ਨਵੀਂ ਦਿੱਲੀ—ਬਾਰਿਸ਼ ਨੇ ਸਬਜ਼ੀਆਂ ਦੀ ਕੀਮਤ 'ਚ ਅੱਗ ਲਗਾ ਦਿੱਤੀ ਹੈ। 5 ਦਿਨਾਂ ਦੇ ਅੰਦਰ ਕਈ ਸਬਜ਼ੀਆਂ ਦੀ ਕੀਮਤ ਦੋਗੁਣੀ ਹੋ ਗਈ ਹੈ। ਇਥੇ ਤੱਕ ਕਿ ਲੌਕੀ ਅਤੇ ਤੋਰੀ ਦੀਆਂ ਕੀਮਤਾਂ ਨੇ ਵੀ ਡਰਾਉਣਾ ਸ਼ੁਰੂ ਕਰ ਦਿੱਤਾ ਹੈ ਜੋ ਲੌਕੀ 20 ਤੋਂ 30 ਰੁਪਏ ਕਿਲੋ ਸੀ ਹੁਣ ਉਹੀਂ 50 ਤੋਂ 60 ਰੁਪਏ ਕਿਲੋ ਵਿੱਕ ਰਹੀ ਹੈ। ਤੋਰੀ ਦੀ ਕੀਮਤ 60 ਰੁਪਏ ਕਿਲੋ ਤੱਕ ਪਹੁੰਚ ਗਈ ਹੈ।
ਕਲੋਨੀਆਂ 'ਚ ਠੇਲੀ 'ਤੇ ਸਬਜ਼ੀ ਖਰੀਦਣ ਵਾਲਿਆਂ 'ਤੇ ਮਹਿੰਗਾਈ ਦੀ ਹੋਰ ਮਾਰ ਪਈ ਹੈ। ਵਿਕਰੇਤਾ ਕਿਲੋ 'ਚ ਨਹੀਂ ਸਗੋਂ 250 ਗ੍ਰਾਮ (ਇਕ ਪਾਇਆ) 'ਚ ਰੇਟ ਦੱਸ ਰਹੇ ਹਨ। ਦੁਕਾਨਦਾਰਾਂ ਨੇ ਇਸ ਲਈ ਬਰਸਾਤ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਾਂਵੜ ਯਾਤਰਾ ਦੇ ਕਾਰਨ ਰਸਤੇ ਬੰਦ ਹੋਣ ਨਾਲ ਸਪਲਾਈ ਘੱਟ ਹੋ ਜਾਵੇਗੀ। ਅਜਿਹੇ 'ਚ ਅਜੇ ਕੀਮਤ ਹੋਰ ਚੜ੍ਹੇਗੀ।

ਸੀਤਾਫਲ ਅਤੇ ਬੈਂਗਣ ਸਭ ਤੋਂ ਸਸਤੇ : ਬਾਜ਼ਾਰ 'ਚ ਸਿਰਫ ਸੀਤਾਫਲ ਅਤੇ ਬੈਂਗਣ ਦੀ ਕੀਮਤ ਸੁਣ ਕੇ ਸੁਕੂਨ ਮਿਲ ਰਿਹਾ ਹੈ। ਕੀਮਤ ਤਾਂ ਇਨ੍ਹਾਂ ਦੀ ਵੀ ਵਧੀ ਹੈ ਪਰ ਬਾਕੀਆਂ ਦੀ ਤੁਲਨਾ 'ਚ ਘੱਟ। ਸੀਤਾਫਲ 20 ਤੋਂ 30 ਰੁਪਏ ਕਿਲੋ ਹੈ। ਇਨ੍ਹੀਂ ਦਿਨੀਂ ਇਹ ਇੰਦੌਰ ਤੋਂ ਆ ਰਹੀ ਹੈ। ਉਥੇ ਦੇ ਸੀਤਾਫਲ ਦੀ ਸਭ ਤੋਂ ਵੱਡੀ ਖਾਸ ਗੱਲ ਇਸ ਦਾ ਵੱਡਾ ਹੋਣਾ ਹੈ। ਸਬਜ਼ੀ ਵਿਕਰੇਤਾਵਾਂ ਮੁਤਾਬਕ ਇੰਦੌਰ ਦਾ ਇਕ-ਇਕ ਸੀਤਾਫਲ 35 ਕਿਲੋ ਤੱਕ ਦਾ ਹੁੰਦਾ ਹੈ। ਬੈਂਗਣ ਦੀ ਕੀਮਤ 30 ਰੁਪਏ ਤੋਂ ਵਧ ਕੇ 40 ਰੁਪਏ ਕਿਲੋ ਹੋ ਗਈ ਹੈ।
ਸਬਜ਼ੀ ਵਿਕਰੇਤਾ ਮੁਹੰਮਦ ਜ਼ਾਹਿਦ ਕਹਿੰਦੇ ਹਨ ਕਿ ਬਾਰਿਸ਼ ਦੇ ਕਾਰਨ ਕੀਮਤ 'ਚ ਤੇਜ਼ੀ ਆਈ ਹੈ। ਕਈ ਥਾਵਾਂ 'ਤੇ ਭਾਰੀ ਬਾਰਿਸ਼ ਹੋਣ ਨਾਲ ਆਵਕ 'ਤੇ ਅਸਰ ਪਿਆ ਹੈ। ਫਸਲ ਖਰਾਬ ਹੋ ਗਈ ਹੈ। ਕਾਂਵੜ ਯਾਤਰਾ ਦੇ ਕਾਰਨ ਵੀ ਸਬਜ਼ੀਆਂ ਦੀ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ ਤਾਂ ਸਬਜ਼ੀਆਂ ਦੀ ਕੀਮਤ ਹੋਰ ਵਧ ਸਕਦੀ ਹੈ।
ਕੋਚਰ ਕੇਸ 'ਤੇ ICICI ਬੈਂਕ ਨੇ ਕਿਹਾ-ਖਤਰੇ 'ਚ ਸਾਡਾ ਮਾਣ
NEXT STORY