ਨਵੀਂ ਦਿੱਲੀ— ਫਾਸਟਫੂਡ ਚੇਨ ਚਲਾਉਣ ਵਾਲੀ ਕੰਪਨੀ ਮੈਕਡੋਨਾਲਜ਼ ਨੇ ਰਾਸ਼ਟਰੀ ਕਾਨੂੰਨ ਅਪੀਲ ਨਿਅਧਿਕਰਨ (ਐੱਨ. ਸੀ. ਐੱਲ. ਏ. ਟੀ.) ਨੂੰ ਅੱਜ ਸੂਚਿਤ ਕੀਤਾ ਗਿਆ ਕਿ ਉਸ ਦੇ ਉੱਤਰੀ ਅਤੇ ਪੂਰਵੀ ਭਾਰਤ ਸੰਯੁਕਤ ਉਪਕ੍ਰਮ ਭਾਗੀਦਾਰ ਵਿਕਰਮ ਬਖਸ਼ੀ ਦੇ ਨਾਲ ਵਿਵਾਦ ਸੁਲਝਾਉਣਾ ਸੰਭਵ ਨਹੀਂ ਹੈ। ਐੱਨ. ਸੀ. ਐੱਲ. ਏ. ਟੀ. ਨੇ ਇਸ ਤੋਂ ਬਾਅਦ ਦੋਵੇਂ ਪੱਖਾਂ ਨੂੰ ਆਦੇਸ਼ ਦਿੱਤਾ ਹੈ ਕਿ ਉਹ ਇਕ-ਦੂਜੇ ਦੇ ਖਿਲਾਫ ਦਾਇਰ ਯਾਚਿਕਾ ਦਾ ਜਵਾਬ ਇਕ ਹਫਤੇ ਦੇ ਅੰਦਰ ਦੇਣ।
ਨਿਆਧਿਕਰਨ ਨੇ ਪਿਛਲੇ ਹਫਤੇ ਦੋਵੇਂ ਪੱਖਾਂ ਨੂੰ ਕਿਹਾ ਕਿ ਸੀ ਕਿ ਉਹ ਆਪਸ 'ਚ ਗੱਲਬਾਤ ਕਰ ਕੇ 30 ਅਗਸਤ ਤੱਕ ਵਿਵਾਦ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਨ। ਸੁਣਵਾਈ ਦੌਰਾਨ ਮੈਕਡੋਨਾਲਜ਼ ਦੇ ਵਕੀਲ ਨੇ ਕਿਹਾ ਕਿ ਬਖਸ਼ੀ ਦੇ ਨਾਲ ਵਿਵਾਦ ਸੁਲਝਾਉਣਾ ਸੰਭਵ ਨਹੀਂ ਹੈ। ਨਿਆਧਿਕਰਨ ਦੇ ਚੇਅਰਮੈਨ ਨਿਆਮਤ ਐੱਸ. ਜੇ. ਮੁਖੋਪਾਧਆ ਨੇ ਸੁਣਵਾਈ ਦੀ ਅਗਲੀ ਤਾਰੀਖ 21 ਸਤੰਬਰ ਤੈਅ ਕਰਦੇ ਹੋਏ ਕਿਹਾ ਕਿ ਸਾਡੇ ਕੋਲ ਸੌਹਦਰਪਣ ਹੱਲ ਦੀ ਕੋਈ ਉਮੀਦ ਨਹੀਂ ਹੈ।
3rd ਜਨਰੇਸ਼ਨ Porsche Cayenne ਦੀਆਂ ਤਸਵੀਰਾਂ ਹੋਈਆਂ ਲੀਕ, ਜਾਣੋ ਖਾਸੀਅਤ
NEXT STORY