾਨ ਭਾਰਤ ਵਿਚ ਸਮਾਰਟ ਫੋਨਾਂ ਦੀ ਆਮਦ 11 ਫ਼ੀਸਦੀ ਵੱਧ ਕੇ 3.71 ਕਰੋੜ ਇਕਾਈ ਰਹੀ, ਜੋ ਪਿਛਲੇ ਸਾਲ ਦੀ ਇਸੇ ਮਿਆਦ ਵਿਚ 3.35 ਕਰੋੜ ਇਕਾਈ ਸੀ।
ਰਿਸਰਚ ਫਰਮ ਨੇ ਕਿਹਾ ਕਿ ਭਾਰਤ ਵਿਚ ਕੋਵਿਡ-19 ਦੀ ਦੂਜੀ ਲਹਿਰ ਦੇ ਮੱਦੇਨਜ਼ਕ ਦੂਜੀ ਤਿਮਾਹੀ ਵਿਚ ਸਮਾਰਟ ਫੋਨਾਂ ਦੀ ਸਪਲਾਈ ਵਿਚ ਵਿਘਨ ਪੈ ਸਕਦਾ ਹੈ। ਕੈਨੇਲਿਸ ਨੇ ਕਿਹਾ, “ਲਾਗ ਦਾ ਫੈਲਣਾ ਵੱਖ-ਵੱਖ ਹਿੱਸਿਆਂ ਵਿੱਚ ਵੱਖਰਾ ਹੈ, ਇਸ ਲਈ ਦੇਸ਼ ਭਰ ਵਿਚ ਤਾਲਾਬੰਦੀ ਦੀ ਬਹੁਤ ਘੱਟ ਸੰਭਾਵਨਾ ਹੈ ਪਰ ਖੇਤਰੀ ਤਾਲਾਬੰਦੀ ਕਾਰਨ ਕੱਚੇ ਮਾਲ ਅਤੇ ਯੰਤਰਾਂ ਦੀ ਢੋਆ-ਢੁਆਈ ਪ੍ਰਭਾਵਿਤ ਹੋ ਸਕਦੀ ਹੈ।” ਕੈਨੇਲਿਸ ਵਿਸ਼ਲੇਸ਼ਕ ਸਨਮ ਚੌਰਸੀਆ ਨੇ ਕਿਹਾ ਕਿ ਦੂਜੀ ਛਿਮਾਹੀ ਦੌਰਾਨ ਸਮਾਰਟ ਫੋਨ ਬ੍ਰਾਂਡਾਂ ਅਤੇ ਚੈਨਲ ਭਾਈਵਾਲਾਂ ਲਈ ਰੁਕਾਵਟਾਂ ਦੇਖਣ ਨੂੰ ਮਿਲ ਸਕਦੀਆਂ ਹਨ।
TVS ਮੋਟਰ ਦੇ ਨਿਵੇਸ਼ਕਾਂ ਦੀ ਚਾਂਦੀ, ਸ਼ੇਅਰ 52 ਹਫ਼ਤੇ ਦੇ ਉੱਚ ਪੱਧਰ 'ਤੇ ਪਹੁੰਚੇ
NEXT STORY