ਨਵੀਂ ਦਿੱਲੀ—ਵਿੱਤੀ ਸਾਲ 2018 ਦੀ ਪਹਿਲੀ ਤਿਮਾਹੀ 'ਚ ਡੀ. ਐੱਚ. ਐੱਫ. ਐੱਲ. ਦਾ ਮੁਨਾਫਾ 29.3 ਫੀਸਦੀ ਵਧ ਕੇ 260.5 ਕਰੋੜ ਰੁਪਏ ਹੋ ਗਿਆ। ਵਿੱਤੀ ਸਾਲ 2017 ਦੀ ਪਹਿਲੀ ਤਿਮਾਹੀ 'ਚ ਡੀ. ਐੱਚ. ਐੱਫ. ਐੱਲ. ਦਾ ਮੁਨਾਫਾ 21.4 ਕਰੋੜ ਰੁਪਏ ਰਿਹਾ ਸੀ।
ਵਿੱਤੀ ਸਾਲ 2018 ਦੀ ਪਹਿਲੀ ਤਿਮਾਹੀ 'ਚ ਡੀ. ਐੱਚ. ਐੱਫ. ਐੱਲ. ਦਾ ਏ. ਯੂ. ਐੱਮ. 22.5 ਫੀਸਦੀ ਵਧ ਕੇ 88236 ਕਰੋੜ ਰੁਪਏ ਹੋ ਗਿਆ। ਵਿੱਤੀ ਸਾਲ 2017 ਦੀ ਪਹਿਲੀ ਤਿਮਾਹੀ 'ਚ ਡੀ. ਐੱਚ. ਐੱਫ. ਐੱਲ. ਦਾ ਏ. ਯੂ. ਐੱਮ. 72012 ਕਰੋੜ ਰੁਪਏ ਰਿਹਾ ਸੀ। ਸਾਲਾਨਾ ਆਧਾਰ 'ਤੇ ਪਹਿਲੀ ਤਿਮਾਹੀ 'ਚ ਡੀ. ਐੱਚ. ਐੱਫ. ਐੱਲ. ਦਾ ਲੋਨ ਵੰਡ 6215 ਕਰੋੜ ਰੁਪਏ ਤੋਂ ਵਧ ਕੇ 8237 ਕਰੋੜ ਰੁਪਏ 'ਤੇ ਰਿਹਾ ਹੈ।
ਤਿਮਾਹੀ ਆਧਾਰ 'ਤੇ ਪਹਿਲੀ ਤਿਮਾਹੀ 'ਚ ਡੀ.ਐੱਚ.ਐੱਫ.ਐੱਲ. ਦਾ ਗ੍ਰਾਸ ਐੱਨ.ਪੀ.ਏ. 0.94 ਫੀਸਦੀ ਤੋਂ ਵਧ ਕੇ 0.97 ਫੀਸਦੀ ਹੋ ਗਿਆ। ਤਿਮਾਹੀ ਦਰ ਤਿਮਾਹੀ ਆਧਾਰ 'ਤੇ ਅਪ੍ਰੈਲ-ਜੂਨ ਤਿਮਾਹੀ 'ਚ ਡੀ.ਐੱਚ.ਐੱਫ.ਐੱਲ. ਦਾ ਨੈੱਟ ਵਿਆਜ ਮਾਰਜਨ 3.04 ਫੀਸਦੀ ਦੇ ਮੁਕਾਬਲੇ 3.05 ਫੀਸਦੀ ਰਿਹਾ ਹੈ।
GST : ਸਾਹਮਣੇ ਆਈ ਵਿੱਤ ਮੰਤਰਾਲੇ ਦੀ ਵੱਡੀ ਕਾਮਯਾਬੀ
NEXT STORY