ਨਵੀਂ ਦਿੱਲੀ—ਫਲਿੱਪਕਾਰਟ ਤੋਂ ਕਰੀਬ 200 ਦੇਸ਼ਾਂ ਦੇ ਲੋਕ ਪ੍ਰਾਡੈਕਟਸ ਖਰੀਦ ਪਾਉਣਗੇ। ਦੇਸ਼ ਦੀ ਸਭ ਤੋਂ ਵੱਡੀ ਈ-ਕਾਮਰਸ ਕੰਪਨੀ ਨੇ ਹਾਲ ਹੀ 'ਚ ਈਬੇ ਨਾਲ ਪਾਰਟਨਰਸ਼ਿਪ ਕੀਤੀ ਹੈ। ਉਸ ਨੇ ਇਕ ਗਲੋਬਲ ਪ੍ਰੋਗਰਾਮ ਲਾਂਚ ਕੀਤਾ ਜਿਸ ਦੇ ਤਹਿਤ ਫਲਿੱਪਕਾਰਟ ਦੇ ਸੇਲਰ ਆਪਣੇ ਪ੍ਰਾਡੈਕਟਨੂੰ ਵਿਦੇਸ਼ 'ਚ ਰਹਿਣ ਵਾਲੇ ਲੋਕਾਂ ਨੂੰ ਵੇਚ ਸਕਦੇ ਹਨ। ਫਲਿੱਪਕਾਰਟ ਨੇ ਹਾਲ ਹੀ 'ਚ ਈਬੇ ਦਾ ਭਾਰਤੀ ਬਿਜ਼ਨੈੱਸ ਖਰੀਦਣ ਦੀ ਪ੍ਰਕਿਰਿਆ ਪੂਰੀ ਕੀਤੀ ਹੈ। ਇਸ ਡੀਲ ਦੇ ਤਹਿਤ ਉਸ ਨੂੰ ਈਬੇ ਤੋਂ 50 ਕਰੋੜ ਡਾਲਰ ਦਾ ਇਨਵੈਸਟਮੈਂਟ ਮਿਲਿਆ ਹੈ। ਫਲਿੱਪਕਾਰਟ ਦੇ ਮਾਰਕਿਟਪਲੇਸ ਹੈੱਡ ਅਨਿਲ ਹੋਤੇਤੀ ਨੇ ਕਿਹਾ ਕਿ ਕੰਪਨੀ ਦੇ ਗਲੋਬਲ ਪ੍ਰੋਗਰਾਮ ਨੂੰ ਲਾਂਚ ਕਰਨ ਦਾ ਮਕਸਦ 'ਮੇਡ ਇਨ ਇੰਡੀਆ' ਪ੍ਰਾਡੈਕਟਸ ਨੂੰ ਬੜ੍ਹਾਵਾ ਦੇਣਾ ਹੈ। ਅਸੀਂ ਇਨ੍ਹਾਂ ਪ੍ਰਾਡੈਕਟਾਂ ਨੂੰ ਵਿਦੇਸ਼ 'ਚ ਰਹਿਣ ਵਾਲੇ ਲੋਕਾਂ ਨੂੰ ਵੇਚਣਾ ਚਾਹੁੰਦੇ ਹਾਂ। ਅਨਿਲ ਨੂੰ ਈਬੇ ਇੰਡੀਆ ਬਿਜ਼ਨੈੱਸ ਦੀ ਕਮਾਨ ਸੌਂਪੀ ਗਈ ਹੈ। ਕੰਪਨੀ ਸਾੜੀ, ਜਿਊਲਰੀ, ਹੈਂਡੀਕਰਾਫਟ ਅਤੇ ਦੂਜੀ ਅਸੈੱਸਰੀਜ਼ ਵਰਗੇ ਪ੍ਰਾਡੈਕਟਾਂ ਨੂੰ ਵਿਦੇਸ਼ 'ਚ ਰਹਿਣ ਵਾਲੇ ਲੋਕਾਂ ਨੂੰ ਵੇਚਣਾ ਚਾਹੁੰਦੀ ਹੈ।
ਫਲਿੱਪਕਾਰਟ ਆਪਣੇ ਇਸ ਪ੍ਰੋਗਰਾਮ ਨੂੰ ਸਭ ਤੋਂ ਪਹਿਲਾਂ ਗੋਲਡ ਕੈਟਾਗਿਰੀ ਦੇ ਸੇਲਰਾਂ ਲਈ ਸ਼ੁਰੂ ਕਰੇਗਾ। ਇਸ ਤੋਂ ਬਾਅਦ ਉਹ ਦੂਜੀ ਕੈਟਾਗਿਰੀ 'ਚ ਇਸ ਦਾ ਵਿਸਤਾਰ ਕਰੇਗੀ। ਅਨਿਲ ਨੇ ਕਿਹਾ ਕਿ ਸਾਨੂੰ ਇਸ ਪ੍ਰੋਗਰਾਮ ਤਹਿਤ ਵੱਡੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਹਨ। ਸਾਨੂੰ ਉਮੀਦ ਹੈ ਕਿ ਇਸ ਸਟ੍ਰੈਟਿਜ਼ੀ ਤੋਂ ਬਾਅਦ ਸਾਡੇ ਸੇਲਰਾਂ ਦੀ ਗਿਣਤੀ 'ਚ ਤੇਜ਼ੀ ਨਾਲ ਵਾਧਾ ਹੋਵੇਗਾ।
ਗਲੋਬਲ ਈ-ਕਾਮਰਸ ਕੰਪਨੀ ਈਬੇ ਹੁਣ 190 ਤੋਂ ਜ਼ਿਆਦਾ ਇੰਟਰਨੈਸ਼ਨਲ ਮਾਰਕਿਟ 'ਚ ਕੰਮ ਕਰਦੀ ਹੈ ਅਤੇ ਕੰਪਨੀ ਦੇ ਕੋਲ 17.1 ਕਰੋੜ ਤੋਂ ਜ਼ਿਆਦਾ ਐਕਟਿਵ ਪ੍ਰਤੀਭਾਗੀ ਹਨ। ਭਾਰਤੀ ਸੇਲਰਾਂ ਦੇ ਕੋਲ ਮੌਕਾ ਹੋਵੇਗਾ ਕਿ ਉਹ ਫਲਿੱਪਕਾਰਟ ਰਾਹੀਂ ਆਪਣੇ ਪ੍ਰਾਡੈਕਟਾਂ ਨੂੰ 17.1 ਕਰੋੜ ਤੋਂ ਜ਼ਿਆਦਾ ਪ੍ਰਤੀਭਾਗੀਆਂ ਤੱਕ ਪਹੁੰਚ ਸਕਦੇ ਹਨ। ਵਿਦੇਸ਼ 'ਚ ਰਹਿਣ ਵਾਲੇ ਕਸਟਮਰਸ ਈਬੇ ਪਲੇਟਫਾਰਮ ਤੋਂ ਹੀ ਪ੍ਰਾਡੈਕਟ ਖਰੀਦਣਗੇ ਪਰ ਇਨ੍ਹਾਂ ਦੀ ਸਪਲਾਈ ਫਲਿੱਪਕਾਰਟ ਕਰੇਗਾ।
ਫਲਿੱਪਕਾਰਟ ਈਬੇ ਇੰਡੀਆ ਨਾਲ ਪਾਰਟਨਰਸ਼ਿਪ ਦਾ ਫਾਇਦਾ ਚੁੱਕਣਾ ਚਾਹੁੰਦਾ ਹੈ। ਹਾਲਾਂਕਿ ਫਲਿੱਪਕਾਰਟ ਈਬੇ ਪਲੇਟਫਾਰਮ ਲਈ ਕੋਈ ਸ਼ਪੈਸ਼ਲ ਬ੍ਰੈਂਡਿੰਗ ਨਹੀਂ ਕਰੇਗਾ। ਅਨਿਲ ਨੇ ਕਿਹਾ ਕਿ ਅਸੀਂ ਇਸ ਪ੍ਰੋਗਰਾਮ ਦੇ ਤਹਿਤ ਇੰਡੀਅਨ ਮੈਨਿਊਫੈਕਚਰਿੰਗ ਨੂੰ ਬੜ੍ਹਾਵਾ ਦੇਣਾ ਚਾਹੁੰਦੇ ਹਨ। ਅਸੀਂ ਮੁੱਖ ਤੌਰ 'ਤੇ ਜਿਊਲਰੀ, ਲਾਈਫਸਟਾਈਲ ਅਤੇ ਸਾੜੀ ਵਰਗੇ ਭਾਰਤੀ ਪ੍ਰਾਡੈਕਟਾਂ ਨੂੰ ਵਿਦੇਸ਼ 'ਚ ਰਹਿਣ ਵਾਲੇ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਹਾਂ।
ਜੇ.ਪੀ. ਇਨਫ੍ਰਾਟੈੱਕ ਤੋਂ ਫਲੈਟ ਖਰੀਦਣ ਵਾਲਿਆਂ ਦੀ ਕਿਸਮਤ ਦਾ ਹੋਵੇਗਾ ਕੱਲ ਫੈਸਲਾ
NEXT STORY