ਨਵੀਂ ਦਿੱਲੀ—ਦੇਸ਼ ਦੀ ਸਭ ਤੋਂ ਵੱਡੀ ਸਰਕਾਰੀ ਤੇਲ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਨੇ 4 ਅਪ੍ਰੈਲ 2019 ਨੂੰ ਵੀ ਪੈਟਰੋਲ ਦੀਆਂ ਕੀਮਤਾਂ ਸਥਿਰ ਰੱਖੀਆਂ ਉੱਧਰ ਡੀਜ਼ਲ ਦੀ ਕੀਮਤ 5 ਪੈਸੇ ਵਧੀ। ਅੱਜ ਵੀਰਵਾਰ ਨੂੰ ਦਿੱਲੀ 'ਚ ਪੈਟੋਰਲ ਦੀ ਕੀਮਤ 72.86 ਅਤੇ ਡੀਜ਼ਲ 66.14 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।
ਪੈਟਰੋਲ ਦੀ ਕੀਮਤ
ਦਿੱਲੀ 'ਚ ਪੈਟਰੋਲ 72.86 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ ਉੱਧਰ ਕੋਲਕਾਤਾ 'ਚ ਇਸ ਦੀ ਕੀਮਤ 'ਚ 74.88 ਪ੍ਰਤੀ ਲੀਟਰ ਹੈ। ਮੁੰਬਈ 'ਚ ਪੈਟਰੋਲ 78.43 ਰੁਪਏ ਪ੍ਰਤੀ ਉੱਧਰ ਚੇਨਈ 'ਚ ਪੈਟਰੋਲ ਦੀ ਕੀਮਤ 75.62 ਰੁਪਏ ਪ੍ਰਤੀ ਲੀਟਰ ਹੋ ਗਈ ਹੈ।
ਡੀਜ਼ਲ ਦੀ ਕੀਮਤ
ਰਾਜਧਾਨੀ ਦਿੱਲੀ 'ਚ ਡੀਜ਼ਲ 66.14 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਉੱਧਰ ਕੋਲਕਾਤਾ 'ਚ 69.22 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ। ਮੁੰਬਈ 'ਚ ਡੀਜ਼ਲ ਦੀ ਕੀਮਤ 69.22 ਰੁਪਏ ਉੱਧਰ ਚੇਨਈ 'ਚ ਵੀ ਡੀਜ਼ਲ 69.83 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ।
ਪੰਜਾਬ 'ਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ
ਅੱਜ ਪੰਜਾਬ ਦੇ ਜਲੰਧਰ ਦੀ ਗੱਲ ਕਰੀਏ ਤਾਂ ਇਥੇ ਪੈਟਰੋਲ ਦੀ ਕੀਮਤ 72.68 ਅਤੇ ਡੀਜ਼ਲ 65.02 ਪ੍ਰਤੀ ਲੀਟਰ ਹੋ ਗਈ ਹੈ। ਉੱਧਰ ਲੁਧਿਆਣਾ 'ਚ ਪੈਟਰੋਲ 73.17 ਅਤੇ 65.46, ਅੰਮ੍ਰਿਤਸਰ 'ਚ 73.26 ਅਤੇ 65.26, ਪਟਿਆਲਾ 'ਚ 73.07 ਅਤੇ 65.36, ਚੰਡੀਗੜ੍ਹ 'ਚ 68.85 ਅਤੇ 62.96 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।
ਇਕ ਉਦਯੋਗਪਤੀ ਨੂੰ ਸਮਝਣ 'ਚ ਲੰਬਾ ਸਮਾਂ ਲੱਗਦਾ ਹੈ : ਰਤਨ ਟਾਟਾ
NEXT STORY