ਜਲੰਧਰ (ਇੰਟ.)- ਕੋਰੋਨਾ ਮਹਾਮਾਰੀ ਤੋਂ ਬਾਅਦ ਰੀਅਲ ਅਸਟੇਟ ’ਚ ਘਰਾਂ ਦੀ ਮੰਗ ’ਚ ਵੱਡਾ ਬਦਲਾਅ ਆਇਆ ਹੈ। ਰੀਅਲ ਅਸਟੇਟ ਨਾਲ ਜੁੜੇ ਜਾਣਕਾਰਾਂ ਦਾ ਕਹਿਣਾ ਹੈ ਕਿ ਘਰਾਂ ਦੇ ਖਰੀਦਦਾਰਾਂ ਦੇ ਹੁਣ 2-ਬੀ. ਐੱਚ. ਕੇ. ਨਹੀਂ ਬਲਕਿ 3-ਬੀ. ਐੱਚ. ਕੇ. ਦੇ ਫਲੈਟ ਪਹਿਲੀ ਪਸੰਦ ਬਣਦੇ ਜਾ ਰਹੇ ਹਨ। ਇਨ੍ਹਾਂ ਦਿਨਾਂ ’ਚ ਲਗਜ਼ਰੀ ਅਤੇ ਪ੍ਰੀਮੀਅਮ ਮਹਿੰਗੇ ਘਰਾਂ ਦੀ ਮੰਗ ’ਚ ਉਛਾਲ ਦੇਖਿਆ ਗਿਆ ਹੈ। ਵਰਕ ਫਰਾਮ-ਹੋਮ ਨੂੰ ਵੀ ਇਸ ਦੀ ਵੱਡੀ ਵਜ੍ਹਾ ਮੰਨਿਆ ਜਾ ਰਿਹਾ ਹੈ। ਅੰਕੜਿਆਂ ਅਨੁਸਾਰ ਦਿੱਲੀ-ਐੱਨ. ਸੀ. ਆਰ. ’ਚ ਮਹਿੰਗੇ ਮਕਾਨਾਂ ਦੀ ਵਿਕਰੀ ਪਹਿਲੀ ਤਿਮਾਹੀ ’ਚ 3 ਗੁਣਾ ਵਧੀ ਹੈ।
ਇਹ ਵੀ ਪੜ੍ਹੋ : ਮਹਿੰਗਾਈ ਨੇ ਕੱਢੇ ਵੱਟ : ਟਮਾਟਰ ਤੋਂ ਬਾਅਦ ਹੁਣ ਆਸਮਾਨ ਛੂਹਣ ਲੱਗੀਆਂ ਸੇਬ ਦੀਆਂ ਕੀਮਤਾਂ
ਮਿਡ ਸੈਗਮੈਂਟ ਦੇ ਘਰਾਂ ਦੀ ਖਰੀਦ ’ਚ 38 ਫ਼ੀਸਦੀ ਵਾਧਾ
ਜਾਇਦਾਦ ਸਲਾਹਕਾਰ ਫਰਮ ਨਾਈਟ ਫਰੈਂਕ ਰਿਪੋਰਟ ਅਨੁਸਾਰ ਮਿਡ ਸੈਂਗਮੈਂਟ ਦੇ ਘਰਾਂ ਦੀ ਖਰੀਦਦਾਰੀ 35 ਫ਼ੀਸਦੀ ਤੋਂ ਵਧ ਕੇ 38 ਫ਼ੀਸਦੀ ਅਤੇ ਪ੍ਰੀਮੀਅਮ ਅਪਾਰਟਮੈਂਟ ਦੀ 25 ਫ਼ੀਸਦੀ ਤੋਂ ਵਧ ਕੇ 30 ਫ਼ੀਸਦੀ ਹੋ ਗਈ ਹੈ। ਰਿਪੋਰਟ ’ਚ 2018 ਤੋਂ ਬਾਅਦ ਤੋਂ ਪ੍ਰੀਮੀਅਮ ਅਤੇ ਮਿਡਸੈਗਮੈਂਟ ਦੀਆਂ ਰਿਹਾਇਸ਼ਾਂ ਦੀ ਵਿਕਰੀ ’ਚ ਵਾਧੇ ’ਤੇ ਪ੍ਰਕਾਸ਼ ਪਾਇਆ ਗਿਆ ਹੈ। ਅੰਤਰਿਕਸ਼ ਇੰਡੀਆ ਦੇ ਸੀ. ਐੱਮ. ਡੀ. ਰਾਕੇਸ਼ ਯਾਦਵ ਦੇ ਹਵਾਲੇ ਨਾਲ ਇਕ ਮੀਡੀਆ ਰਿਪੋਰਟ ’ਚ ਕਿਹਾ ਗਿਆ ਹੈ ਕਿ ਜੇਕਰ ਘਰ ਦੀ ਕੀਮਤ ਦੀ ਗੱਲ ਕਰੀਏ ਤਾਂ 50 ਲੱਖ ਤੋਂ 1 ਕਰੋੜ ਰੁਪਏ ਕੀਮਤ ਵਾਲੇ ਮਿਡ-ਸੈਗਮੈਂਟ ਦੇ ਘਰਾਂ ਦੀ ਮੰਗ ’ਚ ਜ਼ਬਰਦਸਤ ਉਛਾਲ ਆਇਆ ਹੈ। ਉਥੇ 1 ਕਰੋੜ ਰੁਪਏ ਵਾਲੇ ਘਰਾਂ ਦੀ ਸੇਲਸ ਦੀ ਹਿੱਸੇਦਾਰੀ ਕਰੀਬ 20 ਫ਼ੀਸਦੀ ਤੋਂ ਵਧ ਕੇ 30 ਫ਼ੀਸਦੀ ’ਤੇ ਆ ਗਈ ਹੈ। ਹੁਣ ਹੋਮ ਬਾਇਰਸ ਦੀ ਸੋਚ ’ਚ ਬਦਲਾਅ ਆ ਗਿਆ ਹੈ। ਉਹ ਜ਼ਿਆਦਾ ਕੀਮਤ ਚੁੱਕਾ ਕੇ ਵੱਡੇ ਸਾਈਜ਼ ਅਤੇ ਬਿਹਤਰ ਫਲੈਟ ਖਰੀਦਣਾ ਪਸੰਦ ਕਰ ਰਹੇ ਹਨ।
