ਮੁੰਬਈ—ਦਿੱਗਜ ਉਦਯੋਗਪਤੀ ਰਤਨ ਟਾਟਾ ਨੇ ਬੁੱਧਵਾਰ ਨੂੰ ਕਿਹਾ ਕਿ ਇਕ ਕਾਰੋਬਾਰੀ ਦਿੱਗਜ ਭਾਵ ਉਦਯੋਗ ਨੂੰ ਸਮਝਣ 'ਚ ਕਾਫੀ ਸਮਾਂ ਲੱਗਦਾ ਹੈ। ਰਤਨ ਟਾਟਾ ਨੇ 2012 'ਚ ਟਾਟਾ ਗਰੁੱਪ ਦੇ ਕਾਰਜਕਾਰੀ ਚੇਅਰਮੈਨ ਅਹੁਦਾ ਛੱਡ ਦਿੱਤਾ ਸੀ। ਟਾਟਾ ਨੇ ਕਿਹਾ ਕਿ ਉਨ੍ਹਾਂ ਦਾ ਰਾਜਨੀਤੀ 'ਚ ਸ਼ਾਮਲ ਹੋਣ ਦਾ ਕੋਈ ਇਰਾਦਾ ਨਹੀਂ ਹੈ। ਟਾਟਾ ਤੋਂ ਜਦੋਂ ਪੁੱਛਿਆ ਗਿਆ ਕਿ ਕੰਪਨੀ ਨੂੰ ਚਲਾਉਣ ਲਈ ਉਦੀਮਵਾਰ ਦੀ ਚੋਣ ਕਰਦੇ ਸਮੇਂ ਉਹ ਦੇਖਦੇ ਹਨ ਤਾਂ ਉਨ੍ਹਾਂ ਨੇ ਕਿਹਾ ਕਿ ਸ਼ੁਰੂ 'ਚ ਕਿਸੇ ਦੀ ਤਾਰੀਫ ਕਰਨ ਦੀ ਗੁੰਜਾਇਸ਼ ਹੁੰਦੀ ਹੈ ਪਰ ਕਿਸੇ ਵਿਅਕਤੀ ਦੇ ਨਾਲ ਕੰਮ ਕਰਨ ਦੇ ਬਾਅਦ ਹੀ ਉਸ ਦੇ ਬਾਰੇ 'ਚ ਪਤਾ ਚੱਲਦਾ ਹੈ। ਰਤਨ ਟਾਟਾ ਨੇ ਦੱਖਣੀ ਏਸ਼ੀਆ ਹੋਟਲ ਇਨਵੈਸਟਮੈਂਟ ਸੰਮੇਲਨ 'ਚ ਕਿਹਾ ਕਿ ਅਸਲ 'ਚ ਤੁਹਾਨੂੰ ਆਪਣੇ ਨਾਲ ਕੰਮ ਕਰਨ ਵਾਲੇ ਵਿਅਕਤੀ ਦੇ ਬਾਰੇ 'ਚ ਜਾਣਨ ਦਾ ਲੰਬਾ ਸਮਾਂ ਲੱਗਦਾ ਹੈ। ਟਾਟਾ ਸਨਸ ਦੇ ਨਿਰਦੇਸ਼ਕ ਮੰਡਲ ਵਲੋਂ ਸਾਈਰਸ ਮਿਸਤਰੀ ਨੂੰ ਹਟਾਉਣ ਦੇ ਬਾਅਦ 2016 'ਚ ਰਤਨ ਟਾਟਾ ਨੇ ਗਰੁੱਪ ਨਾਲ ਦੁਬਾਰਾ ਜੁੜੇ ਸਨ ਅਤੇ ਐੱਨ ਚੰਦਰਸ਼ੇਖਰਨ ਦੀ ਨਿਯੁਕਤੀ ਤੱਕ ਕੰਪਨੀ 'ਚ ਰਹੇ। ਟਾਟਾ ਗਰੁੱਪ ਦੀਆਂ 100 ਤੋਂ ਜ਼ਿਆਦਾ ਕੰਪਨੀਆਂ 'ਚੋਂ ਰਤਨ ਟਾਟਾ ਨੇ ਵਾਹਨ ਕਾਰੋਬਾਰ ਨੂੰ ਆਪਣੇ ਪਸੰਦੀਦਾ ਕਾਰੋਬਾਰ ਦੇ ਰੂਪ 'ਚ ਚੁਣਿਆ।
ਬੈਂਕ ਬੇਵੱਸ, ਜੈੱਟ ਏਅਰਵੇਜ਼ ਕੋਲ ਅਪ੍ਰੈਲ ਤੋਂ ਬਾਅਦ ਉਡਾਣ ਭਰਨ ਲਈ ਫੰਡ ਨਹੀਂ
NEXT STORY