ਇਹ ਵੀ ਪੜ੍ਹੋ : 1 ਤੋਂ 15 ਜੁਲਾਈ ਤੱਕ ਦੇਸ਼ ’ਚ ਘਟੀ ਪੈਟਰੋਲ-ਡੀਜ਼ਲ ਦੀ ਮੰਗ, ਜਾਣੋ ਕੀ ਹੈ ਮੁੱਖ ਵਜ੍ਹਾ
ਕੋਰੋਨਾ ਤੋਂ ਬਾਅਦ ਵਾਪਸ ਪਰਤੇ ਖਰੀਦਦਾਰ
ਤ੍ਰੇਹਾਨ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਸਾਰਾਂਸ਼ ਤ੍ਰੇਹਾਨ ਨੇ ਕਿਹਾ ਕਿ ਪਿਛਲੇ 2 ਸਾਲਾਂ ’ਚ ਮਿਡ ਸੈਗਮੈਂਟ ਅਤੇ ਪ੍ਰੀਮੀਅਮ ਹਾਊਸਿੰਗ ਡਿਵੈੱਲਪਰ ਵੱਲੋਂ ਵਿਕਰੀ ’ਚ ਸਾਕਾਰਾਤਮਕ ਵਾਧਾ ਅਤੇ ਮੰਗ ਦਿਖਾਈ ਹੈ। ਮਹਾਮਾਰੀ ਕਾਰਨ ਰਿਅਲਟੀ ਮਾਰਕੀਟ ਸਥਿਰ ਜ਼ਰੂਰ ਹੋਈ, ਜਿਸ ’ਚ ਹੋਮ ਲੋਨ ਦੀਆਂ ਵਿਆਜ਼ ਦਰਾਂ ’ਚ ਤੇਜ਼ ਵਾਧਾ ਅਤੇ ਪ੍ਰਾਪਰਟੀ ਦੀਆਂ ਆਸਮਾਨ ਛੂੰਹਦੀਆਂ ਕੀਮਤਾਂ ਕਾਰਨ ਖਰੀਦਦਾਰ ਪਹਿਲਾਂ ਮਿਡ ਸੈਗਮੈਂਟ ਦੇ ਘਰਾਂ ’ਚ ਨਿਵੇਸ਼ ਕਰਨ ਤੋਂ ਦੂਰ ਹੋ ਗਏ ਸਨ। ਫਿਰ ਵੀ ਖਰੀਦਦਾਰਾਂ ਦੀ ਭਾਰੀ ਆਮਦ ਦੇ ਨਾਲ ਰਿਅਲਟੀ ਮਾਰਕੀਟ ’ਚ ਉਛਾਲ ਵਾਪਸ ਆਇਆ ਹੈ, ਜੋ ਇਕ ਸਾਕਾਰਾਤਮਕ ਪ੍ਰਵਿਰਤੀ ਹੈ। ਮੌਜੂਦਾ ਬਾਜ਼ਾਰ ਨਜ਼ਰੀਏ ’ਚ ਮੱਧ ਆਮਦਨ ਸਮੂਹਾਂ ਦੀ ਆਰਥਿਕ ਸ਼ਕਤੀ ਅਤੇ ਵਿੱਤੀ ਸਰੋਤਾਂ ਦੇ ਮਜ਼ਬੂਤ ਹੋਣ ਦੇ ਨਾਲ ਤੇਜ਼ੀ ਨਾਲ ਵਧਣ ਦੀ ਉਮੀਦ ਹੈ, ਜੋ ਰੀਅਲ ਅਸਟੇਟ ਦੇ ਬਾਰੇ ’ਚ ਸਹੀ ਹੈ।
ਇਹ ਵੀ ਪੜ੍ਹੋ : ਟਮਾਟਰ-ਗੰਢਿਆਂ ਤੋਂ ਬਾਅਦ ਹੁਣ ਮਹਿੰਗੀ ਹੋਈ ਅਰਹਰ ਦੀ ਦਾਲ, ਸਾਲ 'ਚ 32 ਫ਼ੀਸਦੀ ਵਧੀ ਕੀਮਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੇਬੀ ਨੇ ਵੀਡੀਓਕਾਨ ਦੇ ਸੰਸਥਾਪਕ ਧੂਤ ਦੇ ਬੈਂਕ ਅਤੇ ਡੀਮੈਟ ਖਾਤੇ ਅਟੈਚ ਕਰਨ ਦੇ ਦਿੱਤੇ ਨਿਰਦੇਸ਼
NEXT STORY